ETV Bharat / state

ਕੌਮਾਂਤਰੀ ਕਬੱਡੀ ਖਿਡਾਰੀ ਮਨੂ ਮਸਾਣਾਂ ਦੀ ਹੋਈ ਮੌਤ, ਟੂਰਨਾਮੈਂਟ ਦੌਰਾਨ ਚੱਲਦੇ ਮੈਚ 'ਚ ਸਿਰ 'ਤੇ ਲੱਗੀ ਸੱਟ

author img

By

Published : Aug 10, 2023, 1:13 PM IST

ਅੰਮ੍ਰਿਤਸਰ 'ਚ ਚੱਲਦੇ ਕਬੱਡੀ ਮੈਚ ਦੌਰਾਨ ਖਿਡਾਰੀ ਦੇ ਸਿਰ 'ਚ ਸੱਟ ਲੱਗਣ ਕਾਰਨ ਉਸ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਉਸ ਦੇ ਪਿੰਡ ਅਤੇ ਕਬੱਡੀ ਜਗਤ 'ਚ ਸੋਗ ਦੀ ਲਹਿਰ ਫੈਲ ਗਈ।

Kabbadi Player Death News
Kabbadi Player Death News

ਗੁਰਦਾਸਪੁਰ: ਖੇਡ ਜਗਤ ਨਾਲ ਜੁੜੀ ਹੋਈ ਇੱਕ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਪੰਜਾਬ ਦੇ ਮਸ਼ਹੂਰ ਕੌਮਾਂਤਰੀ ਕਬੱਡੀ ਖਿਡਾਰੀ ਮਨਪ੍ਰੀਤ ਮੰਨੂ ਮਸਾਣਾਂ ਦੀ ਮੌਤ ਹੋ ਗਈ ਹੈ। ਇਸ ਸਬੰਧੀ ਮਿਲੀ ਜਾਣਕਾਰੀ ਅਨੁਸਾਰ ਕਬੱਡੀ ਖਿਡਾਰੀ ਮੰਨੂ ਅੰਮ੍ਰਿਤਸਰ ਵਿੱਚ ਆਯੋਜਿਤ ਇੱਕ ਟੂਰਨਾਮੈਂਟ 'ਚ ਕਬੱਡੀ ਮੈਚ ਖੇਡਣ ਗਿਆ ਸੀ, ਜਿੱਥੇ ਮੈਚ ਦੌਰਾਨ ਖਿਡਾਰੀ ਦੇ ਸਿਰ ‘ਤੇ ਸੱਟ ਲੱਗ ਗਈ। ਦੱਸਿਆ ਜਾ ਰਿਹਾ ਕਿ ਸੱਟ ਇੰਨੀ ਗੰਭੀਰ ਸੀ ਕਿ ਕੁੱਝ ਸਮੇਂ ਬਾਅਦ ਹੀ ਉਸ ਦੀ ਮੌਤ ਹੋ ਗਈ।

ਕਬੱਡੀ ਜਗਤ 'ਚ ਪਾਈਆਂ ਸੀ ਧੂੰਮਾਂ: ਕੌਮਾਂਤਰੀ ਕਬੱਡੀ ਖਿਡਾਰੀ ਦੀ ਮੌਤ ਨਾਲ ਸਾਰੇ ਕਬੱਡੀ ਜਗਤ ਅਤੇ ਉਸ ਨੂੰ ਚਾਹੁਣ ਵਾਲਿਆਂ 'ਚ ਸੋਗ ਦੀ ਲਹਿਰ ਦੌੜ ਗਈ। ਕਿਸੇ ਨੂੰ ਯਕੀਨ ਨਹੀਂ ਸੀ ਹੋ ਰਿਹਾ ਸੀ ਕਿ ਕੁਝ ਸਮਾਂ ਪਹਿਲਾਂ ਜੋ ਖਿਡਾਰੀ ਉਨ੍ਹਾਂ ਦੇ ਨਾਲ ਕਬੱਡੀ ਦਾ ਮੈਚ ਖੇਡ ਰਿਹਾ ਸੀ, ਉਹ ਮੈਚ ਖੇਡਦੇ-ਖੇਡਦੇ ਇਸ ਦੁਨੀਆਂ ਤੋਂ ਹੀ ਚਲਾ ਗਿਆ। ਮ੍ਰਿਤਕ ਖਿਡਾਰੀ ਨਿਊਜ਼ੀਲੈਂਡ 'ਚ ਕਬੱਡੀ ਖੇਡ 'ਚ ਧੂੰਮਾਂ ਪਾ ਕੇ ਆਇਆ ਸੀ, ਜਿਸ ਤੋਂ ਬਾਅਦ ਉਸ ਦੀ ਚਰਚਾ ਕਬੱਡੀ ਜਗਤ 'ਚ ਹੋਣ ਲੱਗੀ ਸੀ।

ਮੌਤ ਨਾਲ ਪਿੰਡ 'ਚ ਸੋਗ: ਦੱਸਿਆ ਜਾ ਰਿਹਾ ਕਿ ਮ੍ਰਿਤਕ ਕੌਮਾਂਤਰੀ ਕਬੱਡੀ ਖਿਡਾਰੀ ਮਨਪ੍ਰੀਤ ਮੰਨੂ ਮਸਾਣਾਂ ਗੁਰਦਾਸਪੁਰ ਜ਼ਿਲ੍ਹੇ ਦੇ ਹਲਕਾ ਡੇਰਾ ਬਾਬਾ ਨਾਨਕ ਨਾਲ ਸਬੰਧਿਤ ਪਿੰਡ ਮਸਾਣਾਂ ਦਾ ਰਹਿਣ ਵਾਲਾ ਸੀ। ਪਿੰਡ ਮਸਾਣਾਂ ਦੇ ਸਰਪੰਚ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦਾ ਹੋਣਹਾਰ ਕਬੱਡੀ ਖਿਡਾਰੀ ਮਨਪ੍ਰੀਤ ਸਿੰਘ ਮਨੂੰ ਮਸਾਣਾਂ ਪ੍ਰਸਿੱਧ ਜਾਫੀ ਸੀ ਅਤੇ ਅੰਮ੍ਰਿਤਸਰ ਦੇ ਪਿੰਡ ਖ਼ਤਰਾਏ ਕਲਾਂ ਵਿਖੇ ਕਬੱਡੀ ਦੇ ਮੈਚ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਜਿਸ ਕਾਰਨ ਪਿੰਡ ਅਤੇ ਕਬੱਡੀ ਜਗਤ ਨੂੰ ਵੱਡਾ ਘਾਟਾ ਪਿਆ ਹੈ।

ਪਿਤਾ ਦਾ ਵੀ ਪਿਛਲੇ ਮਹੀਨੇ ਹੋਈ ਸੀ ਮੌਤ : ਇਸ ਦੇ ਨਾਲ ਹੀ ਪਿੰਡ ਦੇ ਸਰਪੰਚ ਨੇ ਦੱਸਿਆ ਕਿ ਮਨੂ ਮਸਾਣਾਂ ਦੇ ਪਿਤਾ ਮੋਹਨ ਸਿੰਘ ਦਾ ਵੀ ਪਿਛਲੇ ਮਹੀਨੇ ਹੀ ਦਿਹਾਂਤ ਹੋਇਆ ਸੀ। ਮ੍ਰਿਤਕ ਨੌਜਵਾਨ ਖਿਡਾਰੀ ਹਾਲ ਹੀ ਵਿੱਚ ਨਿਊਜ਼ੀਲੈਂਡ ਤੋਂ ਕਬੱਡੀ ਖੇਡ ਕੇ ਵਾਪਸ ਆਇਆ ਸੀ। ਉਹ ਆਪਣੇ ਪਿੱਛੇ ਛੋਟਾ ਭਰਾ ਪ੍ਰਭਜੋਤ ਸਿੰਘ, ਪਤਨੀ ਅਤੇ ਇੱਕ ਬੱਚਾ ਛੱਡ ਗਿਆ ਹੈ।

ਚੱਲਦੇ ਮੈਚ ਦੌਰਾਨ ਮੌਤ ਦਾ ਪਹਿਲਾਂ ਮਾਮਲਾ ਨਹੀਂ: ਚੱਲਦੇ ਕਬੱਡੀ ਟੂਰਨਾਮੈਂਟ ਦੇ ਮੈਚ 'ਚ ਖਿਡਾਰੀ ਦੀ ਮੌਤ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਅਜਿਹੇ ਹਾਦਸੇ ਵਾਪਰ ਚੁੱਕੇ ਹਨ। ਇਸ ਸਾਲ ਦੇ ਫਰਵਰੀ ਮਹੀਨੇ 'ਚ ਹੀ ਜਲੰਧਰ ਚੱਲਦੇ ਮੈਚ ਦੌਰਾਨ ਮਸ਼ਹੂਰ ਕਬੱਡੀ ਖਿਡਾਰੀ ਅਮਰ ਘੱਸ ਨੂੰ ਸ਼ੱਟ ਲੱਗੀ ਸੀ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.