ETV Bharat / state

29 ਸਾਲ ਪਹਿਲਾਂ ਹੋਏ ਫਰਜ਼ੀ ਐਨਕਾਊਂਟਰ ਮਾਮਲੇ ਵਿੱਚ ਹਾਈਕੋਰਟ ਦਾ ਵੱਡਾ ਫੈਸਲਾ, ਆਈਜੀ ਉਮਰਾਨੰਗਲ ਸਮੇਤ 3 ਖਿਲਾਫ FIR ਦਰਜ

author img

By ETV Bharat Punjabi Team

Published : Dec 11, 2023, 1:48 PM IST

Gurdaspur Fake Encounter : ਫਰਜ਼ੀ ਐਨਕਾਊਂਟਰ ਮਾਮਲੇ ਵਿੱਚ 29 ਸਾਲ ਬਾਅਦ ਮੁਅੱਤਲ ਆਈਜੀ ਪਰਮਰਾਜ ਸਿੰਘ ਉਮਰਾਨੰਗਲ ਅਤੇ ਦੋ ਹੋਰ ਪੁਲਿਸ ਮੁਲਾਜ਼ਮਾਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ 'ਤੇ ਗੁਰਦਾਸਪੁਰ ਜ਼ਿਲ੍ਹੇ ਦੇ ਸੁਖਪਾਲ ਸਿੰਘ ਨੂੰ ਝੂਠੇ ਮੁਕਾਬਲੇ ਵਿੱਚ ਮਾਰਨ ਦਾ ਇਲਜ਼ਾਮ ਹੈ। (1994 fake encounter)

Gurdaspur Fake Encounter
Gurdaspur Fake Encounter

ਆਈਜੀ ਉਮਰਾਨੰਗਲ ਸਮੇਤ 3 ਖਿਲਾਫ FIR ਦਰਜ

ਗੁਰਦਾਸਪੁਰ: ਪੰਜਾਬ ਪੁਲਿਸ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਇੱਕ ਝੂਠੇ ਮੁਕਾਬਲੇ ਦਾ ਪਰਦਾਫਾਸ਼ ਕੀਤਾ ਹੈ। ਐਸਆਈਟੀ ਵੱਲੋਂ ਦੱਸਿਆ ਗਿਆ ਹੈ ਕਿ ਸੁਖਪਾਲ ਸਿੰਘ ਨਾਂ ਦੇ ਵਿਅਕਤੀ ਦੀ ਪਛਾਣ ਅੱਤਵਾਦੀ ਗੁਰਨਾਮ ਸਿੰਘ ਬੰਡਾਲਾ ਉਰਫ ਨੀਲਾ ਤਾਰਾ ਵਜੋਂ ਹੋਣ ਤੋਂ ਬਾਅਦ ਹੋਈ ਸੀ। ਇਸ ਮਾਮਲੇ ਵਿੱਚ ਐਸਆਈਟੀ ਦੀ ਜਾਂਚ ਦੇ ਆਧਾਰ ’ਤੇ ਤਤਕਾਲੀ ਐਸਪੀ ਡਿਟੈਕਟਿਵ ਪਰਮਰਾਜ ਉਮਰਾਨੰਗਲ, ਮੋਰਿੰਡਾ ਦੇ ਤਤਕਾਲੀ ਡੀਐਸਪੀ ਜਸਪਾਲ ਸਿੰਘ ਅਤੇ ਏਐਸਆਈ ਗੁਰਦੇਵ ਸਿੰਘ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਇਸ ਦੌਰਾਨ ਉਨ੍ਹਾਂ ਨੂੰ ਜਾਂਚ ਦੌਰਾਨ ਪਤਾ ਲੱਗਾ ਕਿ ਅੱਤਵਾਦੀ ਗੁਰਨਾਮ ਸਿੰਘ ਬੰਡਾਲਾ ਉਰਫ ਨੀਲਾ ਤਾਰਾ ਰੋਪੜ 'ਚ ਮੁਕਾਬਲੇ 'ਚ ਮਾਰਿਆ ਗਿਆ ਸੀ।

ਸੁਖਪਾਲ ਦੀ ਪਤਨੀ ਨੇ ਦਾਇਰ ਕੀਤੀ ਸੀ ਪਟੀਸ਼ਨ: ਦੱਸ ਦੇਈਏ ਕਿ ਮ੍ਰਿਤਕ ਸੁਖਪਾਲ ਦੀ ਪਤਨੀ ਦਲਬੀਰ ਕੌਰ ਨੇ ਐਡਵੋਕੇਟ ਆਰ ਕਾਰਤੀਕੇਆ ਰਾਹੀਂ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪਟੀਸ਼ਨ ਦਾਇਰ ਕਰਦੇ ਹੋਏ ਦੱਸਿਆ ਸੀ ਕਿ 13 ਅਗਸਤ 1994 ਨੂੰ ਪੁਲਿਸ ਵਾਲੇ ਉਨ੍ਹਾਂ ਦੇ ਪਿੰਡ ਕਾਲਾ ਅਫਗਾਨਾ ਵਿੱਚ ਆਏ ਅਤੇ ਘਰੋਂ ਚੁੱਕ ਕੇ ਨਾਲ ਲੈ ਗਏ ਸਨ। ਪੁਲਿਸ ਵਾਲੇ ਜਾਂਦੇ-ਜਾਂਦੇ ਪਰਿਵਾਰ ਨੂੰ ਕਹਿ ਗਏ ਕਿ ਪੁੱਛਗਿੱਛ ਤੋਂ ਬਾਅਦ ਸੁਖਪਾਲ ਨੂੰ ਜਲਦ ਘਰ ਵਾਪਿਸ ਭੇਜ ਦਿੱਤਾ ਜਾਵੇਗਾ, ਪਰ ਕਈ ਦਿਨ ਬੀਤ ਗਏ ਤੇ ਸੁਖਪਾਲ ਸਿੰਘ ਦਾ ਕੁਝ ਪਤਾ ਨਹੀਂ ਲੱਗਾ। ਪੁਲਿਸ ਅਧਿਕਾਰੀਆਂ ਨੇ ਸੁਖਪਾਲ ਸਿੰਘ ਨੂੰ ਗੁਰਨਾਮ ਸਿੰਘ ਬੰਡਾਲਾ ਦੱਸ ਕੇ ਫਰਜ਼ੀ ਐਨਕਾਊਂਟਰ ਵਿੱਚ ਮਾਰ ਦਿੱਤਾ ਸੀ ਤੇ ਜਦੋਂ ਸੁਖਪਾਲ ਸਿੰਘ ਦੇ ਪਰਿਵਾਰ ਨੂੰ ਇਹ ਪਤਾ ਚੱਲਦਾ ਹੈ ਤਾਂ ਇਸ ਦੇ ਪਿਤਾ, ਮਾਤਾ ਅਤੇ ਪਤਨੀ ਦਲਬੀਰ ਕੌਰ ਇਨਸਾਫ ਦੀ ਲੜਾਈ ਲੜਦੇ ਹਨ ਅਤੇ ਹੁਣ ਜਾਕੇ 28 ਸਾਲ ਉਹਨਾਂ ਮੁਲਜ਼ਮ ਪੁਲਿਸ ਅਧਿਕਾਰੀਆਂ ਖਿਲਾਫ ਐਫਆਰਆਈ ਹੋਈ ਹੈ।

ਕੇਸ ਲੜਦੇ ਹੋਏ ਵਿਕੀ ਜਮੀਨ ਤੇ ਘਰ: ਪਤਨੀ ਨੇ ਦੱਸਿਆ ਕਿ ਕਾਨੂੰਨੀ ਲੜਾਈ ਲੜਾਦੇ ਹੋਏ ਉਹਨਾਂ ਦੀ ਜਮੀਨ ਅਤੇ ਘਰ ਵਿਕ ਗਿਆ ਹੈ ਤੇ ਉਸਨੂੰ ਪੇਕੇ ਘਰ ਜਾ ਕੇ ਬੈਠਣਾ ਪਿਆ। ਪੀੜਤਾ ਨੇ ਦੱਸਿਆ ਕਿ ਉਸਨੂੰ ਇਸ ਦੌਰਾਨ ਧਮਕੀਆਂ ਵੀ ਮਿਲਦੀਆਂ ਰਹੀਆਂ, ਪਰ ਉਸਨੇ ਪਰਵਾਹ ਨਹੀਂ ਕੀਤੀ ਅਤੇ ਇਨਸਾਫ ਦੀ ਲੜਾਈ ਲੜਦੀ ਰਹੀ। ਉਸਨੇ ਕਿਹਾ ਕਿ ਧੰਨਵਾਦੀ ਹਾਂ ਕਿ ਦੇਸ਼ ਦੇ ਕਾਨੂੰਨ ਨੇ ਮੁਲਜ਼ਮਾਂ ਖਿਲਾਫ ਮਾਮਲਾ ਦਰਜ ਕਰਵਾਇਆ ਹੈ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜਾ ਵੀ ਦਿੱਤੀ ਜਾਵੇਗੀ।

ਮੁਲਜ਼ਮਾਂ ਨੂੰ ਮਿਲੇ ਸਖ਼ਤ ਸਜਾ: 1994 ਦੇ ਫਰਜ਼ੀ ਐਨਕਾਊਂਟਰ ਵਿੱਚ ਪੁਲਿਸ ਵਲੋਂ ਮਾਰੇ ਗਏ ਸੁਖਪਾਲ ਸਿੰਘ ਦੀ ਪਤਨੀ ਦਲਬੀਰ ਕੌਰ ਨੇ ਕਿਹਾ ਕਿ 28 ਸਾਲ ਬਾਅਦ ਐਫਆਰਆਈ ਦਰਜ ਹੋਣ ਉੱਤੇ ਇਨਸਾਫ ਮਿਲਿਆ ਹੈ, ਪਰ ਮੁਲਜ਼ਮ ਪੁਲਿਸ ਅਧਿਕਾਰੀਆਂ ਨੂੰ ਸਖ਼ਤ ਸਜ਼ਾ ਮਿਲੇ ਤਾਂ ਹੀ ਮੇਰੇ ਝੁਲਸੇ ਦਿਲ ਨੂੰ ਠੰਡ ਪਵੇਗੀ।

ਰੋਪੜ ਥਾਣੇ ਵਿੱਚ ਚੱਲ ਰਹੀ ਹੈ ਜਾਂਚ: SIT ਮੁਖੀ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਦਾਇਰ ਹਲਫ਼ਨਾਮੇ ਵਿੱਚ ਐਨਕਾਊਂਟਰ ਨੂੰ ਫਰਜ਼ੀ ਕਰਾਰ ਦਿੱਤਾ ਗਿਆ ਹੈ। ਜਿਸ ਵਿੱਚ ਦੱਸਿਆ ਗਿਆ ਕਿ ਸੁਖਪਾਲ ਸਿੰਘ ਖਿਲਾਫ ਗਲਤ ਤੱਥਾਂ ਦੇ ਆਧਾਰ 'ਤੇ ਐਫ.ਆਈ.ਆਰ. ਦੱਸ ਦੇਈਏ ਕਿ ਐਸਆਈਟੀ ਨੇ 21 ਅਕਤੂਬਰ 2023 ਨੂੰ ਸਿੰਘ ਭਗਵੰਤਪੁਰਾ ਜ਼ਿਲ੍ਹਾ ਰੋਪੜ ਥਾਣੇ ਵਿੱਚ ਨਵਾਂ ਕੇਸ ਦਰਜ ਕੀਤਾ ਸੀ। ਜਿਸ ਤੋਂ ਬਾਅਦ ਤਤਕਾਲੀ ਡੀਐਸਪੀ ਮੋਰਿੰਡਾ ਜਸਪਾਲ ਸਿੰਘ, ਤਤਕਾਲੀ ਐਸਪੀ ਡਿਟੈਕਟਿਵ ਉਮਰਾਨੰਗਲ, ਏਐਸਆਈ ਗੁਰਦੇਵ ਸਿੰਘ ਨੂੰ ਨਾਮਜ਼ਦ ਕੀਤਾ ਗਿਆ ਹੈ। ਐਫਆਈਆਰ ਦੀ ਜਾਂਚ ਰੋਪੜ ਦੇ ਐਸਪੀ ਹੈੱਡਕੁਆਰਟਰ ਵੱਲੋਂ ਕੀਤੀ ਜਾ ਰਹੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.