ETV Bharat / state

ਨਵਜੰਮੇ ਬੱਚੇ ਦੀ ਮੌਤ ਤੋਂ ਬਾਅਦ ਲੱਗੇ ਮਹਿਲਾ ਡਾਕਟਰ 'ਤੇ ਆਰੋਪ - ਐਸਐਮਓ ਚੇਤਨਾ

ਗੁਰਦਾਸਪੁਰ ਦੇ ਸਿਵਲ ਹਸਪਤਾਲ ਵਿਖੇ ਗਰਭਵਤੀ ਮਹਿਲਾ ਦੀ ਡਿਲਵਰੀ ਦੌਰਾਨ ਨਵਜੰਮੇ ਬੱਚੇ ਦੀ ਮੌਤ ਹੋਣ ਦੇ ਕਾਰਨ ਪਰਿਵਾਰਕ ਮੈਬਰਾਂ ਨੇ ਰੋਸ ਪ੍ਰਦਰਸਨ ਕੀਤਾ। ਮਹਿਲਾ ਡਾਕਟਰ 'ਤੇ ਲਾਪਰਵਾਹੀ ਕਰਨ ਦੇ ਆਰੋਪ ਲਗਾਏ।

ਨਵਜੰਮੇ ਬੱਚੇ ਦੀ ਮੌਤ ਤੋਂ ਬਾਅਦ ਲੱਗੇ ਮਹਿਲਾ ਡਾਕਟਰ 'ਤੇ ਆਰੋਪ

author img

By

Published : Dec 1, 2020, 10:42 PM IST

ਗੁਰਦਾਸਪੁਰ: ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਗਰਭਵਤੀ ਮਹਿਲਾ ਦੀ ਡਿਲਵਰੀ ਦੌਰਾਨ ਨਵਜੰਮੇ ਬੱਚੇ ਦੀ ਮੌਤ ਹੋਣ ਕਾਰਨ ਮਾਮਲਾ ਸਾਹਮਣੇ ਆਇਆ ਹੈ। ਬੱਚੇ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ ਦਾ ਮੇਨ ਗੇਟ ਬੰਦ ਕਰਕੇ ਰੋਸ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਮਹਿਲਾ ਡਾਕਟਰ 'ਤੇ ਲਾਪਰਵਾਹੀ ਕਰਨ ਦੇ ਆਰੋਪ ਲਗਾਕੇ ਰੋਸ਼ ਪ੍ਰਦਰਸ਼ਨ ਕਰ ਮਹਿਲਾ ਡਾਕਟਰ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ।

ਇਸ ਮੌਕੇ ਪੀੜਤ ਸੰਨੀ ਨੇ ਦੱਸਿਆ ਕਿ ਉਸ ਦੀ ਪਤਨੀ ਜੋਤੀ ਗਰਭਵਤੀ ਸੀ ਜਿਸ ਨੂੰ 28 ਨਵੰਬਰ ਵਾਲੇ ਦਿਨ ਸਿਵਲ ਹਸਪਤਾਲ ਵਿਖੇ ਡਲਿਵਰੀ ਲਈ ਦਾਖ਼ਲ ਕਰਵਾਇਆ ਸੀ। ਉਨ੍ਹਾਂ ਦੱਸਿਆ ਕਿ ਬੀਤੀ ਰਾਤ ਡਾਕਟਰਾਂ ਨੇ ਕਿਹਾ ਕਿ ਡਲਿਵਰੀ ਤੋਂ ਪਹਿਲਾਂ ਹੀ ਬੱਚੇ ਨੇ ਮਾਂ ਦੇ ਪੇਟ ਵਿੱਚ ਮਰ ਗਿਆ ਹੈ। ਡਾਕਟਰਾਂ ਨੇ ਕਿਹਾ ਕਿ ਮਹਿਲਾ ਦਾ ਆਪਰੇਸ਼ਨ ਵੀ ਨਹੀਂ ਹੋ ਸਕਦਾ ਅਤੇ ਨਾਰਮਲ ਡਿਲਵਰੀ ਕਰਨੀ ਪਵੇਗੀ।

ਨਵਜੰਮੇ ਬੱਚੇ ਦੀ ਮੌਤ ਤੋਂ ਬਾਅਦ ਲੱਗੇ ਮਹਿਲਾ ਡਾਕਟਰ 'ਤੇ ਆਰੋਪ

ਉਨ੍ਹਾਂ ਕਿਹਾ ਕਿ ਇਸ ਦੇ ਬਾਅਦ ਦੇਰ ਰਾਤ 2.30 ਵਜੇ ਜਦੋਂ ਡਿਲਵਰੀ ਹੋਈ ਤਾਂ ਬੱਚੇ ਦੀ ਮੌਤ ਹੋ ਚੁੱਕੀ ਸੀ। ਉਨ੍ਹਾਂ ਦੋਸ਼ ਲਗਾਏ ਗਏ ਮਹਿਲਾ ਡਾਕਟਰ ਦੀ ਲਾਪਰਵਾਹੀ ਕਾਰਨ ਬੱਚੇ ਦੀ ਮੌਤ ਹੋਈ ਹੈ ਕਿਉਂਕਿ ਡਾਕਟਰ ਨੇ ਪਹਿਲਾਂ ਇਹੀ ਕਿਹਾ ਸੀ ਕਿ ਬੱਚਾ ਇਕਦਮ ਠੀਕ ਹੈ। ਉਨ੍ਹਾਂ ਕਿਹਾ ਕਿ ਜੇਕਰ ਬੱਚੇ ਦੀ ਹਾਲਤ ਖਰਾਬ ਸੀ ਤਾਂ ਪਹਿਲਾਂ ਕਿਉਂ ਨਹੀਂ ਦੱਸਿਆ ਗਿਆ। ਅਜਿਹੇ ਦੋਸ਼ ਲਗਾਉਂਦੇ ਹੋਏ ਪਰਿਵਾਰਿਕ ਮੈਂਬਰਾਂ ਨੇ ਹਸਪਤਾਲ ਦਾ ਮੇਨ ਗੇਟ ਬੰਦ ਕਰਕੇ ਕਰੀਬ 1 ਘੰਟਾ ਰੋਸ ਪ੍ਰਦਰਸ਼ਨ ਕੀਤਾ।

ਇਸ ਸਬੰਧੀ ਐਸਐਮਓ ਚੇਤਨਾ ਨੇ ਕਿਹਾ ਕਿ ਹੁਣ ਤੱਕ ਉਨ੍ਹਾਂ ਨੇ ਇਸ ਕੇਸ ਸਬੰਧੀ ਜੋ ਜਾਣਕਾਰੀ ਹਾਸਿਲ ਕੀਤੀ ਹੈ, ਉਸ ਅਨੁਸਾਰ ਡਾਕਟਰਾਂ ਨੇ ਸਹੀ ਢੰਗ ਨਾਲ ਕੰਮ ਕੀਤਾ ਹੈ। ਪਰ ਫਿਰ ਵੀ ਮ੍ਰਿਤਕ ਬੱਚੇ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਿਹੜੇ ਦੋਸ਼ ਲਗਾਏ ਜਾ ਰਹੇ ਹਨ, ਉਹ ਇਸ ਸਬੰਧੀ ਵੀ ਪੂਰੀ ਜਾਂਚ ਕਰਵਾਉਣਗੇ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪੱਧਰ ਤੋਂ ਕੋਈ ਲਾਪਰਵਾਈ ਜਾਂ ਗਲਤੀ ਪਾਈ ਗਈ ਤਾਂ ਉਸ ਖਿਲਾਫ਼ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.