ETV Bharat / state

Assembly Elections 2022: ਕਾਦੀਆਂ ਸੀਟ ਨੂੰ ਲੈ ਕੇ ਬਾਜਵਾ ਭਰਾਵਾਂ ’ਚ ਫਸੇ ਸਿੰਗ ! - Brothers Partap Singh, Fateh Jung stake claim to Qadian

ਵਿਧਾਨਸਭਾ ਚੋਣਾਂ 2022 (Assembly Elections 2022) ਨੂੰ ਲੈਕੇ ਪੰਜਾਬ ਦਾ ਸਿਆਸੀ ਪਾਰਾ ਚੜ੍ਹਦਾ ਜਾ ਰਿਹਾ ਹੈ। ਗੁਰਦਾਸਪੁਰ ਦੇ ਹਲਕਾ ਕਾਦੀਆਂ ਤੋਂ ਚੋਣ ਲੜਨ ਨੂੰ ਲੈ ਕੇ ਦੋ ਭਰਾ ਪ੍ਰਤਾਪ ਸਿੰਘ ਬਾਜਵਾ ਅਤੇ ਫਤਿਹਜੰਗ ਬਾਜਵਾ ਆਹਮੋ ਸਾਹਮਣੇ ਹਨ। ਦੋਵਾਂ ਭਰਾਵਾਂ ਨੇ ਕਾਦੀਆਂ ਤੋਂ ਚੋਣ ਲੜਨ ਦੀ ਦਾਅਵੇਦਾਰੀ ਠੋਕੀ ਹੈ। ਪ੍ਰਤਾਪ ਬਾਜਵਾ ਦਾ ਕਹਿਣੈ ਕਿ ਉਸਨੂੰ ਹਾਈਕਮਾਂਡ ਤੋਂ ਚੋਣ ਲੜਨ ਦੇ ਸੰਕੇਤ ਮਿਲੇ ਹਨ ਜਦਿਕ ਫਤਿਹਜੰਗ ਬਾਜਵਾ ਦਾ ਕਹਿਣੈ ਕਿ ਨਵਜੋਤ ਸਿੱਧੂ ਨੇ ਉਸਦੇ ਹੱਕ ’ਚ ਰੈਲੀ ਕਰ ਉਸਨੂੰ ਚੋਣ ਲੜਨ ਦਾ ਸਿਗਨਲ ਦਿੱਤਾ ਹੈ।

ਬਾਜਵਾ ਭਰਾਵਾਂ ’ਚ ਫਸੇ ਸਿੰਗ
ਬਾਜਵਾ ਭਰਾਵਾਂ ’ਚ ਫਸੇ ਸਿੰਗ
author img

By

Published : Dec 22, 2021, 7:41 AM IST

Updated : Dec 22, 2021, 9:27 AM IST

ਗੁਰਦਾਸਪੁਰ: ਵਿਧਾਨਸਭਾ ਚੋਣਾਂ 2022 (Assembly Elections 2022) ਨੂੰ ਲੈਕੇ ਪੰਜਾਬ ਦੇ ਵਿਚ ਸਿਆਸਤ ਪੂਰੀ ਤਰ੍ਹਾਂ ਦੇ ਨਾਲ ਭਖੀ ਹੋਈ ਹੈ ਅਤੇ ਰਾਜਨੀਤਿਕ ਪਾਰਟੀਆਂ ਵੱਲੋਂ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਇਸਦੇ ਨਾਲ ਹੀ ਮੀਟਿੰਗਾਂ ਅਤੇ ਰੈਲੀਆਂ ਦਾ ਸਿਲਸਿਲਾ ਵੀ ਜਾਰੀ ਹੈ। ਕਾਂਗਰਸ ਪਾਰਟੀ ਵੱਲੋਂ ਵੀ ਆਪਣੇ ਉਮੀਦਵਾਰਾਂ ਦਾ ਐਲਾਨ ਕੀਤਾ ਜਾ ਰਿਹਾ ਹੈ। ਜ਼ਿਲ੍ਹਾ ਗੁਰਦਾਸਪੁਰ ਦੀ ਗੱਲ ਕੀਤੀ ਜਾਵੇ ਤਾਂ ਹਲਕਾ ਕਾਦੀਆਂ ਦੀ ਸੀਟ ਨੂੰ ਲੈਕੇ ਦੋ ਭਰਾ ਫਤਹਿਜੰਗ ਸਿੰਘ ਬਾਜਵਾ ਅਤੇ ਪ੍ਰਤਾਪ ਸਿੰਘ ਬਾਜਵਾ ਆਹਮੋ-ਸਾਹਮਣੇ (Brothers Partap Singh, Fateh Jung) ਹਨ।

ਨਵਜੋਤ ਸਿੱਧੂ ਨੇ ਫਤਿਹਜੰਗ ਬਾਜਵਾ ਦੇ ਹੱਕ ’ਚ ਕੀਤਾ ਪ੍ਰਚਾਰ

ਕਾਦੀਆਂ ਹਲਕੇ ਤੋਂ ਫਤਿਹਜੰਗ ਸਿੰਘ ਬਾਜਵਾ ਮੌਜੂਦਾ ਵਿਧਾਇਕ ਹਨ ਅਤੇ ਪ੍ਰਤਾਪ ਸਿੰਘ ਬਾਜਵਾ ਰਾਜ ਸਭਾ ਮੈਂਬਰ ਹਨ। 2 ਦਸੰਬਰ ਨੂੰ ਨਵਜੋਤ ਸਿੰਘ ਸਿੱਧੂ ਨੇ ਕਾਦੀਆਂ ਹਲਕੇ ਵਿੱਚ ਪਹੁੰਚ ਕੇ ਫਤਹਿਜੰਗ ਸਿੰਘ ਬਾਜਵਾ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕੀਤਾ ਸੀ ਅਤੇ 6 ਦਿਸੰਬਰ ਨੂੰ ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੀ ਸਿਆਸਤ ਵਿੱਚ ਦੁਬਾਰਾ ਤੋਂ ਐਂਟਰੀ ਕਰਕੇ ਦਾਅਵਾ ਕੀਤਾ ਕਿ ਉਹ ਆਪਣੇ ਕਾਦੀਆਂ ਜੱਦੀ ਹਲਕੇ ਤੋਂ 2022 ਦੀਆਂ ਵਿਧਾਨ ਸਭਾ ਚੋਣਾਂ ਲੜਨਗੇ। ਬਾਜਵਾ ਨੇ ਕਿਹਾ ਕਿ ਉਨ੍ਹਾਂ ਨੂੰ ਹਾਈ ਕਮਾਂਡ ਵੱਲੋਂ ਚੋਣਾਂ ਲੜਨ ਦਾ ਇਸ਼ਾਰਾ ਮਿਲ ਚੁੱਕਾ ਹੈ। ਇਸ ਮੌਕੇ ਉਨ੍ਹਾਂ ਕਿਹਾ ਕਿ ਫਤਿਹ ਬਾਜਵਾ ਕਿਸ ਹਲਕੇ ਤੋਂ ਚੋਣ ਲੜਦੇ ਹਨ ਇਹ ਫ਼ੈਸਲਾ ਹਾਈ ਕਮਾਂਡ ਕਰੇਗੀ। ਪ੍ਰਤਾਪ ਸਿੰਘ ਬਾਜਵਾ ਉਸੇ ਦਿਨ ਤੋਂ ਹੀ ਆਪਣੇ ਹਲਕਾ ਕਾਦੀਆਂ ਵਿਚ ਸਰਗਰਮ ਹਨ ਅਤੇ ਮੀਟਿੰਗਾਂ ਕਰ ਰਹੇ ਹਨ।

ਫਤਿਹਜੰਗ ਬਾਜਵਾ ਦਾ ਪ੍ਰਤਾਪ ਬਾਜਵਾ ਨੂੰ ਜਵਾਬ

ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਆਪਣੇ ਭਰਾ ਨੂੰ ਜਵਾਬ ਦਿੰਦੇ ਹੋਏ ਫਤਹਿਜੰਗ ਸਿੰਘ ਬਾਜਵਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਜਦੋਂ ਹਲਕਾ ਕਾਦੀਆਂ ਵਿਚ ਰੈਲੀ ਨੂੰ ਸੰਬੋਧਨ ਕਰਨ ਆਏ ਸਨ ਤਾਂ ਉਨ੍ਹਾਂ ਨੂੰ ਕਾਦੀਆਂ ਤੋਂ ਚੋਣਾਂ ਲੜਨ ਦਾ ਗ੍ਰੀਨ ਸਿਗਨਲ ਦੇ ਦਿੱਤਾ ਸੀ। ਇਸ ਮੌਕੇ ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਵੱਡੇ ਲੀਡਰ ਹਨ ਅਤੇ ਉਹ ਕਿਤੋਂ ਵੀ ਚੋਣ ਲੜ ਸਕਦੇ ਹਨ ਅਤੇ ਬਾਕੀ ਆਉਣ ਵਾਲਾ ਸਮਾਂ ਦੱਸੇਗਾ ਕਿ ਕਾਦੀਆਂ ਤੋਂ ਕੌਣ ਉਮੀਦਵਾਰ ਐਲਾਨਿਆ ਜਾਂਦਾ ਹੈ।

ਪ੍ਰਤਾਪ ਬਾਜਵਾ 2002 ਤੋਂ 2007 ਤੱਕ ਕਾਂਦੀਆਂਂ ਤੋਂ ਵਿਧਾਇਕ ਰਹੇ

ਦੱਸ ਦਈਏ ਕਿ ਪ੍ਰਤਾਪ ਸਿੰਘ ਬਾਜਵਾ ਕਾਦੀਆਂ ਹਲਕੇ ਤੋਂ 2002 ਤੋਂ 2007 ਤੱਕ ਵਿਧਾਇਕ ਰਹੇ ਹਨ ਅਤੇ 2012 ਵਿੱਚ ਉਨ੍ਹਾਂ ਨੇ ਇਹ ਸੀਟ ਆਪਣੀ ਪਤਨੀ ਚਰਨਜੀਤ ਕੌਰ ਬਾਜਵਾ ਨੂੰ ਦੇ ਦਿੱਤੀ ਸੀ ਉਸ ਸਮੇਂ ਚਰਨਜੀਤ ਕੌਰ ਬਾਜਵਾ ਨੇ 59,843 ਵੋਟਾਂ ਹਾਸਿਲ ਕਰ ਅਕਾਲੀ ਦਲ ਦੇ ਉਮੀਦਵਾਰ ਸੇਵਾ ਸਿੰਘ ਸੇਖਵਾਂ ਨੂੰ ਹਰਾ ਕੇ ਇਹ ਸੀਟ ਆਪਣੇ ਕਬਜ਼ੇ ਵਿੱਚ ਕੀਤੀ ਸੀ। ਵਿਧਾਨ ਸਭਾ ਚੋਣਾਂ 2017 ਵਿੱਚ ਘਰਦਿਆਂ ਦੀ ਸਹਿਮਤੀ ਨਾਲ ਇਹ ਸੀਟ ਪ੍ਰਤਾਪ ਸਿੰਘ ਬਾਜਵਾ ਨੇ ਆਪਣੇ ਛੋਟੇ ਭਰਾ ਫਤਿਹ ਜੰਗ ਸਿੰਘ ਬਾਜਵਾ ਨੂੰ ਦੇ ਦਿੱਤੀ ਅਤੇ 2017 ਵਿੱਚ ਫ਼ਤਿਹ ਜੰਗ ਸਿੰਘ ਬਾਜਵਾ ਨੇ 62,596 ਵੋਟਾਂ ਹਾਸਲ ਕਰ ਅਕਾਲੀ ਦਲ ਦੇ ਉਮੀਦਵਾਰ ਸੇਵਾ ਸਿੰਘ ਸੇਖਵਾਂ ਨੂੰ ਹਰਾ ਕੇ ਇਸ ਸੀਟ ’ਤੇ ਕਾਬਜ਼ ਹੋਏ ਸਨ।

ਬਾਜਵਾ ਭਰਾਵਾਂ ’ਚ ਫਸੇ ਸਿੰਗ

ਦੋਵਾਂ ਭਰਾਵਾਂ ਨੇ ਹਲਕਾ ਕਾਦੀਆਂ ਤੋਂ ਠੋਕੀ ਦਾਅਵੇਦਾਰੀ

ਹੁਣ ਵਿਧਾਨਸਭਾ 2022 ਚੋਣਾਂ (Assembly Elections 2022) ਦੌਰਾਨ ਪ੍ਰਤਾਪ ਸਿੰਘ ਬਾਜਵਾ ਨੇ ਦਾਅਵਾ ਠੋਕਿਆ ਹੈ ਕਿ ਉਹ ਆਪਣੀ ਜੱਦੀ ਸੀਟ ਕਾਦੀਆਂ ਤੋਂ ਹੀ ਚੋਣਾਂ ਲੜਨਗੇ ਅਤੇ ਦੂਜੇ ਪਾਸੇ ਫਤਿਹ ਜੰਗ ਸਿੰਘ ਬਾਜਵਾ ਵੀ ਕਹਿ ਰਹੇ ਹਨ ਕਿ ਉਹ ਮੌਜੂਦਾ ਵਿਧਾਇਕ ਹਨ ਅਤੇ ਹਾਈ ਕਮਾਂਡ ਉਨ੍ਹਾਂ ਨੂੰ ਕਾਦੀਆਂ ਤੋਂ ਹੀ ਉਮੀਦਵਾਰ ਐਲਾਨੇ ਅਤੇ ਕਾਦੀਆਂ ਦੀ ਇਸ ਸੀਟ ਨੂੰ ਲੈਕੇ ਦੋਵਾਂ ਭਰਾਵਾਂ ਦਰਮਿਆਨ ਸਿਆਸਤ ਪੂਰੀ ਤਰ੍ਹਾਂ ਦੇ ਨਾਲ ਭਖ਼ੀ ਹੋਈ ਹੈ।

ਇਹ ਵੇਖਣਾ ਦਿਲਚਸਪ ਰਹੇਗਾ ਕਿ ਹਾਈਕਮਾਂਡ ਕਿਸ ਦੀ ਝੋਲੀ ਵਿੱਚ ਕਾਦੀਆਂ ਹਲਕੇ ਦੀ ਸੀਟ ਪਾਉਂਦੀ ਹੈ। ਹਾਲ ਫਿਲਹਾਲ ਦੋਵੇ ਭਰਾਂ ਹਲਕੇ ਵਿੱਚ ਵਰਕਰਾਂ ਦੇ ਨਾਲ ਮੀਟਿੰਗ ਤੇ ਰੈਲੀਆਂ ਕਰ ਰਹੇ ਹਨ।

ਇਹ ਵੀ ਪੜ੍ਹੋ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਆਪਣੀ ਪਤਨੀ ਸਮੇਤ ਪੁੱਜੇ ਡੇਰਾ ਬਿਆਸ

Last Updated : Dec 22, 2021, 9:27 AM IST
ETV Bharat Logo

Copyright © 2025 Ushodaya Enterprises Pvt. Ltd., All Rights Reserved.