ਫ਼ਿਰੋਜ਼ਪੁਰ: ਪੰਜਾਬ ਵਿੱਚ ਲੁੱਟਾਂ-ਖੋਹਾਂ ਦੀ ਵਾਰਦਾਤਾਂ ਵਿੱਚ ਲਗਾਤਾਰ ਇਜ਼ਾਫ਼ਾ ਹੋ ਰਿਹਾ ਹੈ। ਲੁਟੇਰੇ ਬੜੇ ਆਰਾਮ ਨਾਲ ਆ ਕੇ ਲੁੱਟਾਂ-ਖੋਹਾਂ ਦੀ ਵਾਰਦਾਤਾਂ ਨੂੰ ਅਣਜਾਮ ਦਿੰਦੇ ਹਨ। ਪਿੱਛੋਂ ਪੁਲਿਸ ਆਪਣੀ ਤਫਤੀਸ਼ ਕਰਦੀ ਰਹਿ ਜਾਂਦੀ ਹੈ। ਇਸ ਦੇ ਨਾਲ ਫ਼ਿਰੋਜ਼ਪੁਰ ਦੇ ਜ਼ੀਰਾ ਕਸਬੇ ਵਿੱਚੋਂ ਐਚ.ਡੀ.ਐਫ.ਸੀ ਬੈਂਕ ਦੇ ਬਾਹਰੋਂ ਇੱਕ ਫਾਇਨੈਂਸ ਕੰਪਨੀ ਦੇ ਕਰਿੰਦੇ ਕੋਲੋ 11 ਲੱਖ ਰੁਪਏ ਖੋਹ ਕੇ 4 ਲੁਟੇਰੇ ਫ਼ਰਾਰ ਹੋ ਗਏ।
ਹੋਰ ਪੜ੍ਹੋ: ਬਠਿੰਡਾ 'ਚ ਕਰਵਾਈ ਜਾਵੇਗੀ ਰਾਸ਼ਟਰੀ ਪਸ਼ੂਧਨ ਚੈਂਪੀਅਨਸ਼ਿਪ ਅਤੇ ਐਗਰੀ ਐਕਸਪੋ-2020
ਫਾਇਨਾਂਸ ਕੰਪਨੀ ਦਾ ਮੁਲਾਜ਼ਮ 13 ਲੱਖ 87 ਹਜ਼ਾਰ ਰੁਪਏ ਬੈੱਕ 'ਚ ਜਮ੍ਹਾਂ ਕਰਵਾਉਣ ਲਈ ਆਇਆ ਸੀ। ਮੌਕੇ 'ਤੇ 4 ਲੁਟੇਰਿਆਂ ਨੇ ਉਸ ਕੋਲੋਂ ਕੈਸ਼ ਵਾਲਾ ਬੈਗ ਖੋਹਣ ਦੀ ਕੋਸ਼ਿਸ਼ ਕੀਤੀ। ਹਾਲਾਂਕਿ ਉਸ ਬੈਗ ਵਿੱਚੋਂ 2 ਲੱਖ 87 ਹਜ਼ਾਰ ਰੁਪਏ ਹੇਠਾਂ ਜ਼ਮੀਨ 'ਤੇ ਡਿੱਗ ਪਏ ਜੋ ਕਿ ਬੱਚ ਗਏ। ਇਸ ਤੋਂ ਬਾਅਦ ਲੁਟੇਰੇ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ।
ਇਸ ਮੌਕੇ ਫਿਰੋਜ਼ਪੁਰ ਦੇ ਐਸ.ਐਸ.ਪੀ ਭੁਪਿੰਦਰ ਸਿੰਘ ਨੇ ਬੈਂਕ ਵਿੱਚ ਲੱਗੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਹਾਂ ਅਤੇ ਉਨ੍ਹਾਂ ਕਿਹਾ ਕਿ ਜਲਦ ਤੋਂ ਜਲਦ ਲੁਟੇਰਿਆਂ ਦੀ ਭਾਲ ਕਰ ਲਈ ਜਾਵੇਗੀ।