ETV Bharat / state

ਦਿਨ ਦਿਹਾੜੇ ਹੋਈ ਏ.ਐੱਸ.ਆਈ ਦੇ ਘਰ ਚੋਰੀ

ਏ.ਐੱਸ.ਆਈ ਸਰਬਜੀਤ ਸਿੰਘ ਨੇ ਕਿਹਾ ਕਿ ਭਾਵੇ ਉਹ ਖੁਦ ਪੁਲਿਸ 'ਚ ਹੈ ਪਰ ਅੱਜ ਉਸਦੇ ਆਪਣੇ ਘਰ 'ਚ ਚੋਰੀ ਹੋਈ ਹੈ ਅਤੇ ਉਸ ਵਲੋਂ ਪੁਲਿਸ ਥਾਣਾ ਸਿਵਲ ਲਾਈਨ 'ਚ ਕੰਪਲੈਂਟ ਦਰਜ਼ ਕਰਵਾਈ ਗਈ ਹੈ।

ਦਿਨ ਦਿਹਾੜੇ ਹੋਈ ਏ.ਐੱਸ.ਆਈ ਦੇ ਘਰ ਚੋਰੀ
ਦਿਨ ਦਿਹਾੜੇ ਹੋਈ ਏ.ਐੱਸ.ਆਈ ਦੇ ਘਰ ਚੋਰੀ
author img

By

Published : Sep 19, 2021, 4:37 PM IST

ਗੁਰਦਾਸਪੁਰ: ਜਦ ਪੁਲਿਸ ਹੀ ਸੁਰੱਖਿਅਤ ਨਾ ਹੋਵੇ ਤਾਂ ਆਮ ਲੋਕ ਕਿਵੇਂ ਹੋਣਗੇ ਕੁਝ ਐਸਾ ਹੀ ਮਾਮਲਾ ਬਟਾਲਾ 'ਚ ਸਾਹਮਣੇ ਆਇਆ। ਜਿਥੇ ਦਿਨ ਦਿਹਾੜੇ ਚੋਰਾਂ ਨੇ ਪੁਲਿਸ ਅਧਿਕਾਰੀ ਦੇ ਘਰ ਨੂੰ ਬਣਾਇਆ ਨਿਸ਼ਾਨਾ। ਬਟਾਲਾ ਪੁਲਿਸ ਲਾਈਨ 'ਚ ਡਿਊਟੀ ਤੇ ਤੈਨਾਤ ਏ.ਐੱਸ.ਆਈ(A.S.I.) ਦੀ ਕੋਠੀ 'ਚ ਹੋਈ ਚੋਰੀ। ਚੋਰ ਕੀਮਤੀ ਸਾਮਾਨ ਅਤੇ ਕਰੀਬ 3 ਲੱਖ ਰੁਪਏ ਨਕਦੀ ਲੈ ਕੇ ਹੋਏ ਰਫੂਚੱਕਰ ਹੋ ਗਿਆ।

ਉਧਰ ਪੁਲਿਸ ਥਾਣਾ ਸਿਵਲ ਲਈਨ 'ਚ ਮਾਮਲਾ ਦਰਜ਼ ਕਰ ਚੋਰਾਂ ਦੀ ਭਾਲ ਕਰਨ ਦਾ ਦਾਅਵਾ ਪੁਲਿਸ ਵਲੋਂ ਕੀਤਾ ਜਾ ਰਿਹਾ ਹੈ। ਬਟਾਲਾ ਦੇ ਪੁਲਿਸ ਲਾਈਨ ਤੋਂ ਕੁਝ ਦੂਰੀ ਤੇ ਰਹਿਣ ਵਾਲੇ ਪੁਲਿਸ ਏ.ਐੱਸ.ਆਈ ਸਰਬਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਲਾਈਨ 'ਚ ਡਿਊਟੀ ਤੇ ਤੈਨਾਤ ਹੈ।

ਦਿਨ ਦਿਹਾੜੇ ਹੋਈ ਏ.ਐੱਸ.ਆਈ ਦੇ ਘਰ ਚੋਰੀ

ਕੱਲ੍ਹ ਛੁੱਟੀ ਤੇ ਹੋਣ ਕਰਕੇ ਉਹ ਆਪਣੇ ਪਰਿਵਾਰ ਪਤਨੀ ਅਤੇ ਬੇਟੇ ਨਾਲ ਅੰਮ੍ਰਿਤਸਰ(amritsar) ਸ਼੍ਰੀ ਦਰਬਾਰ ਸਾਹਿਬ(Amritsar Shri Darbar Sahib) ਮੱਥਾ ਟੇਕਣ ਗਿਆ ਸੀ। ਜਦ ਦੇਰ ਸ਼ਾਮ ਘਰ ਵਾਪਿਸ ਆਇਆ ਤਾਂ ਘਰ ਦੇ ਤਾਲੇ ਟੁੱਟੇ ਸਨ ਅਤੇ ਸਾਰਾ ਸਾਮਾਨ ਖਿਲਰਿਆ ਹੋਇਆ ਸੀ। ਚੋਰ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਸਨ। ਉਥੇ ਹੀ ਕੋਠੀ ਦੇ ਬਾਹਰ ਦੀ ਸੀਸੀਟੀਵੀ ਫੁਟੇਜ 2 ਚੋਰ ਮੋਟਰਸਾਇਕਲ ਤੇ ਆਉਂਦੇ ਅਤੇ ਜਾਂਦੇ ਹੋਏ ਕੈਮਰੇ 'ਚ ਕੈਦ ਹੋ ਗਏ।

ਏ.ਐੱਸ.ਆਈ ਸਰਬਜੀਤ ਸਿੰਘ(ASI Sarabjit Singh) ਨੇ ਕਿਹਾ ਕਿ ਭਾਵੇ ਉਹ ਖੁਦ ਪੁਲਿਸ 'ਚ ਹੈ ਪਰ ਅੱਜ ਉਸਦੇ ਆਪਣੇ ਘਰ 'ਚ ਚੋਰੀ ਹੋਈ ਹੈ ਅਤੇ ਉਸ ਵਲੋਂ ਪੁਲਿਸ ਥਾਣਾ ਸਿਵਲ ਲਾਈਨ 'ਚ ਕੰਪਲੈਂਟ ਦਰਜ਼ ਕਰਵਾਈ ਗਈ ਹੈ।

ਉਸ ਨੂੰ ਉਮੀਦ ਹੈ ਕਿ ਜਲਦ ਚੋਰ ਕਾਬੂ ਆਉਣਗੇ ਅਤੇ ਉਸਨੂੰ ਇਨਸਾਫ਼ ਮਿਲੇਗਾ। ਪੁਲਿਸ ਥਾਣਾ ਸਿਵਲ ਲਾਈਨ ਦੇ ਏ.ਐੱਸ.ਆਈ ਰਾਜ ਕੁਮਾਰ ਨੇ ਦੱਸਿਆ ਕਿ ਸਰਬਜੀਤ ਸਿੰਘ ਵਲੋਂ ਬੀਤੀ ਦੇਰ ਰਾਤ ਉਸਦੇ ਘਰ 'ਚ ਚੋਰੀ ਹੋਣ ਦੀ ਵਾਰਦਾਤ ਬਾਰੇ ਸ਼ਿਕਾਇਤ ਦਰਜ਼ ਕਰਵਾਈ ਗਈ ਸੀ।

ਉਹਨਾਂ ਦੀ ਪੁਲਿਸ ਪਾਰਟੀ ਵਲੋਂ ਮੌਕੇ ਤੇ ਜਾ ਕੇ ਜਾਂਚ ਕੀਤੀ ਗਈ ਹੈ। ਅਤੇ ਸੀਸੀਟੀਵੀ ਫੁਟੇਜ ਵੀ ਖੰਗਾਲੀ ਜਾ ਰਹੀ ਹੈ, ਹੁਣ ਤੱਕ ਦੀ ਕਾਰਵਾਈ 'ਚ ਮਾਮਲਾ ਦਰਜ਼ ਕਰ ਚੋਰਾਂ ਦੀ ਭਾਲ ਕੀਤੀ ਜਾ ਰਹੀ ਹੈ, ਅਤੇ ਜਲਦ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।

ਇਹ ਵੀ ਪੜ੍ਹੋ: ਬੱਸ ਹੇਠ ਆ ਕੇ ਨੌਜਵਾਨ ਦੀ ਹੋਈ ਦਰਦਨਾਕ ਮੌਤ

ETV Bharat Logo

Copyright © 2024 Ushodaya Enterprises Pvt. Ltd., All Rights Reserved.