ਗੁਰਦਾਸਪੁਰ: ਕਈ ਵਾਰ ਸਫਰ ਦੌਰਾਨ ਕੀਤੀ ਗਈ ਗਲਤੀ ਕਿਸੇ ਦੀ ਇਮਾਨਦਾਰੀ ਕਾਰਨ ਸੁਧਰ ਜਾਂਦੀ ਹੈ। ਕੁੱਝ ਇਹੋ ਜਿਹਾ ਮਾਮਲਾ ਸਾਹਮਣੇ ਆਇਆ ਹੈ ਗੁਰਦਾਸਪੁਰ ਵਿੱਚ, ਇਥੇ ਇਕ ਬਸ ਦੇ ਡਰਾਇਵਰ ਨੇ ਇਕ ਬਜ਼ੁਰਗ ਮਾਤਾ ਦੀਆਂ ਅਸੀਸਾਂ ਤਾਂ ਹਾਸਿਲ ਕੀਤੀਆਂ ਹੀ ਨੇ ਸਗੋਂ ਦੂਜਿਆਂ ਲਈ ਵੀ ਪ੍ਰੇਰਣਾ ਦਾ ਸ੍ਰੋਤ ਬਣ ਰਿਹਾ ਹੈ।
ਦਰਅਸਲ, ਗੁਰਦਾਸਪੁਰ ਦੇ ਬਟਾਲਾ ਬਸ ਸਟੈਂਡ ਉੱਤੇ ਜੋ ਚਰਚਾ ਹੋ ਰਹੀ ਹੈ ਉਹ ਸਾਰਿਆਂ ਦਾ ਧਿਆਨ ਖਿੱਚ ਰਹੀ ਹੈ। ਇਥੇ ਪਨਬੱਸ ਦੇ ਡਰਾਇਵਰ ਤਿਰਲੋਕ ਸਿੰਘ ਨੇ ਇਮਾਨਦਾਰੀ ਦੀ ਮਿਸਾਲ ਪੈਦਾ ਕਰਦਿਆਂ ਇਕ ਬਜ਼ੁਰਗ ਮਾਤਾ ਦਾ ਬੈਗ ਵਾਪਿਸ ਕੀਤਾ ਹੈ, ਜਿਸ ਵਿੱਚ ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਕਾਗਜ਼ ਪੱਤਰ ਸਨ।
ਇਹ ਵੀ ਪੜ੍ਹੋ: 26 ਜਨਵਰੀ ਤੋਂ ਪਹਿਲਾਂ ਬਠਿੰਡਾ 'ਚ ਕੰਧਾਂ 'ਤੇ ਲਿਖੇ ਗਏ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ, ਸੀਐਮ ਮਾਨ ਨੂੰ ਮੁੜ ਧਮਕੀ !
ਜਾਣਕਾਰੀ ਮੁਤਾਬਿਕ ਚੰਡੀਗੜ੍ਹ ਤੋਂ ਬਟਾਲਾ ਵਾਪਸ ਆਪਣੇ ਅੱਡੇ ਪਹੁੰਚੀ ਬਸ ਦੀ ਜਦੋਂ ਡਰਾਇਵਰ ਪੜਤਾਲ ਕਰ ਰਿਹਾ ਸੀ ਤਾਂ ਇਸ ਵਿੱਚ ਕਿਸੇ ਸਫਾਰੀ ਦਾ ਬੈਗ ਦੇਖਿਆ ਗਿਆ। ਜਦੋਂ ਇਸ ਡਰਾਇਵਰ ਨੇ ਬੈਗ ਖੋਲ੍ਹ ਕੇ ਦੇਖਿਆ ਤਾਂ ਇਸ ਵਿੱਚੋਂ ਸੋਨੇ ਦੇ ਗਹਿਣੇ ਸਨ। ਇਸ ਤੋਂ ਇਲਾਵਾ ਸਵਾਰੀ ਦਾ ਇਕ ਅਧਾਰ ਕਾਰਡ ਵੀ ਮਿਲਿਆ ਅਤੇ ਉਸ ਵਲੋਂ ਜਦੋਂ ਅਧਾਰ ਕਾਰਡ ਉੱਤੇ ਲਿਖੇ ਨੰਬਰ ਉਤੇ ਸੰਪਰਕ ਕੀਤਾ ਤਾ ਬੜੀ ਮਸ਼ੱਕਤ ਦੇ ਬਾਅਦ ਉਸ ਨੂੰ ਉਸ ਬੈਗ ਦਾ ਅਸਲ ਮਲਿਕ ਲੱਊ ਗਿਆ।
ਜਾਣਕਾਰੀ ਮੁਤਾਬਿਕ ਬੈਗ ਦੀ ਮਾਲਿਕ ਬਜ਼ੁਰਗ ਔਰਤ ਸੁਰਿੰਦਰ ਕੌਰ ਸੀ, ਜਿਸਦਾ ਬੈਗ ਬੱਸ ਵਿੱਚ ਰਹਿ ਗਿਆ ਸੀ। ਇਸ ਡਰਾਇਵਰ ਨੇ ਇਸ ਬਜੁਰਗ ਮਾਤਾ ਨੂੰ ਬਟਾਲਾ ਬਸ ਸਟੈਂਡ ਸੱਦਿਆ ਅਤੇ ਉਸਦਾ ਬੈਗ ਸਾਰੇ ਸਮਾਨ ਸਮੇਤ ਮੋੜ ਦਿਤਾ। ਦੂਜੇ ਪਾਸੇ ਬਜੁਰਗ ਮਾਤਾ ਸੁਰਿੰਦਰ ਕੌਰ ਨੇ ਦੱਸਿਆ ਕਿ ਉਸਦਾ ਬੈਗ ਗਲਤੀ ਨਾਲ ਬੱਸ ਵਿੱਚ ਰਹਿ ਗਿਆ ਸੀ। ਜਦੋਂ ਘਰ ਜਾ ਕੇ ਦੇਖਿਆ ਤਾਂ ਇਸ ਤਰ੍ਹਾਂ ਲੱਗਿਆ ਕਿ ਬੈਗ ਕਦੇ ਨਹੀਂ ਮਿਲਣਾ ਤੇ ਉਸਦਾ ਸਮਾਨ ਵੀ ਚਲਾ ਜਾਵੇਗਾ। ਪਰ ਬੱਸ ਦੇ ਡਰਾਇਵਰ ਵਲੋਂ ਕੀਤੇ ਫੋਨ ਤੋਂ ਬਾਅਦ ਜਦੋਂ ਬੱਸ ਅੱਡੇ ਆਈ ਤਾਂ ਸਾਹ ਵਿੱਚ ਸਾਹ ਆਇਆ ਤੇ ਡਰਾਇਵਰ ਦੀ ਇਮਾਨਦਾਰੀ ਨਾਲ ਬੈਗ ਮਿਲ ਗਿਆ। ਉਸ ਬਜੁਰਗ ਔਰਤ ਨੇ ਡਰਾਇਵਰ ਦਾ ਧੰਨਵਾਦ ਕੀਤਾ ਹੈ। ਦੂਜੇ ਪਾਸੇ ਡਰਾਇਵਰ ਦੇ ਸਾਥੀ ਵੀ ਇਸ ਘਟਨਾ ਤੋਂ ਬਾਅਦ ਸਾਥੀ ਦੀ ਤਾਰੀਫ ਕਰ ਰਹੇ ਹਨ।