ਫਿਰੋਜ਼ਪੁਰ: ਬੀਤੇ ਦਿਨ ਜਿੱਥੇ ਪੰਜਾਬ ਵਿਧਾਨਸਭਾ ਚੋਣਾਂ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਦੀ ਟੀਮ ਵੱਲੋਂ ਸੁਰੱਖਿਆ ਦੇ ਪੁਖਤਾ ਇੰਤਜਾਮ ਕੀਤੇ ਜਾਣ ਦੀ ਗੱਲ ਆਖੀ ਗਈ ਸੀ ਪਰ ਉੱਥੇ ਹੀ ਦੂਜੇ ਪਾਸੇ ਇਸ ਦੌਰਾਨ ਫਿਰੋਜ਼ਪੁਰ ’ਚ ਕੁਝ ਹੋਰ ਹੀ ਤਸਵੀਰ ਦੇਖਣ ਨੂੰ ਮਿਲੀ। ਦੱਸ ਧਈਏ ਕਿ ਜ਼ਿਲ੍ਹੇ ਦੇ ਸਰਹੱਦ ’ਤੇ ਪਾਕਿਸਤਾਨ ਤੋਂ ਆਏ ਹਥਿਆਰਾਂ ਦਾ ਭੰਡਾਰ ਬਰਾਮਦ ਕੀਤਾ ਗਿਆ।
ਮਿਲੀ ਜਾਣਕਾਰੀ ਮੁਤਾਬਿਕ ਐਸਟੀਐਫ ਲੁਧਿਆਣਾ ਅਤੇ ਬੀਐੱਸਐਫ ਦੇ ਵੱਲੋਂ ਸਾਂਝਾ ਆਪ੍ਰਰੇਸ਼ਨ ਕਰਕੇ ਹਥਿਆਰਾਂ ਦੀ ਇਹ ਵੱਡੀ ਖੇਪ ਬਰਾਮਦ ਕੀਤੀ ਹੈ। ਇਸ ਆਪਰੇਸ਼ਨ ਦੌਰਾਨ ਭਾਰਤ ਪਾਕਿਸਤਾਨ ਸਰਹੱਦ ’ਤੇ ਬੀਐਸਐਫ ਅਤੇ ਐਸਟੀਐਫ ਲੁਧਿਆਣਾ ਨੇ ਬੀਐਸਐਫ ਦੀ ਚੈੱਕ ਪੋਸਟ ਤੇ ਬੀਐਸਐਫ ਦੀਆਂ 47 ਰਾਈਫਲਾਂ ਅਤੇ 5ਏ 10 ਮੈਗਜ਼ੀਨ, 8 ਰਾਈਫਲਾਂ, 6 ਮੈਗਜ਼ੀਨ, 5 ਪਿਸਤੌਲ ਅਤੇ 10 ਮੈਗਜ਼ੀਨ ਜਬਤ ਕੀਤੇ ਹਨ।
ਕਾਬਿਲੇਗੌਰ ਹੈ ਕਿ ਇਸ ਤੋਂ ਪਹਿਲਾਂ ਕਈ ਵਾਰ ਬੀਐੱਸਐਫ ਵੱਲੋਂ ਸਰਹੱਦ ’ਤੇ ਪਾਕਿਸਤਾਨ ਵੱਲੋਂ ਆਈ ਵੱਡੀ ਮਾਤਰਾ ’ਚ ਹੈਰੋਇਨ ਅਤੇ ਕਈ ਡਰੋਨ ਵੀ ਕਾਬੂ ਕੀਤੇ ਗਏ ਹਨ। ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆਉਂਦਾ ਪਰ ਸਰਹੱਦ ’ਤੇ ਤੈਨਾਤ ਬੀਐੱਸਐਫ ਵੱਲੋਂ ਪਾਕਿਸਤਾਨ ਦੀਆਂ ਸਾਰੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਜਾਂਦਾ ਰਿਹਾ ਹੈ।
ਇਹ ਵੀ ਪੜੋ: AAP ਨੇ ਪੰਜਾਬ 'ਚ ਚਲਾਇਆ 'ਝਾੜੂ', ਭਗਵੰਤ ਮਾਨ ਕੇਜਰੀਵਾਲ ਨਾਲ ਕਰਨਗੇ ਮੁਲਾਕਾਤ