ਫਿਰੋਜ਼ਪੁਰ : ਪੰਜਾਬ ਵਿੱਚ ਆਏ ਹੜ੍ਹਾਂ ਕਾਰਨ ਸਬਜ਼ੀਆਂ ਦੇ ਭਾਅ ਅਸਮਾਨ ਛੂਹ ਰਹੇ ਹਨ। ਫਿਰੋਜ਼ਪੁਰ ਦੇ ਸਰਹੱਦੀ ਇਲਾਕੇ ਵਿੱਚ ਸਤਲੁਜ 'ਚ ਆਏ ਹੜ੍ਹ ਨਾਲ ਫਸਲਾਂ ਡੁੱਬ ਗਈਆਂ ਹਨ। ਫਸਲਾਂ ਡੁੱਬਣ ਦਾ ਅਸਰ ਖਾਣ-ਪੀਣ ਵਾਲੀਆਂ ਚੀਜ਼ਾਂ 'ਤੇ ਵੇਖਣ ਨੂੰ ਮਿਲ ਰਿਹਾ ਹੈ। ਹੜ੍ਹ ਕਾਰਨ ਮੰਡੀ ਵਿੱਚ ਸਬਜ਼ੀਆਂ ਦੇ ਭਾਅ ਅਸਮਾਨ 'ਤੇ ਪਹੁੰਚ ਗਏ ਹਨ। ਸਬਜ਼ੀਆਂ ਦੂਜੇ ਸੂਬਿਆਂ ਤੋਂ ਆਉਣ ਕਾਰਨ ਆਮ ਲੋਕਾਂ ਦਾ ਰਸੋਈ ਦਾ ਬਜਟ ਖਰਾਬ ਹੋ ਰਿਹਾ ਹੈ।
ਹੜ੍ਹਾਂ ਤੋਂ ਬਾਅਦ ਸਬਜ਼ੀਆਂ ਦੇ ਭਾਅ ਕੁੱਝ ਇਸ ਤਰ੍ਹਾਂ ਹਨ:
- ਟਮਾਟਰ- 50 ਰੁਪਏ ਕਿੱਲੋ
- ਮਟਰ- 80 ਰੁਪਏ ਕਿੱਲੋ
- ਗੋਭੀ- 60 ਰੁਪਏ ਕਿੱਲੋ
- ਸ਼ਿਮਲਾ ਮਿਰਚ- 70 ਰੁਪਏ ਕਿੱਲੋ
- ਆਲੂ- 25 ਰੁਪਏ ਕਿੱਲੋ
- ਪਿਆਜ਼- 35 ਰੁਪਏ ਕਿੱਲੋ
- ਕਦੂ- 40 ਰੁਪਏ ਕਿੱਲੋ
- ਹਰੀ ਮਿਰਚ- 70 ਰੁਪਏ ਕਿੱਲੋ
ਇਹ ਵੀ ਪੜ੍ਹੋ: ਹੜ ਪ੍ਰਭਾਵਿਤ ਇਲਾਕਿਆਂ ਲਈ ਇੱਕ ਕਰੋੜ ਦੀ ਰਾਸ਼ੀ ਜਾਰੀ: ਸੁੰਦਰ ਸ਼ਾਮ ਅਰੋੜਾ
ਆਮ ਲੋਕਾਂ ਦਾ ਕਹਿਣਾ ਹੈ ਕਿ ਸਬਜ਼ੀਆਂ ਦੇ ਮਹਿੰਗੇ ਹੋਣ ਕਰਕੇ ਉਨ੍ਹਾਂ ਦੇ ਬਜਟ ਵਿੱਚ ਫਰਕ ਪਿਆ ਹੈ। ਪਹਿਲਾਂ ਹੀ ਗੁਜ਼ਾਰਾ ਬੜੀ ਮੁਸ਼ਕਿਲ ਨਾਲ ਹੁੰਦਾ ਸੀ ਅਤੇ ਹੁਣ ਸਬਜ਼ੀਆਂ ਦੇ ਭਾਅ ਵਧਣ ਕਾਰਨ ਗੁਜ਼ਾਰਾ ਹੋਰ ਮੁਸ਼ਕਿਲ ਹੋ ਗਿਆ ਹੈ।