ਗੁਰਦਾਸਪੁਰ : ਪਾਕਿਸਤਾਨ ਦੀ ਸਰਹੱਦ ਤੇ ਪਾਕਿਸਤਾਨ ਵੱਲੋਂ ਡਰੋਨ ਭੇਜੇ ਜਾਣ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ ਅਤੇ ਸਮੇਂ-ਸਮੇਂ 'ਤੇ ਐਸੇ ਮਾਮਲੇ ਕਈ ਸੈਕਟਰਾਂ 'ਚ ਸਾਹਮਣੇ ਆਉਂਦੇ ਹਨ ਅਤੇ ਗੁਰਦਾਸਪੁਰ ਦੇ ਨਾਲ ਲੱਗਦੀ ਭਾਰਤ-ਪਾਕਿਸਤਾਨ ਸਰਹੱਦ ਦੇ ਨੇੜੇ ਤੜਕਸਾਰ ਬੀ.ਐਸ.ਐਫ ਵੱਲੋਂ ਪਾਕਿਸਤਾਨ ਵਾਲੇ ਪਾਸੇ ਤੋਂ ਡਰੋਨ ਦੀ ਆਵਾਜ਼ ਸੁਣੀ ਜਾਣ ਤੋਂ ਬਾਅਦ ਫਾਇਰ ਵੀ ਕੀਤੇ ਜਾਣ ਦੀ ਸੂਚਨਾ ਹੈ।
ਉਥੇ ਹੀ ਦੇਸ਼ ਦੀ ਸੁਰੱਖਿਆ ਦੇ ਮੱਦੇਨਜ਼ਰ ਜਦ ਕਰੀਬ ਇਕ ਮਹੀਨੇ ਪਹਿਲਾ ਜੰਮੂ 'ਚ ਹੋਏ ਧਮਕੀਆਂ ਤੋਂ ਬਾਅਦ ਗੁਰਦਸਪੂਰ ਵਿਖੇ ਪੰਜਾਬ ਪੁਲਿਸ ਮੁਖੀ ਅਤੇ ਬੀ.ਐਸ.ਐਫ ਆਲਾ ਅਧਿਕਾਰੀਆਂ ਦੀ ਵੀ ਅਹਿਮ ਮੀਟਿੰਗ ਪਿਛਲੇ ਦਿਨਾਂ 'ਚ ਹੋ ਚੁੱਕੀ ਹੈ |
ਇਹ ਵੀ ਪੜ੍ਹੋ:ਸਿੱਧੂ ਦੀ ਪ੍ਰਧਾਨਗੀ ਨੂੰ ਲੈ ਕੇ NSUI ਦਾ ਜਸ਼ਨ ਹੋਇਆ ਫਿੱਕਾ !
ਗੁਰਦਾਸਪੁਰ 'ਚ 29 ਜੂਨ ਨੂੰ ਡੀ.ਜੀ.ਪੀ ਪੰਜਾਬ ਪੁਲਿਸ ਦਿਨਕਰ ਗੁਪਤਾ ਹੋਰਨਾਂ ਪੰਜਾਬ ਪੁਲਿਸ ਦੇ ਅਧਿਕਾਰੀਆਂ ਅਤੇ ਬੀ.ਐਸ.ਐਫ ਦੇ ਅਧਕਾਰੀਆਂ ਵਿੱਚਕਾਰ ਆਪਸੀ ਤਾਲਮੇਲ ਬਣਾਉਣ 'ਤੇ ਗੱਲਬਾਤ ਕੀਤੀ ਗਈ ਸੀ।