ਡੇਰਾ ਬਾਬਾ ਨਾਨਕ: ਪਾਕਿਸਤਾਨ ਵੱਲੋਂ ਹਮੇਸ਼ਾਂ ਹੀ ਭਾਰਤ ਦੇਸ਼ ਦੀ ਜਵਾਨੀ ਨੂੰ ਨਸ਼ੇ ਦਾ ਜ਼ਹਿਰ ਦੇ ਕੇ ਬਰਬਾਦ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਹਨ ਪਰ ਹਰ ਵਾਰ ਭਾਰਤ ਵਲੋਂ ਹਮੇਸ਼ਾਂ ਇਨ੍ਹਾਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਜਾਂਦਾ ਹੈ। ਇਸੇ ਤਹਿਤ ਅੱਜ ਡੇਰਾ ਬਾਬਾ ਨਾਨਕ ਰਾਵੀ ਦਰਿਆ ਰਾਹੀਂ ਪਾਕਿਸਤਾਨ ਵੱਲੋਂ ਪਾਈਪ ਵਿਚ ਆ ਰਹੀ ਹੈਰੋਇਨ ਬੀ.ਐੱਸ.ਐਫ. ਨੇ ਬਰਾਮਦ ਕੀਤੀ। ਬੀ.ਐਸ.ਐਫ. ਦੀ 10ਵੀਂ ਬਟਾਲੀਅਨ ਨੇ ਕਰੀਬ 300 ਕਰੋੜ ਰੁਪਏ ਦੀ ਹੈਰੋਇਨ ਦੀ ਖੇਪ ਬਰਾਮਦ ਕਰਨ 'ਚ ਸਫਲਤਾ ਹਾਸਲ ਕੀਤੀ।
ਬੀ.ਐਸ.ਐਫ. ਦੇ ਡੀ.ਆਈ.ਜੀ ਰਾਜੇਸ਼ ਸ਼ਰਮਾ ਨੇ ਮੀਡੀਆ ਨਾਲ ਮੁਖਾਤਬ ਹੁੰਦਿਆਂ ਦੱਸਿਆ ਕਿ ਪਕਿਸਤਾਨ ਵੱਲੋਂ ਡੇਰਾ ਬਾਬਾ ਨਾਨਕ ਸਥਿਤ ਰਾਵੀ ਦਰਿਆ ਰਾਹੀਂ ਪਲਾਸਟਿਕ ਦੀ ਪਾਈਪ ਵਿੱਚ 60 ਪੈਕਟ ਹੈਰੋਇਨ ਪਾਈਪ ਨਾਲ ਬਲੈਡਰ ਬੰਨ ਕੇ ਇਧਰ ਆ ਰਹੇ ਸੀ ਜੋ ਕਿ ਰੱਸੀ ਨਾਲ ਉਪਰੇਟ ਕੀਤਾ ਜਾ ਰਿਹਾ ਸੀ।
ਜਦ ਰਾਵੀ ਦਰਿਆ ਵਿੱਚ ਇਹ ਪਾਈਪ ਦੇਖੀ ਗਈ ਤਾਂ ਇਸ ਦੀ ਜਾਂ ਮਗਰੋਂ ਬੀ.ਐਸ.ਐਫ. ਦੀ 10ਵੀਂ ਬਟਾਲੀਅਨ ਦੇ ਜਵਾਨਾਂ ਨੇ ਇਸ ਨਸ਼ੇ ਦੀ ਖੇਪ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ। ਉਨ੍ਹਾਂ ਨੇ ਦੱਸਿਆ ਕਿ ਪਹਿਲੀ ਵਾਰ ਪਾਕਿਸਤਾਨ ਨੇ ਇੱਕ ਵੱਖਰੇ ਢੰਗ ਨਾਲ ਇੰਨੀ ਵੱਡੀ ਖੇਪ ਭੇਜੀ ਹੈ ਅਤੇ ਸਾਡੇ ਜਵਾਨਾਂ ਨੇ ਪਕਿਸਤਾਨ ਦੀ ਇਹ ਕੋਸ਼ਿਸ਼ ਨਾਕਾਮ ਕਰ ਦਿਤੀ। ਡੀ.ਆਈ.ਜੀ. ਨੇ ਬਰਾਮਦ ਕੀਤੀ ਗਈ ਹੈਰੋਇਨ ਦੀ ਅੰਤਰਰਾਸ਼ਟਰੀ ਬਜ਼ਾਰ 'ਚ 300 ਕਰੋੜ ਰੁਪਏ ਕੀਮਤ ਦੱਸੀ ਹੈ।