ਗੁਰਦਾਸਪੁਰ: ਕਾਲੋਨੀ ਨਿਵਾਸੀਆਂ ਦਾ ਕਹਿਣਾ ਹੈ ਕਿ ਕਲੋਨੀ ਮਾਲਕ ਜਾਣਬੁੱਝ ਕੇ ਇਹ ਰਾਹ ਕੱਢ ਕੇ ਕਲੋਨੀ ਨੂੰ ਪੁੱਡਾ ਅਪਾਰਟਮੈਂਟ ਵਾਲੀ ਜਗ੍ਹਾ ਨਾਲ ਮਿਲਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਕਲੋਨੀ ਮਾਲਕ 100 ਦੇ ਕਰੀਬ ਲੋਕਾਂ ਨੂੰ ਲਿਆ ਕੇ JCB ਦੀ ਮਦਦ ਨਾਲ ਰਾਹ ਕੱਢਣ ਦੀ ਕੋਸ਼ਿਸ਼ ਕਰ ਰਿਹਾ ਸੀ ਜਿਸ ਤੋਂ ਬਾਅਦ ਦੋਹਾਂ ਗਰੁੱਪਾਂ ਵਿੱਚ ਝਗੜਾ ਹੋ ਗਿਆ।
ਦੂਜੇ ਪਾਸੇ ਕਲੋਨੀ ਦੇ ਮਾਲਕਾਂ ਦਾ ਕਹਿਣਾ ਹੈ ਕਿ ਜਿਸ ਜਗ੍ਹਾ 'ਤੇ ਉਹ ਰਾਹ ਕੱਢ ਰਹੇ ਹਨ। ਉਹ ਰਾਹ ਪਹਿਲਾਂ ਹੀ ਪੁੱਡਾ ਨੂੰ ਵੇਚ ਚੁੱਕੇ ਹਨ। ਇਸ ਲਈ ਉਹ ਰਾਹ ਕੱਢ ਸਕਦੇ ਹਨ ਪਰ ਲੋਕ ਜਾਣਬੁੱਝ ਕੇ ਇਸ ਨੂੰ ਲੈ ਕੇ ਝਗੜਾ ਕਰ ਰਹੇ ਹਨ।
ਇਸ ਮੌਕੇ ਪੁੱਜੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਦੋਹਾਂ ਗੁੱਟਾਂ ਨੂੰ ਸਮਝਾ ਦਿੱਤਾ ਗਿਆ ਹੈ ਕਿ ਦੋਹਾਂ ਦੇ ਕਾਗ਼ਜ਼ ਚੈੱਕ ਕਰ ਕੇ ਅਗ਼ਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।