ਗੁਰਦਾਸਪੁਰ : ਗੁਰਦਾਸਪੁਰ ਦੇ ਸਿਵਲ ਲਾਈਨ ਇਲਾਕੇ ਦੇ ਰਹਿਣ ਵਾਲੇ ਅਰਮਾਨਪ੍ਰੀਤ ਸਿੰਘ ਨੇ ਯੂਐੱਸ ਮਿਲਟਰੀ ਵਿੱਚ ਸ਼ਾਮਲ ਹੋ ਕੇ ਗੁਰਦਾਸਪੁਰ ਜਿਲੇ ਸਮੇਤ ਪੂਰੇ ਭਾਰਤ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਅਰਮਾਨਪ੍ਰੀਤ ਸਤੰਬਰ 2022 ’ਚ ਫੈਮਲੀ ਵੀਜ਼ੇ ’ਤੇ ਅਮਰੀਕਾ ਗਿਆ ਸੀ।
ਪਰਿਵਾਰ ਨੇ ਸਾਂਝੀ ਕੀਤੀ ਖੁਸ਼ੀ : ਆਪਣੇ ਪੁੱਤਰ ਦੀ ਕਾਮਯਾਬੀ ’ਤੇ ਅਰਮਾਨਪ੍ਰੀਤ ਸਿੰਘ ਦੇ ਪਿਤਾ ਰੁਪਿੰਦਰਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਦੁਨੀਆ ਦੀ ਸਭ ਤੋਂ ਵੱਡੀ ਫ਼ੌਜ ਦਾ ਹਿੱਸਾ ਬਣ ਗਿਆ ਹੈ। ਉਹ ਆਪਣੇ ਪੁੱਤਰ ਦੀ ਪ੍ਰਾਪਤੀ ’ਤੇ ਮਾਣ ਮਹਿਸੂਸ ਕਰ ਰਿਹਾ ਹੈ। ਜਾਣਕਾਰੀ ਦਿੰਦੇ ਹੋਏ ਨੈਸ਼ਨਲ ਐਵਾਰਡੀ ਰੋਮੇਸ਼ਨ ਮਹਾਜਨ ਨੇ ਦੱਸਿਆ ਕਿ ਅਰਮਾਨਪ੍ਰੀਤ ਲਿਟਲ ਫਲਾਵਰ ਕਾਨਵੈਂਟ ਸਕੂਲ ਦਾ ਸਾਬਕਾ ਵਿਦਿਆਰਥੀ ਹੈ, ਜਿਸ ਦੀ ਸ਼ਾਨਦਾਰ ਸਫਲਤਾ ਮੌਕੇ ਪਰਿਵਾਰ ਸਮੇਤ ਇਲਾਕਾ ਵਾਸੀਆਂ ’ਚ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ। ਉਹਨਾਂ ਦਸਿਆ ਕਿ ਇਸ ਵਕਤ ਸਾਰਾ ਪਰਿਵਾਰ ਯੂਐਸ ਵਿਚ ਰਹਿ ਰਿਹਾ ਹੈ
- Demonstration against BJP leader: ਭਾਜਪਾ ਆਗੂ ਦੇ ਗੁਰੂਘਰਾਂ ਨੂੰ ਉਖਾੜ ਸੁੱਟਣ ਦੇ ਬਿਆਨ ਦਾ ਅਜਨਾਲਾ 'ਚ ਵਿਰੋਧ, ਧਾਰਾ 295ਏ ਤਹਿਤ ਮਾਮਲਾ ਦਰਜ ਕਰਨ ਦੀ ਕੀਤੀ ਮੰਗ
- China Made Lamps : ਚਾਈਨਾ ਮੇਡ ਦੀਵਿਆਂ ਨੇ ਮਿੱਟੀ ਦੇ ਦੀਵਿਆਂ ਨੂੰ ਪਾਈ ਮਾਰ, ਦੀਵੇ ਬਣਾਉਣ ਵਾਲਿਆਂ ਦਾ ਨਹੀਂ ਵਿਕ ਰਿਹਾ ਸਮਾਨ, ਗੁਜ਼ਾਰਾ ਹੋਇਆ ਮੁਸ਼ਕਿਲ
- 39 Years Of 1984 Sikh Riots: ਸੈਂਕੜੇ ਜਾਨਾਂ ਗਈਆਂ, ਹਜ਼ਾਰਾਂ ਘਰ ਤਬਾਹ, ਅੱਜ ਵੀ ਗੁਰਬਤ ਭਰੀ ਜਿੰਦਗੀ ਜਿਉਣ ਨੂੰ ਮਜ਼ਬੂਰ, 39 ਸਾਲਾਂ ਤੋਂ ਬਾਅਦ ਵੀ ਇਨਸਾਫ਼ ਨਹੀਂ
ਪਿਤਾ ਰੁਪਿੰਦਰਜੀਤ ਸਿੰਘ ਅਤੇ ਮਾਤਾ ਸੁਖਵਿੰਦਰ ਕੌਰ ਨੇ ਦੱਸਿਆ ਕਿ ਉਨਾਂ ਦੇ ਪੁੱਤਰ ਨੇ ਦੁਨੀਆ ਦੀ ਸਭ ਤੋਂ ਵੱਡੀ ਫੌਜ ਦਾ ਹਿੱਸਾ ਬਣ ਕੇ ਉਨਾਂ ਨੂੰ ਮਾਣ ਮਹਿਸੂਸ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਉਨਾਂ ਦੇ ਪਿਆਰੇ ਪੁੱਤਰ ਨੇ ਵਿਦੇਸ਼ ਵਿੱਚ ਆਪਣੇ ਸੁਪਨੇ ਨੂੰ ਪੂਰਾ ਕਰਨ ਲਈ ਅਣਥੱਕ ਮਿਹਨਤ ਕੀਤੀ। ਅਰਮਾਨ ਇਸ ਸਮੇਂ ਮਿਸੂਰੀ ਦੇ ਫੋਰਟ ਲਿਓਨਾਰਡ ਵੁੱਡ ਮਿਲਟਰੀ ਬੇਸ ’ਤੇ ਸਿਖਲਾਈ ਲੈ ਰਿਹਾ ਹੈ ਅਤੇ ਆਉਣ ਵਾਲੇ ਅਕਤੂਬਰ 'ਚ ਪਾਸਆਊਟ ਹੋ ਜਾਵੇਗਾ। ਜਿਲਾ ਬਾਲ ਭਲਾਈ ਕੌਂਸਲ ਗੁਰਦਾਸਪੁਰ ਇਸ ਨੌਜਵਾਨ ਲੜਕੇ ਦੀ ਇਸ ਪ੍ਰਾਪਤੀ ਦੀ ਭਰਪੂਰ ਸ਼ਲਾਘਾ ਕਰਦੀ ਹੈ।