ETV Bharat / state

ਜੰਮੂ-ਅਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਲੁਟੇਰਿਆਂ ਨੇ ਖੋਹੀ ਵਰਨਾ ਕਾਰ, ਨੌਜਵਾਨ ਜ਼ਖ਼ਮੀ - gurdaspur crime news

ਗੁਰਦਾਸਪੁਰ ਦੇ ਜੰਮੂ-ਅਮ੍ਰਿਤਸਰ ਨੈਸ਼ਨਲ ਹਾਈਵੇ ਉੱਤੇ ਮੰਚੀਜ਼ ਹੋਟਲ ਬਾਹਰ 3 ਲੁਟੇਰਿਆਂ ਨੇ ਪਿਸਤੌਲ ਦੇ ਬੱਲ ਉੱਤੇ ਗੁਰਪ੍ਰੀਤ ਸਿੰਘ ਨਾਂਅ ਦੇ ਵਿਅਕਤੀ ਤੋਂ ਵਰਨਾ ਕਾਰ ਖੋਹ ਲਈ ਹੈ।

ਫ਼ੋਟੋ
ਫ਼ੋਟੋ
author img

By

Published : Sep 5, 2020, 4:12 PM IST

ਗੁਰਦਾਸਪੁਰ: ਸ਼ਹਿਰ ਦੇ ਜੰਮੂ-ਅਮ੍ਰਿਤਸਰ ਨੈਸ਼ਨਲ ਹਾਈਵੇ ਉੱਤੇ ਬਣੇ ਮੰਚੀਜ਼ ਹੋਟਲ ਬਾਹਰ 3 ਲੁਟੇਰਿਆਂ ਵੱਲੋਂ ਪਿਸਤੌਲ ਦੇ ਬੱਲ ਉੱਤੇ ਨੌਜਵਾਨ (ਗੁਰਪ੍ਰੀਤ ਸਿੰਘ) ਤੋਂ ਵਰਨਾ ਕਾਰ ਖੋਹ ਲਈ। ਇਸ ਦੌਰਾਨ ਲੁਟੇਰਿਆਂ ਨੇ ਗੁਰਪ੍ਰੀਤ ਸਿੰਘ ਦੀ ਲੱਤ ਉੱਤੇ ਗੋਲੀ ਮਾਰ ਉਸ ਨੂੰ ਜ਼ਖ਼ਮੀ ਕਰ ਦਿੱਤਾ।

ਵੀਡੀਓ

ਪੀੜਤ ਨੌਜਵਾਨ ਦੇ ਦੋਸਤ ਨੇ ਦੱਸਿਆ ਕਿ ਉਹ ਦੋਵੇਂ ਹੋਟਲ ਦੇ ਬਾਹਰ ਵਰਨਾ ਗੱਡੀ (PB06 AX 8405) ਲੱਗਾ ਕੇ ਵੇਟਰ ਦੀ ਉਡੀਕ ਕਰ ਰਹੇ ਸੀ ਕਿ ਇੰਨ੍ਹੇ ਨੂੰ ਮੋਟਰਸਾਈਕਲ ਉੱਤੇ ਸਵਾਰ 3 ਨੌਜਵਾਨ ਆਏ ਅਤੇ ਗੱਡੀ ਦੀ ਚਾਬੀ ਮੰਗਣ ਲੱਗੇ ਜਦ ਗੁਰਪ੍ਰੀਤ ਨੇ ਕਾਰ ਦੀ ਚਾਬੀ ਦੇਣ ਤੋਂ ਮਨ੍ਹਾਂ ਕਰ ਦਿੱਤਾ ਤਾਂ ਉਨ੍ਹਾਂ ਨੇ ਪਿਸਤੌਲ ਕੱਢ ਕੇ ਉਸ ਦੀ ਲੱਤ ਵਿੱਚ ਗੋਲ਼ੀ ਮਾਰ ਦਿੱਤੀ ਅਤੇ ਉਹ ਗੱਡੀ ਤੇ ਮੋਟਰਸਾਈਕਲ ਸਮੇਤ ਜੰਮੂ ਵੱਲ ਨੂੰ ਫ਼ਰਾਰ ਹੋ ਗਏ। ਉਨ੍ਹਾਂ ਕਿਹਾ ਕਿ ਜਿੱਥੇ ਉਨ੍ਹਾਂ ਨਾਲ ਲੁੱਟ-ਖੋਹ ਦੀ ਵਾਰਦਾਤ ਹੋਈ ਹੈ ਉੱਥੇ ਹੀ ਨੇੜੇ ਪੁਲਿਸ ਚੌਕੀ ਹੈ ਇਸ ਦੇ ਬਾਵਜੂਦ ਵੀ ਲੁਟੇਰੇ ਬੇਖੌਫ਼ ਹੋ ਕੇ ਲੁੱਟ ਕਰ ਰਹੇ ਹਨ। ਉਨ੍ਹਾਂ ਨੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ।

ਐਸਐਸਪੀ ਰਜਿੰਦਰ ਸਿੰਘ ਸੋਹਲ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਉਹ ਘਟਨਾ ਸਥਾਨ ਉੱਤੇ ਪਹੁੰਚ ਗਏ ਸਨ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜ਼ਖਮੀ ਨੌਜਵਾਨ ਨੂੰ ਹਸਪਤਾਲ ਪਹੁੰਚਾ ਦਿੱਤਾ ਹੈ ਅਤੇ ਆਸ ਪਾਸ ਦੇ ਸੀਸੀਟੀਵੀ ਖੰਗਾਲੇ ਜਾ ਰਹੇ ਹਨ ਜਲਦ ਹੀ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ:ਗੁਰਦੁਆਰਾ ਗੁਰੂ ਨਾਨਕ ਦਰਬਾਰ ਦੁਬਈ ਦੀ ਪ੍ਰਬੰਧਕ ਕਮੇਟੀ ਨੇ ਧੂਫੀਏ ਸਿੰਘਾਂ ਲਈ ਭੇਜੀ ਆਰਥਿਕ ਮਦਦ

ETV Bharat Logo

Copyright © 2025 Ushodaya Enterprises Pvt. Ltd., All Rights Reserved.