ਗੁਰਦਾਸਪੁਰ: ਪਿੰਡ ਔਜਲਾ ਦੀ ਵਾਰਡ ਨੰਬਰ 12 ਦੇ ਕੌਂਸਲਰ ਨੇ ਅਨੁਸੂਚਿਤ ਜਾਤੀ ਦਾ ਸਰਟੀਫਿਕੇਟ ਬਣਾਉਣ ਆਏ ਨਾਬਾਲਗ ਮੁੰਡੇ ਨਾਲ ਕੁਕਰਮ ਕੀਤਾ। ਪੁਲਿਸ ਨੇ ਬੱਚੇ ਦੀ ਸ਼ਿਕਾਇਤ ਦੇ ਆਧਾਰ 'ਤੇ ਕੌਂਸਲਰ ਉੱਤੇ ਮਾਮਲਾ ਦਰਜ ਕਰ ਉਸ ਨੂੰ ਗਿਰਫ਼ਤਾਰ ਕਰ ਲਿਆ ਹੈ।
ਘਟਨਾ ਦੀ ਬਾਰੇ ਜਾਣਕਾਰੀ ਦਿੰਦੇ ਹੋਏ ਕੁਕਰਮ ਦਾ ਸ਼ਿਕਾਰ ਹੋਏ ਮੁੰਡੇ ਨੇ ਦੱਸਿਆ ਕਿ ਅਗਸਤ 2019 ਵਿੱਚ ਕੌਂਸਲਰ ਹਰਚਰਨ ਸਿੰਘ ਕੋਲੋ ਉਹ ਜਾਤੀ ਦਾ ਸਰਟੀਫਿਕੇਟ ਬਨਾਉਣ ਲਈ ਗਿਆ ਸੀ। ਉਸ ਵੇਲੇ ਹਰਚਰਨ ਸਿੰਘ ਵੱਲੋਂ ਉਸ ਨਾਲ ਕੁਕਰਮ ਕੀਤਾ ਗਿਆ, ਪਰ ਉਸ ਦਾ ਸਰਟੀਫਿਕੇਟ ਫੇਰ ਵੀ ਨਹੀਂ ਬਣਾਇਆ ਗਿਆ। ਬੀਤੇ ਦਿਨੀਂ ਜਦ ਉਹ ਕੌਂਸਲਰ ਹਰਚਰਨ ਸਿੰਘ ਕੋਲ ਸਰਟੀਫਿਕੇਟ ਬਾਰੇ ਪੁੱਛਣ ਗਿਆ ਤਾਂ ਕੌਂਸਲਰ ਨੇ ਉਸ ਨਾਲ ਫਿਰ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਦੀ ਇੱਕ ਵੀਡੀਓ ਵੀ ਉਸ ਨੇ ਆਪਣੇ ਮੋਬਾਈਲ ਵਿੱਚ ਬਣਾ ਲਈ ਸੀ ਬੱਚੇ ਦੀ ਸ਼ਿਕਾਇਤ ਦੇ ਅਧਾਰ 'ਤੇ ਪੁਲਿਸ ਨੇ ਕੌਂਸਲਰ ਨੂੰ ਹਿਰਾਸਤ ਵਿੱਚ ਲੈਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਸਿਟੀ ਦੇ ਐਸਐਚਓ ਜਬਰਜੀਤ ਸਿੰਘ ਨੇ ਦੱਸਿਆ ਕਿ ਚਾਈਲਡ ਹੈਲਪਲਾਈਨ ਦੀ ਸ਼ਿਕਾਇਤ ਦੇ ਆਧਾਰ 'ਤੇ ਦੋਸ਼ੀ ਕੌਂਸਲਰ ਹਰਚਰਨ ਸਿੰਘ ਦੇ ਖਿਲਾਫ਼ ਪੋਸਕੋ ਐਕਟ (POSCO Act- Protection of Children from Sexual Offences Act) ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਅਗੇ ਦੀ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਹੈ।