ਫ਼ਿਰੋਜ਼ਪੁਰ : ਵਿਜ਼ੀਲੈਂਸ ਕੋਲ ਧੱਕੇ ਨਾਲ ਖੋਹੀ ਜੇਸੀਬੀ ਸਬੰਧੀ ਮਾਮਲਾ ਦਰਜ਼ ਕਰਨ ਲਈ ਐੱਸਐੱਚ ਵੱਲੋਂ ਰਿਸ਼ਵਤ ਮੰਗੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ।
ਐੱਸਐੱਸਪੀ ਵਿਜੀਲੈਂਸ ਹਰਗੋਵਿੰਦ ਸਿੰਘ ਨੇ ਦੱਸਿਆ ਕਿ ਕਰਨੈਲ ਸਿੰਘ ਵਾਸੀ ਫ਼ਿਰੋਜ਼ਪੁਰ ਨਾਂ ਦੇ ਇੱਕ ਵਿਅਕਤੀ ਨੇ ਵਿਭਾਗ ਕੋਲ ਇੱਕ ਲਿਖਤੀ ਸ਼ਿਕਾਇਤ ਦਿੱਤੀ ਸੀ। ਜਿਸ ਵਿੱਚ ਉਸ ਨੇ ਕਿਹਾ ਕਿ ਮੈਂ ਮੇਰੀ ਇੱਕ ਜੇਸੀਬੀ ਮਸ਼ੀਨ ਨੂੰ ਮੱਖਣ ਨਾਂ ਦਾ ਵਿਅਕਤੀ ਕੁਝ ਬੰਦਿਆਂ ਨਾਲ ਮਿਲ ਕੇ ਉਸ ਦੇ ਡਰਾਇਵਰ ਬਿੱਟੂ ਤੋਂ ਖੋਹ ਕੇ ਭੱਜ ਗਏ ਸਨ।
ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਪੀੜਤ ਨੇ ਆਮਿਰ ਖ਼ਾਸ ਥਾਣੇ ਵਿੱਚ ਐੱਸਐਚਓ ਗੁਰਿੰਦਰ ਸਿੰਘ ਨੇ ਇੱਕ ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸੀ। ਜੋ ਕਿ ਉਸ ਨੇ 2 ਕਿਸਤਾਂ ਵਿੱਚ ਮੰਗੇ ਸਨ। 50 ਹਜ਼ਾਰ ਮਾਮਲਾ ਦਰਜ਼ ਕਰਨ ਤੋਂ ਪਹਿਲਾਂ ਅਤੇ 50 ਹਜ਼ਾਰ ਮਾਮਲਾ ਦਰਜ਼ ਕਰਨ ਤੋਂ ਬਾਅਦ ਦੇਣੇ ਸਨ।
ਵਿਜੀਲੈਂਸ ਟੀਮ ਦੇ ਇੰਸਪੈਕਟਰ ਅਮਨਦੀਪ ਅਤੇ ਗੁਰਿੰਦਰਜੀਤ ਨੇ ਮੌਕੇ 'ਤੇ 23 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਹੈ ਅਤੇ ਮੁਕਦੱਮਾ ਦਰਜ਼ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।