ETV Bharat / state

ਸਾਂਝ ਕੇਂਦਰ ’ਚ ਮੁਲਾਜ਼ਮ ’ਤੇ ਆਮ ਲੋਕਾਂ ਤੋਂ ਵੱਧ ਪੈਸੇ ਵਸੂਲਣ ਤੇ ਦੁਰਵਿਵਹਾਰ ਕਰਨ ਦੇ ਲੱਗੇ ਇਲਜ਼ਾਮ

author img

By

Published : Apr 30, 2022, 9:46 PM IST

ਗੁਰਦਾਸਪੁਰ ਦੇ ਜ਼ਿਲ੍ਹਾ ਕੰਪਲੈਕਸ ਵਿੱਚ ਚੱਲ ਰਹੇ ਸਾਂਝ ਕੇਂਦਰ ਦੇ ਮੁਲਾਜ਼ਮਾਂ ਉਪਰ ਧੱਕੇ ਨਾਲ ਵਾਧੂ ਪੈਸੇ ਲੈਣ ਅਤੇ ਮੁਲਾਜ਼ਮਾਂ ਵੱਲੋਂ ਸਹੀ ਵਿਵਹਾਰ ਨਾ ਕਰਨ ਦੇ ਇਲਜ਼ਾਮ ਲੱਗੇ ਹਨ। ਲੋਕਾਂ ਨੇ ਦੱਸਿਆ ਕਿ ਉਨ੍ਹਾਂ ਕੋਲੋ ਇੱਕ ਛੋਟਾ ਜਿਹਾ ਫਾਰਮ ਭਰਨ ਦੇ 10 ਰੁਪਏ ਲਏ ਜਾ ਰਹੇ ਹਨ ਅਤੇ ਧੱਕੇ ਨਾਲ ਹੀ ਇੱਕ ਕੋਰੋਨਾ ਸਰਟੀਫਿਕੇਟ ਕੱਢਣ ਦੇ ਕਿਸੇ ਕੋਲੋਂ 50 ਅਤੇ ਕਿਸੇ ਕੋਲੋਂ 40 ਰੁਪਏ ਲਏ ਜਾ ਰਹੇ ਹਨ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਵਲੋਂ ਸਹੀ ਵਿਵਹਾਰ ਵੀ ਨਹੀਂ ਕੀਤਾ ਜਾ ਰਿਹਾ ਉਨ੍ਹਾਂ ਨੇ ਜ਼ਿਲ੍ਹਾ ਪ੍ਰਸਾਸ਼ਨ ਤੋਂ ਇਨਸਾਫ ਮੰਗ ਕੀਤੀ ਹੈ ।

ਵਿਵਾਦਾਂ ਚ ਗੁਰਦਾਸਪੁਰ ਦਾ ਸਾਂਝ ਕੇਂਦਰ
ਵਿਵਾਦਾਂ ਚ ਗੁਰਦਾਸਪੁਰ ਦਾ ਸਾਂਝ ਕੇਂਦਰ

ਗੁਰਦਾਸਪੁਰ: ਸਰਕਾਰੀ ਦਫ਼ਤਰਾਂ ਵਿੱਚ ਕੰਮ ਕਰਵਾਉਣ ਸਮੇਂ ਲੋਕਾਂ ਦੀ ਹੁੰਦੀ ਖੱਜਲ ਖੁਆਰੀ ਨੂੰ ਰੋਕਣ ਅਤੇ ਘੱਟ ਪੈਸਿਆਂ ਲੋਕਾਂ ਦੇ ਕੰਮ ਹੋਣ ਇਸ ਲਈ ਪੰਜਾਬ ਸਰਕਾਰ ਦੇ ਵੱਲੋਂ ਸਾਂਝ ਕੇਂਦਰ ਸਥਾਪਤ ਕੀਤੇ ਗਏ ਸਨ ਪਰ ਗੁਰਦਾਸਪੁਰ ਦੇ ਜ਼ਿਲ੍ਹਾ ਕੰਪਲੈਕਸ ਵਿੱਚ ਚੱਲ ਰਹੇ ਸਾਂਝ ਕੇਂਦਰ ਦੇ ਮੁਲਾਜ਼ਮਾਂ ਉਪਰ ਧੱਕੇ ਨਾਲ ਵਾਧੂ ਪੈਸੇ ਲੈਣ ਅਤੇ ਮੁਲਾਜਮਾਂ ਵਲੋਂ ਸਹੀ ਵਿਵਹਾਰ ਨਾ ਕਰਨ ਦੇ ਇਲਜ਼ਾਮ ਲੱਗੇ ਹਨ ਜਿਸ ਤੋਂ ਬਾਅਦ ਮੌਕੇ ਤੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਖੁਦ ਸਾਂਝ ਕੇਂਦਰ ਦਾ ਦੌਰਾ ਕਰਨ ਪਹੁੰਚੇ।

ਵਿਵਾਦਾਂ ਚ ਗੁਰਦਾਸਪੁਰ ਦਾ ਸਾਂਝ ਕੇਂਦਰ

ਉਨ੍ਹਾਂ ਨੇ ਅਧਿਕਾਰੀਆਂ ਨੂੰ ਤਾੜਨਾ ਕੀਤੀ ਕਿ ਜੇਕਰ ਕੋਈ ਧੱਕੇ ਨਾਲ ਲੋਕਾਂ ਤੋਂ ਵੱਧ ਵਸੂਲੀ ਕਰੇਗਾ ਉਸਦੀ ਸ਼ਿਕਾਇਤ ਡੀਸੀ ਗੁਰਦਾਸਪੁਰ ਨੂੰ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਲੋਕਾਂ ਵਲੋਂ ਉਨ੍ਹਾਂ ਨੂੰ ਸ਼ਿਕਾਇਤ ਕੀਤੀ ਗਈ ਹੈ ਕਿ ਉਨ੍ਹਾਂ ਕੋਲੋਂ ਵੱਧ ਪੈਸੇ ਵਸੂਲੇ ਜਾ ਰਹੇ ਹਨ ਜਿਸ ਕਰਕੇ ਉਹ ਇੱਥੇ ਪਹੁੰਚੇ ਹਨ।

ਇਸ ਮੌਕੇ ਸਾਂਝ ਕੇਂਦਰ ਵਿੱਚ ਕੰਮ ਕਰਵਾਉਣ ਆਏ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਕੋਲੋ ਇੱਕ ਛੋਟਾ ਜਿਹਾ ਫਾਰਮ ਭਰਨ ਦੇ 10 ਰੁਪਏ ਲਏ ਜਾ ਰਹੇ ਹਨ ਅਤੇ ਧੱਕੇ ਨਾਲ ਹੀ ਇਕ ਕੋਰੋਨਾ ਸਰਟੀਫਿਕੇਟ ਕੱਢਣ ਦੇ ਕਿਸੇ ਕੋਲੋਂ 50 ਅਤੇ ਕਿਸੇ ਕੋਲੋਂ 40 ਰੁਪਏ ਲਏ ਜਾ ਰਹੇ ਹਨ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਵਲੋਂ ਸਹੀ ਵਿਵਹਾਰ ਵੀ ਨਹੀਂ ਕੀਤਾ ਜਾ ਰਿਹਾ ਉਨ੍ਹਾਂ ਨੇ ਜ਼ਿਲ੍ਹਾ ਪ੍ਰਸਾਸ਼ਨ ਤੋਂ ਮੰਗ ਕੀਤੀ ਹੈ ਇੰਨ੍ਹਾਂ ਮੁਲਾਜ਼ਮਾਂ ਦੇ ਖ਼ਿਲਾਫ ਕਾਰਵਾਈ ਕੀਤੀ ਜਾਵੇ।

ਇਸ ਸਬੰਧੀ ਜਦੋ ਸਾਂਝ ਕੇਂਦਰ ਦੇ ਅਸਿਸਟੈਂਟ ਮੈਨੇਜਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਦੇ ਨਿਯਮਾਂ ਮੁਤਾਬਿਕ ਹੀ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੋ ਕੋਰੋਨਾ ਸਰਟੀਫਿਕੇਟ ਕੱਢ ਕੇ ਦਿੱਤਾ ਜਾਂਦਾ ਹੈ ਉਸ ਵਿੱਚ ਰੰਗਦਾਰ ਕਾਪੀ ਦੇ 50 ਰੁਪਏ ਅਤੇ ਬਲੈਕਣ ਵਾਈਟ ਦੇ 40 ਰੁਪਏ ਲਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਅੱਜ ਇਕ ਵਿਅਕਤੀ ਨਾਲ ਕੁੱਝ ਮੁਲਾਜ਼ਮ ਦੁਰਵਿਵਹਾਰ ਕੀਤਾ ਗਿਆ ਹੈ ਇਸ ਸਬੰਧੀ ਸ਼ਿਕਾਇਤ ਆਈ ਹੈ। ਉਨ੍ਹਾਂ ਕਿਹਾ ਕਿ ਗਲਤ ਢੰਗ ਨਾਲ ਨਹੀਂ ਬੋਲਣਾ ਚਾਹੀਦਾ ਅਤੇ ਉਨ੍ਹਾਂ ਨੂੰ ਸਮਝਾ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: ਗੁਰਮੀਤ ਰਾਮ ਰਹੀਮ ਨੇ ਸੁਨਾਰੀਆਂ ਜੇਲ੍ਹ ਚੋਂ ਲਿਖੀ ਚਿੱਠੀ ਦਿੱਤਾ ਇਹ ਸੰਦੇਸ਼...

ETV Bharat Logo

Copyright © 2024 Ushodaya Enterprises Pvt. Ltd., All Rights Reserved.