ETV Bharat / state

ਡਿਲੀਵਰੀ ਬੁਆਏ ਨਾਲ ਕੁੱਟਮਾਰ, ਤਸਵੀਰਾਂ ਸੀਸੀਟੀਵੀ 'ਚ ਕੈਦ - ਡ ਕੰਪਨੀ ਚ ਡਿਲੀਵਰੀ ਲੜਕੇ ਦੀ ਕੁੱਟਮਾਰ

ਗੁਰਦਾਸਪੁਰ ਵਿੱਚ ਡਿਲੀਵਰੀ ਕਰਨ ਵਾਲੇ ਲੜਕੇ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ ਹੈ। ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

ਡਿਲੀਵਰੀ ਬੁਆਏ ਦੀ ਕੁੱਟਮਾਰ, ਤਸਵੀਰਾਂ ਸੀਸੀਟੀਵੀ 'ਚ ਕੈਦ

author img

By

Published : Jul 15, 2023, 12:43 PM IST

ਗੁਰਦਾਸਪੁਰ ਵਿੱਚ ਡਿਲਵਰੀ ਬੁਆਏ ਨਾਲ ਕੁੱਟਮਾਰ

ਗੁਰਦਾਸਪੁਰ: ਲੁੱਟ ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ, ਹਰ ਰੋਜ ਕੋਈ ਨਾ ਕੋਈ ਵਾਰਦਾਤ ਸਾਹਮਣੇ ਆ ਰਹੀ ਹੈ। ਤਾਜ਼ੀ ਘਟਨਾ ਬਟਾਲਾ ਦੇ ਖਜੂਰੀ ਗੇਟ ਤੋਂ ਸਾਹਮਣੇ ਆਈ ਹੈ, ਜਿਥੇ ਇੱਕ ਡਿਲਵਰੀ ਬੁਆਏ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਦੀ ਪਛਾਣ ਰਮਨ ਵੱਜੋਂ ਹੋਈ ਹੈ ਜੋ ਕਿ ਧਰਮ ਪੁਰਾ ਕਲੋਨੀ ਵਿਖੇ ਰਹਿੰਦਾ ਹੈ। ਜਾਣਕਾਰੀ ਮੁਤਾਬਿਕ ਹਰ ਰੋਜ ਦੀ ਤਰ੍ਹਾਂ ਪੀੜਤ ਲੜਕਾ ਡਿਲਵਰੀ ਕਰਨ ਜਾ ਰਿਹਾ ਸੀ ਤਾਂ ਰਸਤੇ ਵਿੱਚ 2 ਨੌਜਵਾਨ ਉਸ ਦਾ ਮੋਟਰਸਾਈਕਲ ਰੋਕ ਉਸ ਨਾਲ ਕੁੱਟਮਾਰ ਕਰਨ ਲੱਗੇ ਤੇ ਉਸ ਨੇ ਭੱਜ ਕੇ ਜਾਨ ਬਚਾਈ ਹੈ।

ਪੀੜਤ ਦਾ ਬਿਆਨ: ਜਾਣਕਾਰੀ ਦਿੰਦੇ ਪੀੜਤ ਰਮਨ ਨੇ ਦੱਸਿਆ ਕਿ ਉਹ ਬ੍ਰੈਡ ਕੰਪਨੀ ਵਿੱਚ ਕੰਮ ਕਰਦਾ ਹੈ ਅਤੇ ਹਰ ਰੋਜ਼ ਦੀ ਤਰ੍ਹਾਂ ਸਪਲਾਈ ਕਰਨ ਲਈ ਨਿਕਲਿਆ ਅਤੇ ਮੋਟਰਸਾਈਕਲ ਸਵਾਰ 2 ਅਣਪਛਾਤੇ ਨੌਜਵਾਨਾਂ ਨੇ ਖਜੂਰੀ ਗੇਟ ਪੈਟਰੋਲ ਪੰਪ ਕੋਲ ਉਸ ਨੂੰ ਰੋਕ ਕੇ ਉਸ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤਾ ਤੇ ਉਸ ਦੀ ਜੇਬ ਵਿੱਚੋਂ ਪੈਸੇ ਤੇ ਫੋਨ ਲੈ ਫਰਾਰ ਹੋ ਗਏ। ਪੀੜਤ ਨੇ ਕਿਹਾ ਕਿ ਨੌਜਵਾਨਾਂ ਨੇ ਉਸ ਨਾਲ ਕੁੱਟਮਾਰ ਤੋਂ ਬਾਅਦ ਉਸ ਨੂੰ ਪਿਸਤੌਲ ਦਿਖਾਈ ਤੇ ਬਾਅਦ ਵਿੱਚ ਉਹ ਫਰਾਰ ਹੋ ਗਏ।

'ਆਪ ਲੀਡਰ ਦਾ ਬਿਆਨ: ਦੂਜੇ ਪਾਸੇ 'ਆਪ' ਦੇ ਨੇਤਾ ਵਿਜੈ ਤ੍ਰੇਹਨ ਨੇ ਕਿਹਾ ਕੁਝ ਨਿਕੰਮੇ ਲੀਡਰ ਹਨ ਜੋ ਪਾਰਟੀ ਨੂੰ ਬਦਨਾਮ ਕਰਨ ਲਈ ਅਜਿਹੇ ਕਾਰਨਾਮੇ ਸ਼ਹਿਰ ਵਿੱਚ ਕਰਵਾ ਰਹੇ ਹਨ। ਉਹਨਾਂ ਨੇ ਕਿਹਾ ਕਿ ਅਸੀਂ ਜਲਦ ਤੋਂ ਜਲਦ ਮੁਲਜ਼ਮਾਂ ਨੂੰ ਫੜ੍ਹ ਸਚਾਈ ਸਾਹਮਣੇ ਲੈ ਕੇ ਆਵਾਂਗੇ।

ਪੁਲਿਸ ਕੋਲ ਕੋਈ ਜਵਾਬ ਨਹੀਂ: ਉਧਰ ਜਦੋਂ ਪੁਲਿਸ ਕੋਲੋਂ ਪੁੱਛਿਆ ਗਿਆ ਕਿ ਸ਼ਹਿਰ 'ਚ ਆਏ ਦਿਨ ਅਜਿਹੀਆਂ ਵਾਰਦਾਤਾਂ ਵਾਪਰ ਰਹੀਆਂ ਹਨ ਤਾਂ ਪੁਲਿਸ ਅਧਿਕਾਰੀ ਮੀਡੀਆ ਸਾਹਮਣੇ ਕੁੱਝ ਵੀ ਕਹਿਣ ਤੋਂ ਬਚਦੇ ਨਜ਼ਰ ਆਏ। ਪੁਲਿਸ ਦੀ ਇਹ ਚੁੱਪ ਵੀ ਪੁਲਿਸ 'ਤੇ ਵੱਡੇ ਸਵਾਲ ਖੜ੍ਹੇ ਕਰ ਰਹੀ ਹੈ। ਹੁਣ ਵੇਖਣਾ ਹੋਵੇਗਾ ਕਿ ਆਖਰਕਾਰ ਪੀੜਤ ਨੂੰ ਇਨਸਾਫ਼ ਕਦੋਂ ਮਿਲੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.