ETV Bharat / state

ਜਨਰਲ ਜੇ.ਜੇ ਸਿੰਘ ਲਈ ਬ੍ਰਹਮਪੁਰਾ ਨੇ ਛੱਡੀ ਆਪਣੀ ਸੀਟ - daily news

ਰਣਜੀਤ ਸਿੰਘ ਬ੍ਰਹਮਪੁਰਾ ਨੇ ਆਪਣੀ ਖਡੂਰ ਸਾਹਿਬ ਦੀ ਸੀਟ ਤੋਂ ਜਨਰਲ ਜੇ.ਜੇ ਸਿੰਘ ਨੂੰ ਉਮੀਦਵਾਰ ਵਜੋਂ ਐਲਾਨਿਆ। ਜੇ.ਜੇ ਜਨਰਲ ਸਿੰਘ ਪਹਿਲਾਂ ਪਟਿਆਲ਼ਾ ਤੋਂ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਲੜ ਚੁੱਕਾ ਹੈ ਚੋਣ।

ZX
author img

By

Published : Mar 1, 2019, 1:59 PM IST

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ (ਬ) 'ਚੋਂ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਵਿੱਚ ਆਏ ਸਾਬਕਾ ਫ਼ੌਜ ਮੁਖੀ ਜਰਨਲ ਜੇ.ਜੇ ਸਿੰਘ ਨੂੰ ਖਡੂਰ ਸਾਹਿਬ ਤੋਂ ਉਮੀਦਵਾਰ ਐਲਾਨਿਆ ਹੈ। ਇਸ ਤੋਂ ਪਹਿਲਾਂ ਟਕਸਾਲੀ ਦਲ ਨੇ ਸ੍ਰੀ ਅਨੰਦਰਪਰ ਸਾਹਿਬ ਤੋਂ ਬੀਰ ਦਵਿੰਦਰ ਨੂੰ ਸੀਟ ਲਈ ਅਹੁਦੇਦਾਰ ਚੁਣਿਆ ਸੀ।

ਪਿੰਡ ਬ੍ਰਹਮਪੁਰਾ ਵਿਚ ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੀ ਵਰਕਰ ਮੀਟਿੰਗ ਦੌਰਾਨ ਬ੍ਰਹਮਪੁਰਾ ਨੇ ਜੇ.ਜੇ. ਸਿੰਘ ਨੂੰ ਹਲਕਾ ਖਡੂਰ ਸਾਹਿਬ ਤੋਂ ਰਸਮੀ ਤੌਰ ’ਤੇ ਉਮੀਦਵਾਰ ਐਲਾਨ ਦਿੱਤਾ। ਇਸ ਦੌਰਾਨ ਜਨਰਲ ਜੇ.ਜੇ ਸਿੰਘ ਨੇ ਪਾਰਟੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਉਹ ਆਪਣੇ ਆਪ ਨੂੰ ਖ਼ੁਸ਼ਕਿਸਮਤ ਸਮਝਦੇ ਹਨ ਕਿ ਉਨ੍ਹਾਂ ਨੂੰ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਦੀ ਨੁਮਾਇੰਦੀਗੀ ਕਰਨ ਦਾ ਮੌਕਾ ਮਿਲਿਆ ਹੈ।

ਜ਼ਿਕਰਯੋਗ ਹੈ ਕਿ ਖਡੂਰ ਸਾਹਿਬ ਸੀਟ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਮੌਜੂਦਾ ਸਾਂਸਦ ਹਨ। ਜੇ ਗੱਲ ਜਨਰਲ ਜੇ.ਜੇ ਸਿੰਘ ਦੀ ਕੀਤੀ ਜਾਵੇ ਤਾਂ ਉਨ੍ਹਾਂ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਵਿਰੁੱਧ ਪਟਿਆਲ਼ਾ ਤੋਂ ਚੋਣ ਲੜੀ ਸੀ ਜਿਸ ਦੌਰਾਨ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

undefined

ਇਸ ਵਿੱਚ ਗ਼ੌਰ ਕਰਨ ਵਾਲੀ ਗੱਲ ਇਹ ਹੈ ਕਿ ਆਖ਼ਰ ਕਿਉਂ ਇੱਕ ਮੌਜੂਦਾ ਸਾਂਸਦ ਨੇ ਆਪਣੀ ਜੱਦੀ ਸੀਟ ਛੱਡ ਕੇ ਕਿਸੇ ਨਵੇਂ ਉਮੀਦਵਾਰ ਨੂੰ ਦੇ ਦਿੱਤੀ। ਇਹ ਤਾਂ ਚੋਣਾਂ ਦੇ ਨਤੀਜ਼ੇ ਤੋਂ ਹੀ ਪਤਾ ਲੱਗੇਗਾ ਕਿ ਬ੍ਰਹਮਪੁਰਾ ਨੇ ਇਹ ਫ਼ੈਸਲਾ ਸਹੀ ਲਿਆ ਜਾਂ ਫਿਰ ਵੱਡੀ ਗ਼ਲਤੀ ਕੀਤੀ ਹੈ।

Intro:Body:

hjkhj

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.