ਗੁਰਦਾਸਪੁਰ: ਦੇਸ਼ ਦੇ ਸਭ ਧਰਮਾਂ ਦੇ ਗ੍ਰੰਥਾਂ ਵਿੱਚ ਨਾਮ-ਜਪੋ ਵੰਡ ਕੇ ਛੱਕੋ ਅਤੇ ਸਭ ਧਰਮਾਂ ਦੇ ਸਤਿਕਾਰ ਕਰਨ ਦਾ ਸੰਦੇਸ਼ ਦਿੱਤਾ ਜਾਂਦਾ ਹੈ। ਪਰ ਕੁੱਝ ਕੁ ਗਲਤ ਅਨਸਰਾਂ ਵੱਲੋਂ ਧਰਮਾਂ ਪ੍ਰਤੀ ਅੱਜ ਵੀ ਭੇਦਭਾਵ ਵਾਲੀ ਗੱਲ ਕਹੀ ਜਾਂਦੀ ਹੈ, ਜੋ ਗਲਤ ਹੈ। ਅਜਿਹਾ ਹੀ ਮਾਮਲਾ ਗੁਰਦਾਸਪੁਰ ਦੇ ਕਸਬਾ ਭੈਣੀ ਮੀਆਂ ਖਾਂ ਵਿਖੇ ਨਗਰ ਕੀਰਤਨ ਦੌਰਾਨ ਗੱਤਕਾ ਖੇਡਦੇ ਸਮੇ ਹਿੰਦੂ-ਸਿੱਖਾਂ ਵਿੱਚ ਵਿਵਾਦ ਪੈਦਾ ਕਰਨ ਵਾਲੀ ਸ਼ਬਦਾਵਲੀ ਵਰਤੀ ਸੀ। ਜਿਸਦੀ ਵੀਡਿਓ ਸੋਸ਼ਲ ਮੀਡੀਆ ਉੱਤੇ ਵਾਇਰਲ ਹੋਣ ਮਗਰੋਂ ਇਸ ਨੌਜਵਾਨ ਖਿਲਾਫ਼ ਪੁਲਿਸ ਵੱਲੋਂ ਮਾਮਲਾ ਦਰਜ ਕੀਤਾ ਗਿਆ ਹੈ। ਉਸਨੂੰ ਅੱਜ ਸ਼ੁੱਕਰਵਾਰ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਜਿੱਥੇ ਉਸ ਨੂੰ ਅਦਾਲਤ ਵੱਲੋਂ ਜੇਲ੍ਹ (court sent Guvinder Singh Gopi to jail) ਵਿੱਚ ਭੇਜ ਦਿੱਤਾ ਗਿਆ ਹੈ।
ਗੱਤਕਾ ਖੇਡਦੇ ਸਮੇਂ ਗਲਤ ਸ਼ਬਦਾਵਲੀ ਦੀ ਵਰਤੋਂ:-ਇਸ ਸਬੰਧੀ ਜਾਣਕਾਰੀ ਦਿੰਦਿਆਂ ਅਦਾਲਤ ਵਿੱਚ ਪੇਸ਼ ਕਰਨ ਪਹੁੰਚੇ, ਡੀਐਸਪੀ ਰਾਜਬੀਰ ਸਿੰਘ ਨੇ ਦੱਸਿਆ ਕਿ ਗੁਰਦਾਸਪੁਰ ਦੇ ਕਸਬਾ ਭੈਣੀ ਮੀਆਂ ਖਾਂ ਵਿਖੇ ਨਗਰ ਕੀਰਤਨ ਦੌਰਾਨ ਗੱਤਕਾ ਖੇਡਦੇ ਸਮੇਂ ਇਕ ਨੌਜਵਾਨ ਨੇ ਬੋਲ-ਬੋਲੇ ਸਨ ਕਿ ''ਮੰਦਰ ਢਾਹ ਕੇ ਗੁਰਦੁਆਰੇ ਬਣਾਵਾਂਗੇ ,ਫੌਜੀ ਵਰਦੀ ਲੁਵਾ ਕੇ ਚੋਲੇ ਪੁਵਾ ਦੇਵਾਂਗੇ ਅਤੇ ਖਾਸਿਲਤਾਨ ਬਣਾ ਦੇਵਾਂਗੇ'' ਜਿਸਦੀ ਵੀਡਿਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ।
ਗਲਤ ਸ਼ਬਦਾਵਲੀ ਦੀ ਵਰਤੋਂ ਕਰਨ ਵਾਲੇ ਨੌਜਵਾਨ ਨੂੰ ਜੇਲ੍ਹ ਭੇਜਿਆ:- ਜਿਸ ਤੋਂ ਬਾਅਦ ਇਸ ਨੌਜਵਾਨ ਨੇ ਹਿੰਦੂ ਸਮਾਜ ਤੋਂ ਆਪਣੀ ਗ਼ਲਤੀ ਮੰਨਦੇ ਹੋਏ ਮਾਫੀ ਵੀ ਮੰਗੀ ਸੀ। ਪਰ ਵੀਡੀਓ ਵਾਇਰਲ ਹੋਣ ਕਾਰਨ ਥਾਣਾ ਭੈਣੀ ਮੀਆਂ ਖਾਂ ਦੀ ਪੁਲਿਸ ਨੇ ਹਿੰਦੂ ਸਿੱਖਾਂ ਵਿੱਚ ਮਤਭੇਦ ਪੈਦਾ ਕਰਨ ਵਾਲੀ ਅਜਿਹੀ ਸ਼ਬਦਾਵਲੀ ਦੀ ਵਰਤੋਂ ਕਰਨ ਵਾਲੇ ਨੌਜਵਾਨ ਗੁਵਿੰਦਰ ਸਿੰਘ ਗੋਪੀ ਦੇ ਖ਼ਿਲਾਫ਼ ਧਾਰਾ 295-ਏ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਉਸਨੂੰ ਅੱਜ ਸ਼ੁੱਕਰਵਾਰ ਨੂੰ ਮਾਣਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਇਸਨੂੰ ਜੇਲ੍ਹ ਭੇਜ ਦਿੱਤਾ ਹੈ।
ਇਹ ਵੀ ਪੜੋ:- ਰਾਜਸਥਾਨ: ਜੈਪੁਰ ਵਿੱਚ ਇੱਕ ਹੋਰ ਜੈਨ ਸੰਨਿਆਸੀ ਨੇ ਸੰਮੇਦ ਸ਼ਿਖਰ ਲਈ ਦਿੱਤੀ ਜਾਨ