ETV Bharat / state

Gurdaspur News: ਬੇਸਹਾਰਾ ਬਜ਼ੁਰਗਾਂ ਦਾ ਸਹਾਰਾ ਬਣ ਰਿਹਾ ਹੈ ਮਾਨਵਤਾ ਦੀ ਸੇਵਾ ਆਸ਼ਰਮ, ਨਰਕ ਭਰੀ ਜਿੰਦਗੀ ਜੀ ਰਹੇ ਕਈ ਬਜੁਰਗਾਂ ਨੂੰ ਦਿੱਤਾ ਨਵਾਂ ਜੀਵਨ - ਗੁਰਦਾਸਪੁਰ ਦੀ ਖਬਰ ਪੰਜਾਬੀ ਚ

ਗੁਰਦਸਪੂਰ ਵਿੱਚ ਕੁਝ ਨੌਜਵਾਨਾਂ ਨੇ ਉਧਮ ਕਰਦਿਆਂ ਭਗਤ ਪੂਰਨ ਸਿੰਘ ਤੋਂ ਪ੍ਰਭਾਵਿਤ ਹੋ ਕੇ ਪਿੰਡ ਜਫਰਵਾਲ ਤੋਂ ਨੌਜਵਾਨਾ ਦੇ ਇਸ ਸਮੂਹ ਨੇ ਮਾਨਵਤਾ ਸੇਵਾ ਆਸ਼ਰਮ ਦੀ ਸ਼ੁਰੂਆਤ ਕੀਤੀ ਸੀ। ਉਸ ਤੋਂ ਬਾਅਦ ਇਨ੍ਹਾਂ ਦੀ ਸੇਵਾ ਦੇਖ ਕੇ ਪਿੰਡ ਲੇਹਲ ਦੀ ਪੰਚਾਇਤ ਨੇ ਖੰਡਹਰ ਬਣ ਚੁੱਕੀ ਪੰਚਾਇਤ ਘਰ ਦੀ ਇਮਾਰਤ ਵਿੱਚ ਬਜ਼ੁਰਗਾਂ ਲਈ ਆਸ਼ਰਮ ਬਣਵਾ ਦਿੱਤਾ।

Aid to the helpless elderly is becoming a service ashram for humanity, a new life for the young and old.
Gurdaspur News : ਬੇਸਹਾਰਾ ਬਜ਼ੁਰਗਾਂ ਦਾ ਸਹਾਰਾ ਬਣ ਰਿਹਾ ਹੈ ਮਾਨਵਤਾ ਦੀ ਸੇਵਾ ਆਸ਼ਰਮ, ਨੌਜਵਾਨ ਬਜੁਰਗਾਂ ਨੂੰ ਰਹੇ ਨਵਾਂ ਜੀਵਨ
author img

By

Published : Jun 12, 2023, 7:44 PM IST

Gurdaspur News : ਬੇਸਹਾਰਾ ਬਜ਼ੁਰਗਾਂ ਦਾ ਸਹਾਰਾ ਬਣ ਰਿਹਾ ਹੈ ਮਾਨਵਤਾ ਦੀ ਸੇਵਾ ਆਸ਼ਰਮ, ਨੌਜਵਾਨ ਬਜੁਰਗਾਂ ਨੂੰ ਰਹੇ ਨਵਾਂ ਜੀਵਨ

ਗੁਰਦਾਸਪੁਰ: ਇਸ ਦੁਨੀਆਂ ਵਿੱਚ ਕਈ ਅਜਿਹੇ ਬੇਸਹਾਰਾ ਲੋਕ ਹਨ, ਜਿਹਨਾਂ ਦਾ ਕੋਈ ਸਹਾਰਾ ਨਾ ਹੋਣ ਕਰਕੇ ਉਨ੍ਹਾਂ ਨੂੰ ਆਪਣਾ ਜੀਵਨ ਸੜਕਾਂ ਉਪਰ ਬਤੀਤ ਕਰਨਾ ਪੈਂਦਾ ਹੈ। ਬਜ਼ੁਰਗ ਹਾਲਤ ਵਿੱਚ ਉਮਰ ਦੇ ਅਖੀਰਲੇ ਪੜਾਅ ਨੂੰ ਕੱਟਦਿਆਂ ਇਹਨਾਂ ਬੇਸਹਾਰਾ ਬਜ਼ੁਰਗਾਂ ਨੂੰ ਕਈ ਦਿਕੱਤਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਅਤੇ ਕਈ ਵਾਰ ਬਦਕਿਸਮਤੀ ਨਾਲ ਸਹਾਰਾ ਨਾ ਮਿਲਣ ਕਰਕੇ ਕਈਆਂ ਨੂੰ ਸੜਕਾਂ ਉੱਤੇ ਹੀ ਲਾਵਾਰਿਸ ਹਲਾਤਾਂ 'ਚ ਮੌਤ ਹੋ ਜਾਂਦੀ ਹੈ। ਪਰ ਕਹਿੰਦੇ ਹੈ ਨਾ ਕਿ ਜਿਸ ਪਰਮਾਤਮਾ ਨੇ ਜ਼ਿੰਦਗੀ ਦਿੱਤੀ ਹੈ, ਉਹ ਜ਼ਿੰਦਗੀ ਜਿਉਣ ਦਾ ਕੋਈ ਨਾ ਕੋਈ ਸਹਾਰਾ ਵੀ ਭੇਜ ਦਿੰਦਾ ਹੈ। ਉਨ੍ਹਾਂ ਵਿੱਚ ਇਨ੍ਹਾਂ ਬੇਸਹਾਰਾ ਲੋਕਾਂ ਦਾ ਸਹਾਰਾ ਬਣਨ ਵਾਲੀ ਹੈ ਗੁਰਦਾਸਪੁਰ ਦੇ ਪਿੰਡ ਲੇਹਲ ਦੀ ਮਾਨਵਤਾ ਦੀ ਸੇਵਾ ਸੰਸਥਾ। ਜਿਥੇ ਕੁਝ ਨੌਜਵਾਨਾਂ ਦੇ ਊਧਮ ਸਦਕਾ ਭਗਤ ਪੂਰਨ ਸਿੰਘ ਦੀ ਸੇਵਾ ਤੋਂ ਪ੍ਰਭਾਵਿਤ ਬੇਸਹਾਰਾ ਲੋਕਾਂ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਅਤੇ ਬਜ਼ੁਰਗਾਂ ਲਈ ਇੱਕ ਆਸ਼ਰਮ ਵੀ ਬਣਾਇਆ ਹੈ। ਜਿਸ ਵਿੱਚ ਇਸ ਵਕਤ 40 ਦੇ ਕਰੀਬ ਬੇਸਹਾਰਾ ਨੌਜਵਾਨ ਅਤੇ ਬਜ਼ੁਰਗ ਰਹੇ ਹਨ। ਜਿਨ੍ਹਾਂ ਦੀ ਸੇਵਾ ਇਹਨਾਂ ਨੌਜਵਾਨਾਂ ਵੱਲੋਂ ਕੀਤੀ ਜਾਂਦੀ ਹੈ, ਇਥੇ ਮੌਜੂਦ ਹਰ ਇੱਕ ਬੇਸਹਾਰਾ ਬਜ਼ੁਰਗ ਅਤੇ ਨੌਜਵਾਨ ਦੀ ਇੱਕ ਆਪਣੀ ਵੱਖਰੀ ਕਹਾਣੀ ਹੈ।

ਮਾਨਵਤਾ ਸੇਵਾ ਆਸ਼ਰਮ: ਸੰਸਥਾ ਦੇ ਨੌਜਵਾਨ ਸੇਵਾਦਰ ਪੰਕਜ ਨੇ ਦੱਸਿਆ ਕੀ ਉਹਣਾ ਦੇ ਆਸ਼ਰਮ ਵਿੱਚ ਇੱਕ ਰਾਮਚੰਦਰ ਨਾਮ ਦਾ ਵਿਅਕਤੀ ਹੈ ਜਿਸ ਦੀ ਉਮਰ ਇਸ ਵੇਲੇ 56 ਸਾਲ ਹੈ। ਜਦੋਂ ਛੋਟੇ ਸੀ ਤਾਂ ਪਿਤਾ ਗੁਜ਼ਰ ਗਏ। ਬਟਾਲਾ ਦੇ ਇਲਾਕੇ ਸ਼ਾਂਤੀ ਨਗਰ ਵਿੱਚ ਮਾਂ ਨਾਲ ਦੋਵੇਂ ਭਰਾ ਕਿਰਾਏ ਦੇ ਮਕਾਨ 'ਤੇ ਰਹਿੰਦੇ ਅਤੇ ਇਕ ਚਾਹ ਦੀ ਦੁਕਾਨ 'ਤੇ ਕੰਮ ਕਰਦੇ ਸਨ। ਕੁਝ ਸਮੇਂ ਬਾਅਦ ਮਾਂ ਦੀ ਵੀ ਮੌਤ ਹੋ ਗਈ ਤੇ ਦੋਨੋਂ ਭਰਾ ਦਿਮਾਗੀ ਤੌਰ 'ਤੇ ਪਰੇਸ਼ਾਨ ਹੋ ਗਏ। ਬਟਾਲਾ ਦੀਆਂ ਗਲੀਆਂ ਸੜਕਾਂ ਵਿੱਚ ਘੁੰਮਦੇ ਇੱਕ ਦਿਨ ਕਿਸੇ ਨੌਜਵਾਨ ਦੀ ਨਜ਼ਰ ਉਨਾਂ 'ਤੇ ਪੈ ਗਈ ਅਤੇ ਉਹ ਮਾਨਵਤਾ ਸੇਵਾ ਆਸ਼ਰਮ ਵਿਖੇ ਛੱਡ ਗਏ। ਉਦੋਂ ਦੇ ਹੀ ਇਹ ਬਜੁਰਗ ਇੱਥੇ ਇੱਥੇ ਰਹਿ ਰਹੇ ਹਨ। ਇੱਥੇ ਉਨ੍ਹਾਂ ਦਾ ਇਲਾਜ ਹੋਇਆ ਰਾਮ ਚੰਦਰ ਬਿਲਕੁਲ ਠੀਕ ਹੋ ਗਏ ਅਤੇ ਆਸ਼ਰਮ ਵਿੱਚ ਇਸ ਵੇਲੇ ਚੰਗੀ ਜਿੰਦਗੀ ਬਤੀਤ ਕਰ ਰਹੇ ਹਨ।

ਇਸੇ ਦੌਰਾਨ ਇਕ ਹੋਰ ਬਜ਼ੂਰਗ ਦਰਬਾਰਾ ਸਿੰਘ ਇੱਕ ਡਰਾਈਵਰ ਸੀ। ਇਕ ਦੁਰਘਟਨਾ ਦੌਰਾਨ ਉਨ੍ਹਾਂ ਦੇ ਪੈਰ ਤੇ ਅਜਿਹੀ ਸੱਟ ਲੱਗੀ ਜੋ ਠੀਕ ਇਲਾਜ ਨਾ ਮਿਲਣ ਕਰਕੇ ਉਨ੍ਹਾਂ ਦੀ ਹਾਲਤ ਜਿਆਦਾ ਵਿਗੜ ਗਈ ਅਤੇ ਜ਼ਖ਼ਮਾਂ ਵਿੱਚ ਕੀੜੇ ਚਲਣ ਲੱਗ ਪਏ। ਡਾਕਟਰ ਨੇ ਲੱਤ ਕੱਟੇ ਬਿਨ੍ਹਾਂ ਠੀਕ ਹੋਣ ਦੀਆਂ ਉਮੀਦਾਂ ਤੇ ਪਾਣੀ ਫੇਰ ਦਿੱਤਾ ਸੀ। ਦੁਨੀਆਂ ਵਿੱਚ ਇਕੱਲੇ ਸਨ ਇਸ ਕਰਕੇ ਕੋਈ ਸੇਵਾ ਕਰਨ ਵਾਲਾ ਕੋਈ ਨਹੀਂ ਸੀ। ਇਸੇ ਦੌਰਾਨ ਕਿਸਮਤ ਨੇ ਇੱਕ ਦਿਨ ਉਨਾਂ ਨੂੰ ਪਿੰਡ ਲੇਹਲ ਵਿਖੇ ਪਹੁੰਚਾ ਦਿੱਤਾ ਅਤੇ ਉਹ ਵੀ ਮਾਨਵਤਾ ਦੀ ਸੇਵਾ ਆਸ਼ਰਮ ਵਿੱਚ ਪਹੁੰਚ ਗਏ। ਇੱਥੇ ਉਨ੍ਹਾਂ ਦੇ ਜਖਮਾਂ ਦਾ ਚੰਗਾ ਇਲਾਜ ਹੋਇਆ ਤੇ ਅੱਜ ਉਨ੍ਹਾਂ ਦੀ ਲੱਤ ਹੀ ਸਹੀ ਸਲਾਮਤ ਹੈ ਅਤੇ ਉਹ ਵੀ ਚੰਗੀ ਜ਼ਿੰਦਗੀ ਬਤੀਤ ਕਰ ਰਹੇ ਹਨ। ਅਜਿਹੇ ਹੀ 40 ਬੇਸਹਾਰਾ ਵਿਅਕਤੀ ਕੁਝ ਹਿੰਮਤੀ ਅਤੇ ਗੁਰਮਤਿ ਅਨੁਸਾਰ ਚਲਣ ਵਾਲੇ ਨੌਜਵਾਨਾਂ ਦੇ ਸਮੂਹ ਵੱਲੋਂ ਚਲਾਈ ਜਾ ਰਹੀ ਸੰਸਥਾ ਮਾਨਵਤਾ ਦੀ ਸੇਵਾ ਦੇ ਆਸ਼ਰਮ ਵਿੱਚ ਰਹਿ ਰਹੇ ਹਨ।

ਨੌਜਵਾਨ ਆਪ ਦੀ ਦਸਵੰਧ ਦੇ ਤੌਰ 'ਤੇ ਆਸ਼ਰਮ ਦੀਆਂ ਮਾਲੀ ਜਰੂਰਤਾਂ‌ ਪੂਰੀਆਂ: ਆਸ਼ਰਮ ਦੀਆਂ ਮਾਲੀ ਜ਼ਰੂਰਤਾਂ ਬਾਰੇ ਪੰਕਜ ਦੱਸਦੇ ਹਨ ਕਿ ਕੁਝ ਐਨ. ਆਰ. ਆਈ ਵੀਰ ਸੰਸਥਾ ਦੀ ਲਗਾਤਾਰ ਮਦਦ ਕਰ ਰਹੇ। ਇਸ ਦੇ ਨਾਲ ਹੀ ਇਸ ਸੰਸਥਾ ਦੇ ਨਾਲ ਜੁੜੇ ਨੌਜਵਾਨ ਆਪ ਦੀ ਦਸਵੰਧ ਦੇ ਤੌਰ 'ਤੇ ਆਸ਼ਰਮ ਦੀਆਂ ਮਾਲੀ ਜਰੂਰਤਾਂ‌ ਪੂਰੀਆਂ ਕਰਨ ਵਿੱਚ ਹਿੱਸੇਦਾਰ ਬਣਦੇ ਹਨ ਜਦ ਕਿ ਕੁਝ ਆਮ ਲੋਕ ਵੀ ਫਰੂਟ, ਰਾਸ਼ਨ ਅਤੇ ਆਪਣੀ ਸਮਰੱਥਾ ਅਨੁਸਾਰ ਹੋਰ ਸਮਾਨ ਦੇ ਕੇ ਆਸ਼ਰਮ ਦੀ ਮਦਦ ਕਰਦੇ ਰਹਿੰਦੇ ਹਨ। ਉਨ੍ਹਾਂ ਕਿਹਾ ਕਿ ਜਦੋਂ ਤੱਕ ਗੁਰੂ ਮਹਾਰਾਜ ਦੀ ਕ੍ਰਿਪਾ ਰਹੇਗੀ ਉਹ ਆਪਣੇ ਸਾਥੀ ਨੌਜਵਾਨਾਂ ਨਾਲ ਮਿਲ ਕੇ ਇਹ ਸੇਵਾ ਕਰਦੇ ਰਹਿਣਗੇ।

ETV Bharat Logo

Copyright © 2025 Ushodaya Enterprises Pvt. Ltd., All Rights Reserved.