ETV Bharat / state

ਗੁਰਦਾਸਪੁਰ ਤੋਂ ਪਿਸਤੌਲ ਦੀ ਨੋਕ 'ਤੇ ਖੋਈ ਵਰਨਾ ਗੱਡੀ ਬਟਾਲਾ ਪੁਲਿਸ ਨੇ ਕੀਤੀ ਬਰਾਮਦ

4 ਸਤੰਬਰ ਦੇਰ ਸ਼ਾਮ ਨੂੰ ਗੁਰਦਾਸਪੁਰ-ਪਠਾਨਕੋਟ ਹਾਈਵੇ ਤੋਂ ਤਿੰਨ ਨੌਜ਼ਵਾਨਾ ਵੱਲੋਂ ਪਿਸਤੌਲ ਦੀ ਨੋਕ 'ਤੇ ਵਰਨਾ ਗੱਡੀ ਖੋਈ ਗਈ ਸੀ ਜਿਸ ਨੂੰ ਪੁਲਿਸ ਨੇ ਲਾਵਾਰਿਸ ਹਾਲਾਤ 'ਚ ਬਰਾਮਦ ਕੀਤਾ ਹੈ। ਬਟਾਲਾ ਐਸ.ਪੀ. ਨੇ ਦੋਸ਼ੀਆਂ ਨੂੰ ਜਲਦ ਕਾਬੂ ਕਰਨ ਦਾ ਦਾਅਵਾ ਕੀਤਾ ਹੈ।

ਗੁਰਦਾਸਪੁਰ ਤੋਂ ਪਿਸਤੌਲ ਦੀ ਨੋਕ 'ਤੇ ਖੋਈ ਵਰਨਾ ਗੱਡੀ ਬਟਾਲਾ ਪੁਲਿਸ ਵੱਲੋਂ ਬਰਾਮਦ

author img

By

Published : Sep 10, 2020, 8:19 PM IST

ਗੁਰਦਾਸਪੁਰ: 4 ਸਤੰਬਰ ਦੇਰ ਸ਼ਾਮ ਨੂੰ ਗੁਰਦਾਸਪੁਰ-ਪਠਾਨਕੋਟ ਹਾਈਵੇ ਤੋਂ ਤਿੰਨ ਨੌਜ਼ਵਾਨਾਂ ਵੱਲੋਂ ਪਿਸਤੌਲ ਦੀ ਨੋਕ 'ਤੇ ਵਰਨਾ ਗੱਡੀ (PB06 AX 8405) ਖੋਈ ਗਈ ਸੀ। ਜਿਸ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਅਲਰਟ ਜਾਰੀ ਕੀਤਾ ਗਿਆ ਸੀ। ਜਿਸ ਤੋਂ ਬਾਅਦ ਕਾਰਵਾਈ ਕਰਦਿਆਂ ਬਟਾਲਾ ਪੁਲਿਸ ਦੇ ਹਰਗੋਬਿੰਦਪੁਰ ਪੁਲਿਸ ਥਾਣਾ ਦੀ ਪੁਲਿਸ ਪਾਰਟੀ ਨੇ ਉਕਤ ਗੱਡੀ ਪਿੰਡ ਚੀਮਾ ਖੁੰਡੀ ਤੋਂ ਬਰਾਮਦ ਕੀਤੀ ਹੈ।

ਗੁਰਦਾਸਪੁਰ ਤੋਂ ਪਿਸਤੌਲ ਦੀ ਨੋਕ 'ਤੇ ਖੋਈ ਵਰਨਾ ਗੱਡੀ ਬਟਾਲਾ ਪੁਲਿਸ ਵੱਲੋਂ ਬਰਾਮਦ

ਬਟਾਲਾ ਐਸ.ਪੀ.(ਡੀ) ਤੇਜ਼ਬੀਰ ਸਿੰਘ ਹੁੰਦਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨ੍ਹਾਂ ਦੀ ਪਟਰੋਲਿੰਗ ਪਾਰਟੀ ਨੂੰ ਗੱਡੀ ਲਾਵਾਰਿਸ ਹਾਲਾਤ 'ਚ ਮਿਲੀ ਜਿਸ ਤੋਂ ਬਾਅਦ ਹਰਗੋਬਿੰਦਪੁਰ ਪੁਲਿਸ ਥਾਣਾ ਦੀ ਪੁਲਿਸ ਪਾਰਟੀ ਨੇ ਗੱਡੀ ਕਬਜ਼ੇ 'ਚ ਲੈ ਲਈ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਇਸ ਮਾਮਲੇ 'ਚ ਕੋਈ ਵੀ ਗ੍ਰਿਫਤਾਰੀ ਨਹੀਂ ਹੋਈ ਹੈ।

ਇਸ ਦੇ ਨਾਲ ਹੀ ਐਸ.ਪੀ. ਨੇ ਦੱਸਿਆ ਕਿ ਉਨ੍ਹਾਂ ਵੱਲੋਂ ਜਾਂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਗੱਡੀ ਤੇ ਨੰਬਰ ਵੀ ਨਹੀਂ ਬਦਲਿਆ ਗਿਆ ਹੈ। ਐਸ.ਪੀ. ਨੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰਨ ਦਾ ਦਾਅਵਾ ਵੀ ਕੀਤਾ।

ਜ਼ਿਕਰਯੋਗ ਹੈ ਕਿ ਬੀਤੀ 4 ਸਤੰਬਰ ਦੇਰ ਸ਼ਾਮ ਨੂੰ ਗੁਰਦਾਸਪੁਰ ਹਾਈਵੇ 'ਤੇ 3 ਨੌਜਵਾਨ ਮੋਟਰਸਾਈਕਲ 'ਤੇ ਆਏ ਅਤੇ ਗੱਡੀ 'ਚ ਬੈਠੇ ਨੌਜਵਾਨ ਗੁਰਪ੍ਰੀਤ ਸਿੰਘ ਤੋਂ ਚਾਬੀ ਮੰਗਣ ਲੱਗੇ ਜਦ ਗੁਰਪ੍ਰੀਤ ਨੇ ਚਾਬੀ ਨਹੀਂ ਦਿੱਤੀ ਤਾਂ ਉਨ੍ਹਾਂ ਪਿਸਤੌਲ ਕੱਢਕੇ ਉਸ ਦੀ ਲੱਤ 'ਤੇ ਗੋਲੀ ਮਾਰ ਦਿੱਤੀ ਅਤੇ ਗੱਡੀ ਮੋਟਰਸਾਈਕਲ ਸਮੇਤ ਪਠਾਨਕੋਟ ਵੱਲ ਫ਼ਰਾਰ ਹੋ ਗਏ ਸਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.