ਗੁਰਦਾਸਪੁਰ: ਬਟਾਲਾ ਅਧੀਨ ਪੈਂਦੇ ਪਿੰਡ ਅਲੀਵਾਲ ਵਿੱਚ ਇੱਕ ਭੈਣ ਆਪਣੇ ਭਰਾ ਨੂੰ ਨਸ਼ੇ ਦੇ ਕੋਹੜ ਚੋਂ ਬਾਹਰ ਕੱਢਣ ਲਈ ਪੁਲਿਸ ਨੂੰ ਹੱਥ ਜੋੜ ਕੇ ਵਾਰ-ਵਾਰ ਅਪੀਲ ਕਰ ਰਹੀ ਹੈ। ਉਸ ਦੇ ਭਰਾ ਨੇ ਨਸ਼ੇ ਖ਼ਾਤਰ ਆਪਣਾ ਪਰਿਵਾਰ ਵੀ ਤੋੜ ਲਿਆ ਤੇ ਘਰ ਵੀ ਵੇਚ ਦਿੱਤਾ। ਪੀੜਤ ਦੀ ਭੈਣ ਨੇ ਦੱਸਿਆ ਕਿ ਉਸ ਨੇ ਬਹੁਤ ਵਾਰ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਉਸ ਦੇ ਭਰਾ ਨੂੰ ਨਸ਼ਾ ਛਡਾਊ ਕੇਂਦਰ ਵਿੱਚ ਭਰਤੀ ਕਰਵਾਓ ਪਰ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ, ਪਰ ਹੁਣ ਜਦੋਂ ਮੀਡਿਆ ਦੇ ਸਾਹਮਣੇ ਇਹ ਮਾਮਲਾ ਆਇਆ ਤਾਂ ਮੌਕੇ 'ਤੇ ਪੁਲਿਸ ਪਹੁੰਚੀ।
ਬਟਾਲਾ ਪੁਲਿਸ ਦੇ ਅਧੀਨ ਪੈਂਦੇ ਕਸਬਾ ਅਲੀਵਾਲ ਦੇ ਨਜ਼ਦੀਕੀ ਪਿੰਡ ਦੀ ਲੜਕੀ ਜਿਸ ਨੇ 26 ਸਾਲ ਦਾ ਭਰਾ ਦਾ ਨਸ਼ਾ ਛੁਡਵਾਉਣ ਲਈ ਵਾਰ-ਵਾਰ ਪੁਲਿਸ ਦਾ ਦਰਵਾਜ਼ਾ ਖੜਕਾਇਆ ਪਰ ਪੁਲਿਸ ਫਿਰ ਵੀ ਨਹੀਂ ਜਾਗੀ। ਥੱਕ ਹਾਰ ਕੇ ਪੀੜਤ ਦੀ ਭੈਣ ਨੇ ਮੀਡਿਆ ਦੀ ਮਦਦ ਲਈ। ਜਿਵੇਂ ਹੀ ਮਾਮਲਾ ਮੀਡਿਆ ਵਿੱਚ ਆਇਆ ਪੁਲਿਸ ਪਹੁੰਚੀ ਅਤੇ ਲੜਕੀ ਦੇ ਭਰਾ ਨੂੰ ਗ੍ਰਿਫ਼ਤਾਰ ਕਰ ਕੇ ਲੈ ਗਈ। ਉਸ ਨੂੰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਕਰਵਾਉਣ ਦੀ ਕਰਵਾਈ ਸ਼ੁਰੂ ਕੀਤੀ।
ਪੀੜਤ ਨੌਜਵਾਨ ਦੀ ਭੈਣ ਦਾ ਕਹਿਣਾ ਹੈ ਕਿ ਉਹ ਦੋ ਭੈਣ-ਭਰਾ ਹਨ ਤੇ ਉਨ੍ਹਾਂ ਦੇ ਮਾਤਾ-ਪਿਤਾ ਦਾ ਦੇਹਾਂਤ ਹੋ ਚੁੱਕਾ ਹੈ। ਉਸ ਦੇ ਬਾਅਦ ਉਸ ਦੇ ਭਰਾ ਦਾ ਵਿਆਹ ਵੀ ਕੀਤਾ ਪਰ ਨਸ਼ੇ ਕਾਰਨ ਉਸ ਦੀ ਪਤਨੀ ਉਸ ਨੂੰ ਛੱਡ ਕੇ ਚੱਲ ਗਈ। ਨੌਜਵਾਨ ਨੇ ਘਰ ਦਾ ਸਾਰਾ ਕੀਮਤੀ ਸਾਮਾਨ ਵੇਚ ਦਿੱਤਾ ਅਤੇ ਭਰਾ ਦੇ ਆਪਣੇ ਹਿੱਸੇ ਆਈ 3 ਕਨਾਲ ਜ਼ਮੀਨ ਤੱਕ ਵੀ ਵੇਚ ਦਿੱਤੀ।
ਇਹ ਵੀ ਪੜ੍ਹੋ: ਬਠਿੰਡਾ 'ਚ ਬਣੇ ਹੜ੍ਹ ਵਰਗੇ ਹਾਲਾਤ
ਸੂਚਨਾ ਮਿਲਣ 'ਤੇ ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀ ਮੀਡਿਆ ਨੂੰ ਖ਼ਬਰ ਕਰਨ ਤੋਂ ਰੋਕਦੇ ਵਿਖਾਈ ਦਿੱਤੇ ਬਾਅਦ ਵਿੱਚ ਮੀਡਿਆ ਨਾਲ ਗੱਲ ਕੀਤੇ ਬਿਨਾਂ ਹੀ ਨਸ਼ੇੜੀ ਭਰਾ ਨੂੰ ਫੜ ਕਰ ਕੇ ਆਪਣੇ ਨਾਲ ਲੈ ਗਏ। ਉੱਥੇ ਹੀ ਜਦੋ ਸਬੰਧਿਤ ਥਾਣੇ ਵਿੱਚ ਉੱਚ ਅਧਿਕਾਰੀ ਡੀ.ਐਸ.ਪੀ. ਬਲਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾ ਨੇ ਦੱਸਿਆ ਦੇ ਥਾਣੇ ਦੇ ਅਧੀਨ ਪੈਂਦੇ ਪਿੰਡ ਤਲਵੰਡੀ ਭਰਥ ਦਾ ਮਾਮਲਾ ਹੈ, ਜਿੱਥੋਂ ਨਸ਼ਾ ਪੀੜਤ ਨੌਜਵਾਨ ਨੂੰ ਫੜ ਕੇ ਉਸ ਦਾ ਇਲਾਜ ਕਰਵਾਉਣ ਲਈ ਨਸ਼ਾ ਛਡਾਓ ਕੇਂਦਰ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: ਖੁੱਲ੍ਹੇ ਅਸਮਾਨ ਹੇਠਾਂ ਰੁਲ਼ਦਾ ਅੰਨ ਭਾਗ-1