ਗੁਰਦਾਸਪੁਰ: ਕੁਝ ਦਿਨ ਪਹਿਲਾਂ ਸੱਤਾ ਵਿੱਚ ਆਈ ਆਮ ਆਦਮੀ ਪਾਰਟੀ (Aam Aadmi Party) ਦੀ ਸਰਕਾਰ ਨੇ ਪੰਜਾਬ ਅੰਦਰ ਸਰਕਾਰੀ ਅਫ਼ਸਰਾਂ ‘ਤੇ ਸਖ਼ਤੀ ਕਰਨ ਦੇ ਫੈਸਲੇ ਲਏ ਗਏ ਸਨ, ਜਿਸ ਤੋਂ ਬਾਅਦ ਇੱਕ ਸਰਕਾਰੀ ਡਾਕਟਰ ਪ੍ਰਗਿਆ ਖਨੂਜਾ ਵੱਲੋਂ ਸਰਕਾਰ ਨੇ ਇਨ੍ਹਾਂ ਫੈਸਲਿਆਂ ਦਾ ਵਿਰੋਧ ਕਰਦਿਆਂ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਗਿਆ ਸੀ। ਦਰਅਸਲ ਇਹ ਡਾਕਰਟ ਫ਼ਤਹਿਗੜ੍ਹ ਚੂੜੀਆਂ ਵਿਖੇ ਪਿਛਲੇ ਲੰਮੇ ਸਮੇਂ ਤੋਂ ਆਪਣੀ ਸੇਵਾਵਾਂ ਨਿਭਾਅ ਰਹੀ ਹੈ।
ਮੀਡੀਆ ਨਾਲ ਗੱਲਬਾਤ ਦੌਰਾਨ ਡਾ. ਪ੍ਰਗਿਆ ਖਨੂਜਾ ਨੇ ਕਿਹਾ ਕਿ ਪੰਜਾਬ ਸਰਕਾਰ (Government of Punjab) ਵੱਲੋਂ ਜੋ ਸਰਕਾਰੀ ਮੁਲਾਜ਼ਮਾਂ ਨੂੰ ਸਵੇਰੇ 8 ਵਜੇ ਆਪੋ-ਆਪਣੇ ਦਫ਼ਤਰਾਂ ਵਿੱਚ ਪਹੁੰਚਣ ਦੇ ਆਦੇਸ਼ ਦਿੱਤੇ ਗਏ ਹਨ, ਉਹ ਉਸ ਦੇ ਖ਼ਿਲਾਫ਼ ਹਨ, ਜਿਸ ਕਰਕੇ ਉਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਵੇਰੇ 8 ਵਜੇ ਤੋਂ ਦੁਪਹਿਰ 2 ਵਜੇ ਤੱਕ ਡਾਟਕਰਾਂ ਨੂੰ ਆਪਣੀਆਂ ਡਿਊਟੀ ‘ਤੇ ਰਹਿਣ ਦੇ ਸਖ਼ਤ ਆਦੇਸ਼ ਦਿੱਤੇ ਗਏ ਹਨ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ (Government of Punjab) ਦੇ ਇਸ ਫੈਸਲੇ ਕਾਰਨ ਸਾਡੇ ਬੱਚਿਆ ਨੂੰ ਸਕੂਲ ਛੱਡਣ ਅਤੇ ਸਕੂਲ ਤੋਂ ਲੈਣ ਵਿੱਚ ਮੁਸ਼ਕਲਾਂ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫੈਸਲੇ ਕਾਰਨ ਉਨ੍ਹਾਂ ਨੂੰ ਹੋਰ ਵੀ ਕਈ ਘਰੇਲੂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਿਸ ਕਰਕੇ ਉਨ੍ਹਾਂ ਨੇ ਅਸਤੀਫ਼ਾ ਦਿੱਤਾ ਹੈ। ਦੂਜੇ ਪਾਸੇ ਡਾ. ਦੇ ਅਸਤੀਫ਼ੇ ਕਾਰਨ ਹਸਪਤਾਲ ਵਿੱਚ ਆਉਣ ਵਾਲੀਆਂ ਗਰਭਵਤੀ ਅਤੇ ਦੂਸਰੀਆਂ ਔਰਤਾਂ ਨੂੰ ਖੱਜਲ-ਖੁਆਰ ਹੋਣਾ ਪੈ ਰਿਹਾ ਹੈ।
ਸਰਕਾਰੀ ਹਸਪਤਾਲ ‘ਚ ਡਾ. ਪ੍ਰਗਿਆ ਦੇ ਕਮਰੇ ਨੂੰ ਤਾਲਾ ਲੱਗਾ ਹੋਇਆ ਹੈ ਅਤੇ ਮਰੀਜ਼ ਬਾਹਰ ਹੀ ਬੈਠ ਕੇ ਡਾਕਟਰ ਦਾ ਇੰਤਜ਼ਾਰ ਕਰ ਰਹੇ ਸਨ। ਉਧਰ ਸਰਕਾਰੀ ਨੌਕਰੀ ਤੋਂ ਆਪਣੇ ਅਸਤੀਫੇ ਦੇ ਡਾ. ਪ੍ਰਗਿਆ ਵੱਲੋਂ ਸਰਕਾਰੀ ਹਸਪਤਾਲ ਦੇ ਨੇੜੇ ਹੀ ਆਪਣੀ ਪ੍ਰਾਈਵੇਟ ਤੌਰ ’ਤੇ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ, ਜਿੱਥੇ ਮਰੀਜ਼ਾਂ ਦਾ ਤਾਂਤਾ ਲੱਗਾ ਹੈ। ਆਪਣਾ ਅਸਤੀਫ਼ਾ ਦੇ ਚੁੱਕੀ ਗਾਇਨਾਕੋਲੋਜਿਸਟ ਡਾ. ਪ੍ਰਗਿਆ ਦਾ ਕਹਿਣਾ ਹੈ ਕਿ ਕੁਝ ਘਰੇਲੂ ਕਾਰਨਾਂ ਕਰਕੇ ਉਨ੍ਹਾਂ ਸਰਕਾਰੀ ਨੌਕਰੀ ਤੋਂ ਅਸਤੀਫਾ ਦਿੱਤਾ ਹੈ ਅਤੇ ਭਵਿੱਖ ਵਿਚ ਉਹ ਆਪਣੀ ਪ੍ਰਾਈਵੇਟ ਪ੍ਰੈਕਟਿਸ ਹੀ ਕਰੇਗੀ।
ਇਸ ਬਾਬਤ ਐੱਸ.ਐੱਮ.ਓ. ਡਾ. ਲਖਵਿੰਦਰ ਸਿੰਘ (SMO Dr. Lakhwinder Singh) ਨੇ ਦੱਸਿਆ ਕਿ ਡਾ. ਪ੍ਰਗਿਆ ਵੱਲੋਂ ਆਪਣੇ ਅਸਤੀਫ਼ੇ ਵਿੱਚ ਨਿੱਜੀ ਅਤੇ ਘਰੇਲੂ ਕਾਰਨਾਂ ਦਾ ਹਵਾਲਾ ਦਿੱਤਾ ਗਿਆ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਵੱਲੋਂ ਸਿਵਲ ਸਰਜਨ ਗੁਰਦਾਸਪੁਰ ਨੂੰ ਦੇ ਦਿੱਤੀ ਗਈ ਹੈ ਅਤੇ ਇਸ ਸਬੰਧੀ ਉਨ੍ਹਾਂ ਵੱਲੋਂ ਵਿਭਾਗ ਨੂੰ ਅਗਲੀ ਰਿਪੋਰਟ ਭੇਜੀ ਜਾਵੇਗੀ। ਉਨ੍ਹਾਂ ਕਿਹਾ ਕਿ ਡਾ. ਪ੍ਰਗਿਆ ਦੇ ਅਸਤੀਫੇ ਮਗਰੋਂ ਹਸਪਤਾਲ ਵਿੱਚ ਤਾਇਨਾਤ ਮਹਿਲਾ ਮੈਡੀਕਲ ਅਫ਼ਸਰਾਂ ਵੱਲੋਂ ਔਰਤਾਂ ਦਾ ਚੈਕਅਪ ਕੀਤਾ ਜਾ ਰਿਹਾ ਹੈ।
ਇਹ ਵੀ ਪੜ੍ਹੋ: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਮੁੜ ਵਾਧਾ, ਪੰਜ ਦਿਨਾਂ 'ਚ ਚੌਥੀ ਵਾਰ ਵਧਾਏ ਭਾਅ