ਇਸ ਦੇ ਨਾਲ ਹੀ ਉਨ੍ਹਾਂ ਨੇ ਸੁਖਬੀਰ ਬਾਦਲ ਦੀ ਹਰਿਆਣਾ ਰੈਲੀ ਬਾਰੇ ਪ੍ਰਤੀਕ੍ਰਿਰਿਆ ਦਿੰਦਿਆਂ ਕਿਹਾ ਕਿ ਪੰਜਾਬ ਵਿੱਚ ਆਧਾਰ ਗਵਾਉਣ ਵਾਲੇ ਹੁਣ ਹਰਿਆਣਾ ਵਿੱਚ ਡੋਰੇ ਪਾ ਰਹੇ ਹਨ।
ਜਾਖੜ ਨੇ ਕਿਹਾ ਕਿ ਲੋਕਾਂ ਨੇ ਵਿਧਾਨ ਸਭਾ ਵਿੱਚ ਜਿਸ ਉਮੀਦ ਨਾਲ 'ਆਪ' ਨੂੰ ਵੋਟ ਪਾਏ ਤੇ ਵਿਰੋਧੀ ਪੱਖ ਵਿੱਚ ਬਿਠਾਇਆ 'ਆਪ' ਉਹ ਪੂਰੀ ਨਹੀਂ ਕਰ ਸਕੀ। ਜਾਖੜ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੂੰ ਪੰਜਾਬ ਦੇ ਮੁੱਦਿਆਂ 'ਤੇ ਗੱਲ ਕਰਨ ਚਾਹੀਦੀ ਹੈ ਨਾ ਕਿ ਕਿਸੇ ਹੋਰ ਦੀ ਨੁਕਤਾਚੀਨੀ।
ਇਸ ਤੋਂ ਇਲਾਵਾ ਜਾਖੜ ਨੇ ਕਿਹਾ ਬਹਿਬਲਕਲਾਂ ਗੋਲੀਕਾਂਡ ਮਾਮਲੇ 'ਚ ਕਾਂਗਰਸ ਸਰਕਾਰ ਠੀਕ ਦਿਸ਼ਾ ਵਿੱਚ ਜਾ ਰਹੀ ਹੈ ਅਤੇ ਹਾਈ ਕੋਰਟ ਵੱਲੋਂ ਸਟੇਅ ਖ਼ਤਮ ਕਰਨ ਤੋਂ ਬਾਅਦ ਹੀ ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।