ETV Bharat / state

ਗੁਰਦਾਸਪੁਰ ‘ਚੋਂ ਇੱਕ ਹੋਰ ਟਿਫਨ ਬੰਬ ਬਰਾਮਦ

ਗੁਰਦਾਸਪੁਰ ਸਦਰ ਪੁਲਿਸ ਨੇ ਪਿੰਡ ਸਲੀਮਪੁਰ ਅਫਗਾਨ ਤੋਂ ਟਿਫਨ ਬੰਬ ਅਤੇ ਧਮਾਕਾਖ਼ੇਜ਼ ਸਮੱਗਰੀ ਬਰਾਮਦ ਕੀਤੀ ਹੈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਹ ਕਿੱਥੋਂ ਆਈ ਹੈ।

ਟਿਫਨ ਬੰਬ ਬਰਾਮਦ
ਟਿਫਨ ਬੰਬ ਬਰਾਮਦ
author img

By

Published : Dec 3, 2021, 8:32 AM IST

Updated : Dec 3, 2021, 10:39 AM IST

ਗੁਰਦਾਸਪੁਰ: ਜ਼ਿਲ੍ਹੇ ਦੇ ਪਿੰਡ ਸਲੀਮਪੁਰ ਅਫਗਾਨ ਵਿੱਚ ਉਸ ਸਮੇਂ ਦਹਿਸ਼ਤ ਫੈਲ ਗਈ ਜਦੋਂ ਪੁਲਿਸ ਨੇ ਪਿੰਡ ਵਿੱਚੋਂ ਇੱਕ ਟਿਫਨ ਬੰਬ ਅਤੇ ਧਮਾਕਾਖ਼ੇਜ਼ ਸਮੱਗਰੀ ਬਰਾਮਦ ਕੀਤੀ। ਉਥੇ ਹੀ ਹੁਣ ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਆਖਿਰਾਕਰ ਇਹ ਟਿਫ਼ਟ ਬੰਬ ਅਤੇ ਧਮਾਕਾਖ਼ੇਜ਼ ਸਮੱਗਰੀ ਕਿੱਥੋਂ ਆਈ ਹੈ ਤੇ ਕਿਸ ਕੰਮ ਲਈ ਵਰਤੀ ਜਾਣੀ ਸੀ।

ਇਹ ਵੀ ਪੜੋ: ਅੰਮ੍ਰਿਤਸਰ ‘ਚ ਭਾਰਤ ਪਾਕਿਸਤਾਨ ਸਰਹੱਦ ‘ਤੇ ਮੁੜ ਦੇਖਿਆ ਗਿਆ ਡਰੋਨ

ਕੁਝ ਦਿਨ ਪਹਿਲਾਂ RDX ਕੀਤਾ ਸੀ ਬਰਾਮਦ

ਉਥੇ ਹੀ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਦੀਨਾਨਗਰ ਪੁਲਿਸ ਨੇ ਇੱਕ ਨੌਜਵਾਨ ਨੂੰ 1 ਕਿਲੋ ਆਰ.ਡੀ.ਐਕਸ (Youth arrested with one kg RDX) ਸਮੇਤ ਕਾਬੂ ਕੀਤਾ ਸੀ। ਨੌਜਵਾਨ ਦੀ ਪਛਾਣ ਸੁਖਵਿੰਦਰ ਸਿੰਘ ਵੱਜੋਂ ਹੋਈ ਸੀ, ਜਿਸ ਦੇ ਪਾਕਿਸਤਾਨ ਦੇ ਸਮੱਗਲਰਾਂ ਨਾਲ ਸਬੰਧੀ ਦੱਸੇ ਜਾ ਰਹੇ ਹਨ ਤੇ ਇਸ ਦੇ ਨਾਲ ਇਹ ਵੀ ਖ਼ਬਰਾਂ ਹਨ ਕਿ ਨੌਜਵਾਨ ਨੇ ਇਹ ਆਰ.ਡੀ.ਐਕਸ ਪਾਕਿਸਤਾਨ ਤੋਂ ਮੰਗਵਾਇਆ (RDX imported from Pakistan) ਸੀ।

ਟਿਫਨ ਬੰਬ ਬਰਾਮਦ
ਟਿਫਨ ਬੰਬ ਬਰਾਮਦ

ਦੱਸ ਦਈਏ ਕਿ ਕੁਝ ਪਹਿਲਾਂ ਥਾਣਾ ਭੈਣੀ ਮੀਆਂਖਾ ਪੁਲਿਸ ਨੇ 2 ਨੌਜਵਾਨਾਂ ਨੂੰ ਹੈਂਡ ਗ੍ਰਨੇਡ ਸਮੇਤ ਕਾਬੂ ਕੀਤਾ ਸੀ, ਜਿਹਨਾਂ ਦੀ ਪਛਾਣ ਰਾਜ ਸਿੰਘ ਉਰਫ ਸ਼ਿੰਦੂ, ਜਸਮੀਤ ਸਿੰਘ ਉਰਫ ਜੱਗਾ ਹੋਈ ਸੀ। ਇਹਨਾਂ ਨੌਜਵਾਨਾਂ ਨੇ ਇਹ ਹੈਂਡ ਗ੍ਰਨੇਡ ਪਾਕਿਸਤਾਨ ਤੋਂ ਮੰਗਵਾਏ ਸਨ, ਜੋ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਵਿੱਚ ਸਨ।

ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਜਾਣਕਾਰੀ ਅਨੁਸਾਰ ਰਾਜ ਸਿੰਘ ਉਰਫ ਸ਼ਿੰਦੂ ਕਤਲ ਕੇਸ ਦੇ ਸਬੰਧ ਵਿੱਚ ਕੇਂਦਰੀ ਜੇਲ੍ਹ ਹੁਸ਼ਿਆਰਪੁਰ ਵਿਖੇ ਬੰਦ ਸੀ ਅਤੇ ਕੁਝ ਦਿਨਾ ਤੋਂ ਜਮਾਨਤ 'ਤੇ ਬਾਹਰ ਆਇਆ ਸੀ। ਉਸਦੇ ਮਾਮੇ ਦਾ ਲੜਕਾ ਸੋਨੂੰ ਵਾਸੀ ਨਿਹਾਲੇਵਾਲਾ ਫਿਰੋਜ਼ਪੁਰ ਖ਼ਿਲਾਫ਼ ਕਾਫੀ ਮੁਕਦਮੇ ਦਰਜ ਹਨ ਅਤੇ ਪਾਕਿਸਤਾਨ ਦੇ ਸਮੱਗਲਰਾਂ ਨਾਲ ਵੀ ਉਸ ਦੇ ਸਬੰਧ ਦੱਸੇ ਜਾ ਰਹੇ ਹਨ।

ਟਿਫਨ ਬੰਬ ਬਰਾਮਦ
ਟਿਫਨ ਬੰਬ ਬਰਾਮਦ

ਇਹ ਵੀ ਪੜੋ: 24 ਕੈਰੇਟ ਸੋਨੇ ਦਾ ਬਰਗਰ ਲੋਕਾਂ ਲਈ ਬਣਿਆ ਖਿੱਚ ਦਾ ਕੇਂਦਰ

ਉਥੇ ਹੀ ਖ਼ਬਰ ਇਹ ਵੀ ਹੈ ਕਿ ਉਕਤ ਵਿਅਕਤੀ ਨੇ ਰਾਜ ਸਿੰਘ ਉਰਫ ਸ਼ਿੰਦੂ ਦੀ ਪਾਕਿਸਤਾਨ ਦੇ ਸਮੱਗਲਰਾਂ ਨਾਲ ਗੱਲਬਾਤ ਕਰਵਾ ਦਿੱਤੀ ਸੀ। ਰਾਜ ਸਿੰਘ ਨੇ ਜੇਲ੍ਹ ਵਿਚੋਂ ਜਮਾਨਤ 'ਤੇ ਬਾਹਰ ਆ ਕੇ ਪਕਿਸਤਾਨੀ ਸਮੱਗਲਰਾਂ ਨਾਲ ਸੰਪਰਕ ਕੀਤਾ ਅਤੇ ਇਹ ਪਤਾ ਲੱਗਾ ਹੈ ਕਿ ਉਸ ਨੇ ਪਾਕਿਸਤਾਨ ਵਿਚਲੇ ਸਮਗਲਰਾਂ ਦੀ ਮਦਦ ਨਾਲ ਗ੍ਰਿਨੇਡ ਮੰਗਵਾਏ ਸਨ।

Last Updated : Dec 3, 2021, 10:39 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.