ਗੁਰਦਾਸਪੁਰ: ਕਾਂਗਰਸ ਦੇ ਆਗੂਆਂ ਦੀ ਆਪਸੀ ਧੜੇਬੰਦੀ ਅਤੇ ਅੰਦੂਰੀ ਕਲੇਸ਼(Factionalism and internal strife) ਹੁਣ ਖੁਲ ਕੇ ਸਾਮਣੇ ਆ ਗਿਆ ਹੈ। ਇਸ ਲੜੀ 'ਚ ਬਟਾਲਾ ਤੋਂ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ(Former MLA Ashwani Sekhri) ਅਤੇ ਫਤਿਹਗੜ੍ਹ ਚੂੜੀਆਂ(Fatehgarh Churriya) ਤੋਂ ਮੌਜੂਦਾ ਵਿਧਾਇਕ ਅਤੇ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ(Cabinet Minister Tripat Rajinder Bajwa) ਦੀ ਸਿਆਸੀ ਰੰਜਿਸ਼ ਦਿਨ-ਬ-ਦਿਨ ਵੱਧਦੀ ਜਾ ਰਹੀ ਹੈ।
ਸਾਬਕਾ ਵਿਧਾਇਕ ਅਸ਼ਵਨੀ ਸੇਖੜੀ(Former MLA Ashwani Sekhri) ਨੇ ਮੌਜੂਦਾ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ(Cabinet Minister Tripat Rajinder Bajwa) ਕੋਲੋਂ ਆਪਣੀ ਜਾਨ ਦਾ ਖ਼ਤਰਾ ਦੱਸਿਆ ਹੈ ਅਤੇ ਨਾਲ ਹੀ ਬਾਜਵਾ ਨੂੰ ਇੱਕ ਭ੍ਰਿਸ਼ਟ ਮੰਤਰੀ ਦੱਸਿਆ ਹੈ। ਸੇਖੜੀ ਨੇ ਕਿਹਾ ਕਿ ਮੰਤਰੀ ਬਾਜਵਾ ਪਾਰਟੀ ਦੀ ਸਾਖ ਤੋੜ ਰਹੇ ਹਨ। ਮੰਤਰੀ ਦਾ ਆਤੰਕ 10 ਵਿਧਾਨਸਭਾ ਹਲਕਿਆਂ ਦੇ ਵਿਧਾਇਕਾਂ 'ਚ ਹੈ।
ਅਸ਼ਵਨੀ ਸੇਖੜੀ(Ashwani Sekhri) ਨੇ ਤ੍ਰਿਪਤ ਬਾਜਵਾ(Tripat Rajinder Bajwa) 'ਤੇ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਮੰਤਰੀ ਕੋਲੋਂ ਉਨ੍ਹਾਂ ਨੂੰ ਜਾਨ ਦਾ ਖ਼ਤਰਾ ਹੈ। ਕੁਝ ਦਿਨ ਪਹਲਾਂ ਚੰਡੀਗੜ੍ਹ 'ਚ ਇੱਕ ਮੀਟਿੰਗ ਇੰਚਾਰਜ ਹਰੀਸ਼ ਚੌਧਰੀ(Incharge Harish Chaudhary), ਮੁੱਖ ਮੰਤਰੀ ਚੰਨੀ(CM Channi) ਅਤੇ ਨਵਜੋਤ ਸਿੱਧੂ(Navjot Sidhu) ਨਾਲ ਹੋਈ। ਇਸ ਦੌਰਾਨ ਇੱਕ ਵਿਧਾਇਕ ਨੇ ਦੱਸਿਆ ਕਿ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ(Cabinet Minister Tripat Rajinder Bajwa) ਕਿਸ ਤਰ੍ਹਾਂ ਤੰਗ ਕਰ ਰਿਹਾ ਹੈ। ਕਾਂਗਰਸੀ ਵਰਕਰਾਂ ਨੂੰ ਤੰਗ ਕਰਕੇ ਪਰਚੇ ਕਰਵਾ ਰਿਹਾ ਹੈ।
ਸੇਖੜੀ ਨੇ ਦੱਸਿਆ ਕਿ ਜਦੋਂ ਇਹ ਮੁੱਦਾ ਮੈਂ ਚੁੱਕਿਆ ਤਾਂ ਮੈਨੂੰ ਇਸ ਮਾਸਲੇ 'ਤੇ ਤ੍ਰਿਪਤ ਦੀ ਬਟਾਲਾ 'ਚ ਦਾਖਲ ਅੰਦਾਜੀ ਬੰਦ ਕਰਨ ਲਈ ਕਿਹਾ ਗਿਆ ਸੀ, ਪਰ ਤ੍ਰਿਪਤ ਬਾਜਵਾ ਆਪਣੇ ਨਾਲ ਕਰੀਬ 25 ਗੱਡੀਆਂ ਲੈ ਕੇ ਬਟਾਲਾ ਆਏ ਅਤੇ ਜਿਨ੍ਹਾਂ ਪ੍ਰੋਜੈਕਟਾਂ ਦਾ ਉਦਘਾਟਨ ਉਪ ਮੁੱਖਮੰਤਰੀ ਓਪੀ ਸੋਨੀ(Deputy Chief Minister OP Soni) ਨੇ ਕਰਨਾ ਸੀ, ਉਨ੍ਹਾਂ ਦਾ ਖੁਦ ਉਦਘਾਟਨ ਕਰ ਗਏ।
ਸੇਖੜੀ ਨੇ ਕਿਹਾ ਕਿ ਤ੍ਰਿਪਤ ਬਾਜਵਾ ਦੇ ਕਈ ਅੱਤਵਾਦੀ, ਗੈਂਗਸਟਰਾਂ ਨਾਲ ਸਬੰਧ ਹਨ। ਸੇਖੜੀ ਨੇ ਆਰੋਪ ਲਗਾਉਂਦਿਆਂ ਕਿਹਾ ਕਿ ਤ੍ਰਿਪਤ ਬਾਜਵਾ ਸ਼੍ਰੋਮਣੀ ਅਕਾਲੀ ਦਲ ਦਾ ਏਜੰਟ ਹੈ। ਉਨ੍ਹਾਂ ਨੇ ਕਿਹਾ ਕਿ ਮੰਤਰੀ ਬਾਜਵਾ ਅਕਾਲੀ ਦਲ ਦੇ ਵਿਧਾਇਕ ਲਖਬੀਰ ਲੋਧੀਨੰਗਲ ਨਾਲ ਮਿਲ ਕੇ ਬਟਾਲਾ ਦੇ ਲੋਕਾਂ ਨੂੰ ਬੇਵਕੂਫ ਬਣਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਾਰੇ ਮਾਮਲੇ ਦੀ ਸ਼ਿਕਾਇਤ ਪਾਰਟੀ ਹਾਈ ਕਮਾਨ ਨੂੰ ਅੱਜ ਚਿੱਠੀ ਲਿਖ ਕੇ ਕਰਾਂਗਾ।
ਉਥੇ ਹੀ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ(Tripat Rajinder Bajwa) ਨੇ ਕਿਹਾ ਕਿ ਅਸ਼ਵਨੀ ਸੇਖੜੀ(Ashwani Sekhri) ਮਹਿਜ ਸ਼ਬਦੀ ਇਲਜ਼ਾਮ ਨਾ ਲਗਾਉਣ ਸਗੋਂ ਮੇਰੇ ਖਿਲਾਫ ਮਾਣਯੋਗ ਅਦਾਲਤ ਤੋਂ ਜਾਂਚ ਕਰਵਾਉਣ। ਇਸ ਦੇ ਨਾਲ ਹੀ ਮੰਤਰੀ ਬਾਜਵਾ ਨੇ ਕਿਹਾ ਕਿ ਅਸ਼ਵਨੀ ਸੇਖੜੀ ਮੇਰਾ ਛੋਟਾ ਭਰਾ ਹੈ ਅਤੇ ਬਚਪਨਾ ਕਰ ਰਿਹਾ ਹੈ। ਇਸ ਪਿੱਛੇ ਕੀ ਉਸ ਦੀ ਨੀਯਤ ਹੈ, ਉਹ ਖੁਦ ਹੀ ਬਿਆਨ ਕਰ ਸਕਦਾ ਹੈ। ਇਸ ਦੇ ਨਾਲ ਹੀ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ(Tripat Rajinder Bajwa) ਨੇ ਹਰ ਵਾਰ ਦੀ ਤਰ੍ਹਾਂ ਫਿਰ ਉਹ ਹੀ ਕਿਹਾ ਕਿ ਮੈਂ ਆਪਣੇ ਹਲਕੇ ਫਤਿਹਗੜ੍ਹ ਚੂੜੀਆਂ(Fatehgarh Churriya) ਤੋਂ ਹੀ ਚੋਣ ਲੜਣੀ ਹੈ, ਬਾਕੀ ਰਹੀ ਬਟਾਲਾ ਹਲਕੇ ਦੀ ਗੱਲ ਤਾਂ ਉਹ ਹਾਈ ਕਮਾਨ ਦਾ ਫੈਸਲਾ ਹੈ ਕਿ ਇਸ ਹਲਕੇ ਤੋਂ ਕੌਣ ਉਮੀਦਵਾਰ ਹੋਵੇਗਾ |