ਗੁਰਦਾਸਪੁਰ: ਬਟਾਲਾ ਦੇ ਪੁਲਿਸ ਥਾਣਾ ਘੁੰਮਾਣ ਦੇ ਅਧੀਨ ਪੈਂਦੇ ਪਿੰਡ ਬੋਲੇਵਾਲ ਵਿਖੇ ਨਾਕੇਬੰਦੀ ਦੌਰਾਨ ਜਦੋਂ ਆ ਰਹੀ ਸਵਿਫਟ ਗੱਡੀ ਨੂੰ ਪੁਲਿਸ ਕਰਮਚਾਰੀਆਂ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਗੱਡੀ ਸਵਾਰਾਂ ਨੇ ਗੱਡੀ ਭਜਾਉਣ ਦੀ ਕੋਸ਼ਿਸ਼ ਕੀਤੀ। ਪੁਲਿਸ ਮੁਲਾਜ਼ਮ ਜਗਰੂਪ ਸਿੰਘ ਜੋ ਕੇ ਉਸ ਸਮੇਂ ਸਿਵਲ ਡਰੈਸ ਵਿੱਚ ਸੀ ਗੱਡੀ ਦੇ ਅੱਗੇ ਖੜਾ ਹੋ ਗਿਆ ਪਰ ਗੱਡੀ ਸਵਾਰਾਂ ਨੇ ਗੱਡੀ ਨਹੀਂ ਰੋਕੀ ਅਤੇ ਗੱਡੀ ਜਗਰੂਪ ਸਿੰਘ ਦੇ ਵਿੱਚ ਮਾਰਨ ਦੀ ਕੋਸ਼ਿਸ਼ ਕੀਤੀ।
ਬਚਾਅ ਕਰਦੇ ਹੋਏ ਪੁਲਿਸ ਮੁਲਾਜ਼ਮ ਗੱਡੀ ਦੇ ਬੋਨਟ ਉਤੇ ਛਾਲ ਮਾਰਕੇ ਚੜ੍ਹ ਗਿਆ ਅਤੇ ਗੱਡੀ ਸਵਾਰ ਉਸਨੂੰ ਕੁਝ ਦੂਰੀ ਤੱਕ ਇਵੇਂ ਹੀ ਲੈ ਗਏ। ਪੁਲਿਸ ਪਾਰਟੀ ਦੇ ਪਿੱਛਾ ਕਰਨ ਕਾਰਨ ਗੱਡੀ ਸਵਾਰ ਗੱਡੀ ਰੋਕ ਕੇ ਫਰਾਰ ਹੋ ਗਏ। ਇਸ ਘਟਨਾ ਵਿੱਚ ਪੁਲਿਸ ਮੁਲਾਜ਼ਮ ਦਾ ਬਚਾ ਹੋ ਗਿਆ। ਪੁਲਿਸ ਨੇ ਗੱਡੀ ਦੀ ਤਲਾਸ਼ੀ ਦੌਰਾਨ 10 ਗ੍ਰਾਮ ਹੈਰੋਇਨ ਬਰਾਮਦ ਕੀਤੀ।
ਇਸ ਮਾਮਲੇ ਵਿੱਚ ਪੁਲਿਸ ਮੁਲਾਜ਼ਮ ਦੀ ਸ਼ਿਕਾਇਤ ਦੇ ਆਧਾਰ ’ਤੇ ਪੁਲਿਸ ਵੱਲੋਂ ਕੇਸ ਦਰਜ ਕਰ ਲਿਆ ਗਿਆ ਹੈ। ਇਸ ਘਟਨਾ ਦੀ ਇੱਕ ਵੀਡੀਓ ਵੀ ਸਾਹਮਣੇ ਆ ਰਹੀ ਹੈ ਜੋ ਕਿ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਪੁਲਿਸ ਮੁਲਾਜ਼ਮ ਗੱਡੀ ਉੱਪਰ ਬੈਠਾ ਵਿਖਾਈ ਦਿੱਤਾ ਅਤੇ ਜਿਸ ਤੋਂ ਬਾਅਦ ਕਾਫੀ ਦੂਰੀ ਤੱਕ ਗੱਡੀ ਦੇ ਬੋਨਟ ਤੇ ਹੀ ਪੁਲਿਸ ਮੁਲਾਜ਼ਮ ਵਿਖਾਈ ਦਿੱਤਾ।
ਜਾਣਕਾਰੀ ਅਨੁਸਾਰ ਗੱਡੀ ਵਿੱਚ ਦੋ ਮੁਲਜ਼ਮ ਸਵਾਰ ਸਨ ਜੋ ਕਿ ਨਸ਼ਾ ਤਸਕਰ ਸਨ। ਉਨ੍ਹਾਂ ਨੂੰ ਨਾਕੇਬੰਦੀ ਦੌਰਾਨ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸੀ ਪਰ ਉਨ੍ਹਾਂ ਨੇ ਰੋਕਣ ਦੀ ਬਜਾਇ ਗੱਡੀ ਪੁਲਿਸ ਮੁਲਾਜ਼ਮ ਦੇ ਉੱਪਰ ਚੜ੍ਹਾ ਦਿੱਤੀ। ਇਸ ਘਟਨਾ ਵਿੱਚ ਪੁਲਿਸ ਨੇ 2 ਵਿਅਕਤੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਕਤਲ ਅਤੇ ਨਸ਼ਾ ਐਕਟ ਦੀਆਂ ਧਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਇਹ ਵੀ ਪੜ੍ਹੋ: ਪਸ਼ੂ ਮੰਡੀ ਲੱਗਣ ਕਾਰਨ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ, ਲਿਆ ਵੱਡਾ ਐਕਸ਼ਨ !