ਗੁਰਦਾਸਪੁਰ: ਸੋਹਲ 'ਚ ਬੀਤੇ ਦਿਨੀਂ ਚੋਰਾਂ ਵੱਲੋਂ ਬਿਜਲੀ ਵਿਭਾਗ ਦੇ ਜੇਈ ਦੇ ਘਰ ਨੂੰ ਨਿਸ਼ਾਨਾ ਬਣਾ 20 ਲੱਖ ਰੁਪਏ ਨਕਦ ਅਤੇ ਛੇ ਤੋਲੇ ਸੋਨੇ ਦੇ ਜੇਵਰ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਅਨੂਪ ਸਿੰਘ ਪੁੱਤਰ ਜੱਸਾ ਸਿੰਘ ਵਾਸੀ ਪਿੰਡ ਸੋਹਲ ਨੇ ਦੱਸਿਆਂ ਕਿ ਉਹ ਬਿਜਲੀ ਬੋਰਡ 'ਚ ਨੌਕਰੀ ਕਰਦਾ ਹੈ। ਉਹ ਰੋਜਾਨਾਂ ਦੀ ਤਰ੍ਹਾਂ ਆਪਣੀ ਡਿਊਟੀ ਤੇ ਚਲਾ ਗਿਆ ਸੀ ਅਤੇ ਉਸਦੀ ਪਤਨੀ ਸਰਬਜੀਤ ਕੌਰ ਵੀ ਲਗਭਗ 11 ਵਜੇਂ ਘਰ ਨੂੰ ਤਾਲਾ ਲਗਾ ਧਾਰਮਿਕ ਅਸਥਾਨ 'ਤੇ ਚਲੀ ਗਈ ਅਤੇ ਲਗਭਗ 3 ਵਜੇ ਉਹ ਜਦੋਂ ਘਰ ਪਰਤੀ ਤਾਂ ਦੇਖਿਆਂ ਕਿ ਕਮਰੇ ਦਾ ਰੌਸ਼ਨਦਾਨ ਟੁੱਟਿਆ ਪਿਆ ਸੀ ਤੇ ਜਦੋਂ ਉਸਨੇ ਕਮਰੇ ਅੰਦਰ ਜਾ ਕੇ ਦੇਖਿਆ ਤਾਂ ਸਾਰਾ ਸਮਾਨ ਖਿਲਰਿਆ ਹੋਇਆ ਸੀ।
ਇਸ ਘਟਨਾ ਵਿੱਚ ਘਰ ਦਾ ਕੀਮਤੀ ਸਮਾਨ ਅਤੇ ਨਕਦੀ ਚੋਰੀ ਹੋ ਚੁੱਕੀ ਸੀ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੇ ਬਿਆਨ 'ਤੇ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ- ਸਮੇਂ ਦੇ ਬਾਬਰ ਦੀ ਹਾਰ ਤੇ ਭਾਈ ਲਾਲੋ ਦੇ ਵਾਰਿਸਾਂ ਦੀ ਹੋਈ ਜਿੱਤ: ਮਨਜੀਤ ਧਨੇਰ
ਜ਼ਿਕਰਯੋਗ ਹੈ ਕਿ ਇਹੋ ਜਿਹੀਆਂ ਖ਼ਬਰਾਂ ਅਕਸਰ ਹੀ ਮੀਡੀਆ ਦਾ ਸ਼ਿੰਗਾਰ ਬਣਦੀਆਂ ਰਹਿੰਦੀਆਂ ਹਨ, ਪਰ ਪ੍ਰਸ਼ਾਸਨ ਵੱਲੋਂ ਇਨ੍ਹਾਂ ਵਿਰੁੱਧ ਕੋਈ ਕਾਨੂੰਨ ਨਹੀਂ ਬਣਾਇਆ ਗਿਆ, ਜਿਸ ਕਾਰਨ ਦੋਸ਼ੀਆਂ ਸਨੂੰ ਸ਼ੈਅ ਮਿਲ ਰਹੀ ਹੈ। ਲੋੜ ਹੈ ਦੋਸ਼ੀਆਂ ਵਿਰੁੱਧ ਸਖ਼ਤ ਕਾਨੂੰਨ ਬਨਾਉਣ ਦੀ, ਤਾਂ ਜੋ ਇਹੋ ਜਿਹੀਆਂ ਸ਼ਰਮਨਾਕ ਵਾਰਦਾਤਾਵਾਂ ਨੂੰ ਰੋਕਿਆ ਜਾ ਸਕੇ।