ETV Bharat / state

ਪਤੰਗ ਦੀ ਬਾਜ਼ੀ ਪਈ ਮਹਿੰਗੀ, ਹਾਈ ਵੋਲਟੇਜ਼ ਤਾਰਾਂ ਨੇ ਝੁਲਸਿਆ ਬੱਚਾ - ਬਟਾਲਾ ਵਿੱਚ ਬੱਚੇ ਨੂੰ ਲੱਗਿਆ ਕਰੰਟ

ਬਟਾਲਾ ਦੇ ਸ਼ਾਸਤਰੀ ਨਗਰ ਬਿਜਲੀ ਘਰ ਅੰਦਰ ਉਸ ਸਮੇਂ ਦਰਦਨਾਕ ਹਾਦਸਾ (Shastri Nagar power house of Batala) ਵਾਪਰ ਗਿਆ, ਜਦੋਂ ਇਕ 11 ਸਾਲਾਂ ਬੱਚਾ ਪਤੰਗ ਦੀ ਡੋਰ ਫੜ੍ਹਦੇ-ਫੜ੍ਹਦੇ 66K ਵੀ ਦੇ 66 ਹਜ਼ਾਰ ਵੋਲਟੇਜ਼ ਦੇ ਕਰੰਟ (A child got electrocuted in Shastri Nagar) ਦੀ ਚਪੇਟ ਆਉਣ ਨਾਲ 80% ਸੜ ਗਿਆ।

A child got electrocuted in Shastri Nagar power house

author img

By

Published : Dec 11, 2022, 3:48 PM IST

ਪਤੰਗ ਦੀ ਬਾਜ਼ੀ ਪਈ ਮਹਿੰਗੀ, ਹਾਈ ਵੋਲਟੇਜ਼ ਤਾਰਾਂ ਨੇ ਝੁਲਸਿਆ ਬੱਚਾ

ਬਟਾਲਾ: ਅਕਸਰ ਹੀ ਬੱਚਿਆਂ ਨੂੰ ਕੋਠੇ ਉੱਤੇ ਚੜ੍ਹ ਕੇ ਪਤੰਗਬਾਜ਼ੀ ਕਰਨ ਤੋਂ ਮਾਪਿਆਂ ਵੱਲੋਂ ਰੋਕਿਆ ਜਾਂਦਾ ਹੈ ਤਾਂ ਜੋ ਕਿਸੇ ਵੱਡੇ ਹਾਦਸੇ ਦਾ ਸ਼ਿਕਾਰ ਨਾ ਹੋ ਜਾਣ। ਅਜਿਹਾ ਹੀ ਮਾਮਲਾ ਬਟਾਲਾ ਦੇ ਸ਼ਾਸਤਰੀ ਨਗਰ ਬਿਜਲੀ ਘਰ ਅੰਦਰ ਉਸ ਸਮੇ ਦਰਦਨਾਕ ਹਾਦਸਾ ਵਾਪਰ ਗਿਆ, ਜਦੋਂ ਇਕ 11 ਸਾਲਾਂ ਬੱਚਾ ਪਤੰਗ ਦੀ ਡੋਰ ਫੜ੍ਹਦੇ-ਫੜ੍ਹਦੇ 66K ਵੀ ਦੇ 66 ਹਜ਼ਾਰ ਵੋਲਟੇਜ਼ ਦੇ ਕਰੰਟ (A child got electrocuted in Shastri Nagar) ਦੀ ਚਪੇਟ ਆਉਣ ਨਾਲ 80% ਸੜ ਗਿਆ। ਜਿਸ ਨੂੰ ਗੰਭੀਰ ਹਾਲਤ ਵਿੱਚ ਬਿਜਲੀ ਕਰਮਚਾਰੀ ਨੇ ਆਪਣੀ ਗੱਡੀ ਵਿੱਚ ਪਾ ਕੇ ਸਿਵਲ ਹਸਪਤਾਲ ਇਲਾਜ ਲਈ ਲਿਆਂਦਾ। ਜਿੱਥੋਂ ਡਾਕਟਰ ਨੇ ਮੁੱਢਲੀ ਸਹਾਇਤਾ ਦੇ ਕੇ ਅੰਮ੍ਰਿਤਸਰ ਰੈਫਰ ਕਰ ਦਿੱਤਾ।

ਬਿਜਲੀ ਕਰਮਚਾਰੀ ਸੁਖਪ੍ਰੀਤ ਸਿੰਘ ਨੇ ਦੱਸਿਆਂ ਪੂਰਾ ਮਾਮਲਾ:- ਇਸ ਹਾਦਸੇ ਨੂੰ ਲੈਕੇ ਬਿਜਲੀ ਘਰ ਅੰਦਰ ਕੰਮ ਕਰਦੇ ਬਿਜਲੀ ਕਰਮਚਾਰੀ ਸੁਖਪ੍ਰੀਤ ਸਿੰਘ ਨੇ ਦੱਸਿਆ ਕਿ ਉਹ ਆਪਣੀ ਡਿਊਟੀ ਖਤਮ ਕਰਕੇ ਬਿਜਲੀ ਘਰ ਤੋਂ ਨਜ਼ਦੀਕ ਹੀ ਆਪਣੇ ਘਰ ਗਿਆ ਹੀ ਸੀ ਕਿ ਬਿਜਲੀ ਘਰ ਅੰਦਰੋਂ ਇਕ ਜਬਰਦਸਤ ਧਮਾਕੇ ਦੀ ਆਵਾਜ ਸੁਣਾਈ ਦਿੱਤੀ। ਜਦੋ ਉਹ ਵਾਪਿਸ ਬਿਜਲੀ ਘਰ ਆਇਆ ਤਾਂ ਉੱਥੇ ਦੂਸਰਾ ਕਰਮਚਾਰੀ ਅਤੇ ਕੁਝ ਲੋਕ ਇਕੱਠਾ ਹੋਏ (Shastri Nagar power house of Batala) ਨਜ਼ਰ ਆਏ।

ਉਹਨਾਂ ਲੋਕਾਂ ਨੇ ਦੱਸਿਆ ਕਿ ਪਿੱਛੇ ਇਕ ਬੱਚਾ ਸੜ ਰਿਹਾ ਹੈ, ਨਜ਼ਦੀਕ ਜਾ ਕੇ ਦੇਖਿਆ ਤਾਂ ਬੱਚਾ 66 ਕੇ ਵੀ ਗਰਿੱਡ ਦੇ ਕੋਲ ਡਿੱਗਾ ਪਿਆ ਸੀ। ਇਸ ਗਰਿੱਡ ਅੰਦਰ 66 ਹਜ਼ਾਰ ਵੋਲਟੇਜ਼ ਦਾ ਕਰੰਟ ਹੁੰਦਾ ਹੈ, ਬੱਚੇ ਨੂੰ ਅੱਗ ਲੱਗੀ ਹੋਈ ਸੀ, ਉਸ ਉੱਤੇ ਰੇਤ ਪਾ ਕੇ ਅੱਗ ਬੁਝਾਈ ਗਈ। ਪਹਿਲਾ ਤਾਂ ਲੱਗਾ ਕਿ ਬੱਚਾ ਜਿਸਦਾ ਨਾਮ ਅਜੈਪਾਲ ਪੁੱਤਰ ਸ਼ਸ਼ੀ ਕੁਮਾਰ ਦੱਸਿਆ ਜਾ ਰਿਹਾ ਸੀ ਖਤਮ ਹੋ ਗਿਆ ਹੈ।

ਲੇਕਿਨ ਕੁਝ ਹਲਚਲ ਨਜ਼ਰ ਆਉਣ ਉੱਤੇ ਐਂਬੂਲੈਂਸ ਨੂੰ ਫੋਨ ਕੀਤਾ, ਪਰ ਐਂਬੂਲੈਂਸ ਵਾਲਿਆ ਨੇ ਫੋਨ ਨਹੀਂ ਚੁੱਕਿਆ ਤਾਂ ਬੱਚੇ ਨੂੰ ਆਪਣੀ ਗੱਡੀ ਵਿਚ ਪਾ ਕੇ ਸਿਵਲ ਹਸਪਤਾਲ ਲਿਆਂਦਾ ਗਿਆ। ਉਹਨਾਂ ਕਿਹਾ ਕਿ ਇਹ ਸਮਝ ਨਹੀਂ ਆਈ ਕਿ ਬੱਚਾ 66 ਕੇ ਵੀ ਗਰਿੱਡ ਦੀਆਂ ਤਾਰਾਂ ਤੱਕ ਪਹੁੰਚ ਕਿਵੇਂ ਗਿਆ।

ਡਾਕਟਰ ਅਮਨਦੀਪ ਕੌਰ ਨੇ ਦੱਸੀ ਬੱਚੇ ਦੀ ਹਾਲਤ:- ਉੱਥੇ ਹੀ ਸਿਵਲ ਹਸਪਤਾਲ ਦੇ ਡਾਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਬੱਚੇ ਦੀ ਹਾਲਤ ਨਾਜ਼ੁਕ ਹੈ, ਕਿਉਕਿ 70 ਫੀਸਦੀ ਤੋਂ ਉਪਰ ਤੱਕ ਬੱਚਾ ਸੜ੍ਹ ਚੁੱਕਿਆ ਹੈ। ਜਿਸ ਨੂੰ ਮੁੱਢਲੀ ਸਹਾਇਤਾ ਦੇ ਕੇ ਅੰਮ੍ਰਿਤਸਰ ਰੈਫਰ ਕਰ ਦਿਤਾ ਗਿਆ ਹੈ, ਇਸ ਦੇ ਨਾਲ ਹੀ ਡਾਕਟਰ ਨੇ ਦੱਸਿਆ ਕਿ ਲੋਕਾਂ ਅਨੁਸਾਰ ਬੱਚਾ ਪਤੰਗ ਦੀ ਡੋਰ ਫੜ੍ਹਦੇ ਸਮੇਂ ਉਸ ਹਾਦਸੇ ਦਾ ਸ਼ਿਕਾਰ ਹੋ ਗਿਆ।

ਇਹ ਵੀ ਪੜੋ:- ਸਿੱਧੂ ਮੂਸੇਵਾਲਾ ਦੇ ਪਿਤਾ ਦਾ ਮੁੜ ਛਲਕਿਆ ਦਰਦ, ਸਰਕਾਰ ਨੂੰ ਕੀਤੀ ਇਹ ਅਪੀਲ

ETV Bharat Logo

Copyright © 2024 Ushodaya Enterprises Pvt. Ltd., All Rights Reserved.