ETV Bharat / state

2 ਸਕੀਆਂ ਭੈਣਾਂ ਨੇ ਮਾਰੀ ਨਹਿਰ 'ਚ ਛਾਲ

author img

By

Published : Jan 29, 2021, 11:02 PM IST

ਫਿਰੋਜ਼ਪੁਰ ਦੇ ਬਲਾਕ ਘੱਲ ਖੁਰਦ ਵਿੱਚੋਂ ਲੰਘਦੀ ਵੱਡੀ ਨਹਿਰ 'ਚ 2 ਸਕੀਆਂ ਭੈਣਾਂ ਵੱਲੋਂ ਛਾਲ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਦੀ ਪਹਿਚਾਣ ਮਨਪ੍ਰੀਤ ਕੌਰ ਉਮਰ 19 ਸਾਲ ਤੇ ਸਿਮਰਨ ਕੌਰ ਉਮਰ 17 ਸਾਲ ਵਾਸੀ ਪਿੰਡ ਸੇਖਵਾਂ ਤਹਿਸੀਲ ਜ਼ੀਰਾ ਦੀਆਂ ਰਹਿਣ ਵਾਲੀਆਂ ਸਨ।

2 ਸਕੀਆਂ ਭੈਣਾਂ ਨੇ ਮਾਰੀ ਨਹਿਰ 'ਚ ਛਾਲ
2 ਸਕੀਆਂ ਭੈਣਾਂ ਨੇ ਮਾਰੀ ਨਹਿਰ 'ਚ ਛਾਲ

ਫਿਰੋਜ਼ਪੁਰ: ਬਲਾਕ ਘੱਲ ਖੁਰਦ ਵਿੱਚੋਂ ਲੰਘਦੀ ਨਹਿਰ 'ਚ 2 ਸਕੀਆਂ ਭੈਣਾਂ ਵੱਲੋਂ ਛਾਲ ਮਾਰ ਖ਼ੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਨ੍ਹਾਂ ਦੀ ਪਛਾਣ ਮਨਪ੍ਰੀਤ ਕੌਰ ਉਮਰ 19 ਸਾਲ ਤੇ ਸਿਮਰਨ ਕੌਰ ਉਮਰ 17 ਸਾਲ ਵਾਸੀ ਪਿੰਡ ਸੇਖਵਾਂ ਤਹਿਸੀਲ ਜ਼ੀਰਾ ਵਜੋਂ ਹੋਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੁੜੀਆ ਦੇ ਪਿਤਾ ਗੁਰਸੇਮ ਸਿੰਘ ਨੇ ਦੱਸਿਆ ਕਿ ਉਸ ਦੀਆਂ ਦੋਵੇਂ ਧੀਆਂ ਤਲਵੰਡੀ ਭਾਈ ਦੇ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿੱਚ ਗਈਆਂ ਸਨ।

2 ਸਕੀਆਂ ਭੈਣਾਂ ਨੇ ਮਾਰੀ ਨਹਿਰ 'ਚ ਛਾਲ

ਉਨ੍ਹਾਂ ਦੱਸਿਆ ਕਿ ਉਹ ਵਾਪਸ ਨਹੀਂ ਆਈਆ, ਸਿਮਰਨ ਕੌਰ ਸਕੂਲ ਦੀ ਬਾਰ੍ਹਵੀਂ ਜਮਾਤ ਦੀ ਵਿਦਿਆਰਥਣ ਸੀ ਤੇ ਮਨਪ੍ਰੀਤ ਕੌਰ ਪਿਛਲੇ ਸਾਲ ਦੇ ਬਾਰ੍ਹਵੀਂ ਕਲਾਸ ਦਾ ਸਰਟੀਫਿਕੇਟ ਲੈਣ ਵਾਸਤੇ ਨਾਲ ਗਈ ਸੀ। ਲੜਕੀਆਂ ਦੇ ਘਰ ਵਾਪਿਸ ਨਾ ਆਉਣ ਤੇ ਜਦੋਂ ਉਨ੍ਹਾਂ ਭਾਲ ਕੀਤੀ ਤਾਂ ਉਨ੍ਹਾਂ ਨੂੰ ਪੁਲਿਸ ਕੋਲੋਂ ਪਤਾ ਲੱਗਾ ਕਿ ਉਨ੍ਹਾਂ ਦੀਆਂ ਲੜਕੀਆਂ ਨੇ ਨਹਿਰ ਵਿੱਚ ਛਾਲ ਮਾਰ ਦਿੱਤੀ ਹੈ। ਪੁਲਿਸ ਨੂੰ ਇੱਕ ਸੁਸਾਈਡ ਨੋਟ ਵੀ ਮਿਲਿਆ ਹੈ, ਜਿਸ ਵਿੱਚ ਲਿਖਿਆ ਹੋਇਆ ਸੀ ਕਿ ਅਸੀਂ ਆਪਣੀ ਮੌਤ ਦੀਆਂ ਜ਼ਿਮੇਵਾਰ ਖੁਦ ਹਾਂ, ਇਸ ਵਿੱਚ ਕਿਸੇ ਦਾ ਕੋਈ ਕਸੂਰ ਨਹੀਂ ਹੈ। ਦੋਨਾਂ ਕੁੜੀਆ ਵਿਚੋਂ ਮਨਪ੍ਰੀਤ ਕੌਰ ਦੀ ਲਾਸ਼ ਮਿਲ ਗਈ ਹੈ ਅਤੇ ਦੂਸਰੀ ਕੁੜੀ ਲਾਪਤਾ ਹੈ।

ਦੂਸਰੇ ਪਾਸੇ ਜਦੋਂ ਇਸ ਮਾਮਲੇ ਨੂੰ ਲੈ ਕੇ ਥਾਣਾ ਘੱਲ ਖੁਰਦ ਦੇ ਐਸਐਚਓ ਗੁਰਤੇਜ ਸਿੰਘ ਨੇ ਦੱਸਿਆ ਕਿ ਘਟਨਾ ਵਾਲੀ ਜਗ੍ਹਾ ਤੋਂ ਪੁਲਿਸ ਨੂੰ ਇੱਕ ਸਕੂਲ ਬੈਗ ਅਤੇ ਇੱਕ ਸੁਸਾਈਡ ਨੋਟ ਵੀ ਬਰਾਮਦ ਹੋਇਆ ਹੈ। ਉਨ੍ਹਾਂ ਕਿਹਾ ਇੱਕ ਲੜਕੀ ਦੀ ਲਾਸ਼ ਲੱਭ ਲਈ ਗਈ ਹੈ, ਅਤੇ ਦੂਸਰੀ ਲੜਕੀ ਦੀ ਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੋਸਟਮਾਰਟਮ ਦੀ ਰਿਪੋਰਟ ਆਉਣ 'ਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ, ਜੋ ਵੀ ਮਾਮਲਾ ਸਾਹਮਣੇ ਆਵੇਗਾ ਉਸੇ ਤਹਿਤ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.