ਗੁਰਦਾਸਪੁਰ: ਡੇਰਾ ਬਾਬਾ ਨਾਨਕ ਬਾਰਡਰ ਨੇੜੇ ਬਾਰਡਰ ਆਊਟਰ ਪੋਸਟ ਨੰਗਲੀ ਕੋਲੋਂ ਬੀਐਸਐਫ ਦੀ 10 ਬਟਾਲੀਅਨ ਨੇ 1 ਪੈਕੇਟ ਹੈਰੋਇਨ ਬਰਾਮਦ ਕੀਤੀ ਹੈ। ਬੀਐਸਐਫ ਨੇ ਇਲਾਕੇ ਵਿਚ ਸਰਚ ਅਭਿਆਨ ਸ਼ੁਰੂ ਕਰ ਦਿੱਤਾ ਹੈ। ਅੱਜ ਬੀ. ਐੱਸ. ਐੱਫ. ਦੀ 10 ਬਟਾਲੀਅਨ ਵੱਲੋਂ ਭਾਰਤ ਪਾਕਿ ਕੌਮਾਂਤਰੀ ਸਰਹੱਦ 'ਤੇ ਬਣੀ ਨੰਗਲੀ ਪੋਸਟ ਕੋਲ ਰਾਵੀ ਦਰਿਆਂ ਵਿਚ ਬਾਂਸ ਦੇ ਖੋਲ ਵਿਚ ਲੁਕਾਈ ਗਈ ਹੈਰੋਇਨ ਬਰਾਮਦ ਕੀਤੀ ਗਈ ਹੈ।
ਜਾਣਕਾਰੀ ਅਨੁਸਾਰ ਬੀ. ਐੱਸ. ਐੱਫ. ਦੀ 10 ਬਟਾਲੀਅਨ ਦੇ ਜਵਾਨ ਰਾਵੀ ਦਰਿਆ ਦੇ ਕਿਨਾਰੇ ਡਿਊਟੀ 'ਤੇ ਤੈਨਾਤ ਸੀ ਅਤੇ ਇਸ ਦੌਰਾਨ ਬੀ. ਐੱਸ. ਐੱਫ. ਦੇ ਜਵਾਨ ਨੇ ਬਾਂਸ ਦੇ ਖੋਲ ਨੂੰ ਰਾਵੀ ਦਰਿਆ ਵਿਚ ਤੈਰਦੇ ਹੋਏ ਵੇਖਿਆ, ਜਿਸ ਤੋਂ ਬਾਅਦ ਉਸ ਨੇ ਅਧਿਕਾਰੀਆਂ ਨੂੰ ਸੂਚਿਤ ਕੀਤਾ।