ETV Bharat / state

ਡੀਏਪੀ ਖਾਦ ਦੀ ਕਾਲਾਬਜ਼ਾਰੀ ਰੋਕਣ ਲਈ ਕਿਸਾਨਾਂ ਚੁੱਕਿਆ ਇਹ ਕਦਮ

ਡੀ.ਏ.ਪੀ ਖਾਦ ਦੀ ਸਮੱਸਿਆ ਨੂੰ ਲੈਕੇ ਕਿਸਾਨਾਂ ਦਾ ਕਹਿਣਾ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਇਸ ਦਾ ਇੰਤਜਾਮ ਪਹਿਲਾਂ ਤੋਂ ਹੀ ਕਰ ਕੇ ਰੱਖਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਤੇ ਵਪਾਰੀਆਂ ਦੀ ਮਿਲੀ ਭੁਗਤ ਹੈ ਜੋ ਕਿ ਖਾਦ ਵਪਾਰੀਆਂ ਨੂੰ ਦੇ ਕੇ ਬਲੈਕ ਵਿੱਚ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ।

ਡੀਏਪੀ ਖਾਦ ਦੀ ਕਾਲਾਬਜ਼ਾਰੀ
ਡੀਏਪੀ ਖਾਦ ਦੀ ਕਾਲਾਬਜ਼ਾਰੀ
author img

By

Published : Nov 9, 2021, 5:51 PM IST

ਫਿਰੋਜ਼ਪੁਰ: ਪੰਜਾਬ ਭਰ 'ਚ ਡੀ.ਏ.ਪੀ ਖਾਦ ਨੂੰ ਲੈ ਕੇ ਕਿਸਾਨਾਂ 'ਚ ਰੋਸ ਬਣਿਆ ਹੋਇਆ ਹੈ ਪਰ ਸਰਕਾਰ ਵੱਲੋਂ ਇਸ ਉੱਪਰ ਕੋਈ ਵੀ ਢੁੱਕਵਾਂ ਕਦਮ ਨਹੀਂ ਚੁੱਕਿਆ ਜਾ ਰਿਹਾ। ਕਿਸਾਨਾਂ ਦੀ ਮੰਗ ਹੈ ਕਿ ਕਣਕ ਦੀ ਬਿਜਾਈ ਤੋਂ ਪਹਿਲਾਂ ਸਰਕਾਰ ਡੀ.ਏ.ਪੀ ਖਾਦ ਨੂੰ ਮੁਹੱਈਆ ਕਰਵਾਏ। ਜਿਸ ਨੂੰ ਲੈਕੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਡੀ.ਏ.ਪੀ ਖਾਦ ਦੇ ਰੇਲ ਰੈਕ ਨੂੰ ਕੋਲ ਖੜ ਖਾਲੀ ਕਰਵਾਇਆ ਗਿਆ ਅਤੇ ਖਾਦ ਨੂੰ ਸੋਸਾਇਟੀਆਂ 'ਚ ਭੇਜਿਆ ਗਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਿਸਾਨ ਸੰਘਰਸ਼ ਕਮੇਟੀ ਦੇ ਹਲਕਾ ਪ੍ਰਧਾਨ ਬਲਰਾਜ ਸਿੰਘ ਬਰਾੜ ਵੱਲੋਂ ਦੱਸਿਆ ਗਿਆ ਕਿ ਕਿਸਾਨਾਂ ਵਾਸਤੇ ਡੀ.ਏ.ਪੀ ਖਾਦ ਜੀਅ ਦਾ ਜੰਜਾਲ ਬਣਿਆ ਹੋਇਆ ਹੈ ਕਿਉਂਕਿ ਕਣਕ ਦੀ ਬਿਜਾਈ ਸਿਰ 'ਤੇ ਖੜ੍ਹੀ ਹੈ ਪਰ ਖਾਦ ਦੀ ਆਮਦ ਬਿਲਕੁੱਲ ਵੀ ਨਹੀਂ ਹੈ।

ਡੀਏਪੀ ਖਾਦ ਦੀ ਕਾਲਾਬਜ਼ਾਰੀ

ਉਨ੍ਹਾਂ ਕਿਹਾ ਕਿ ਸਰਕਾਰ ਨੂੰ ਚਾਹੀਦਾ ਸੀ ਕਿ ਇਸ ਦਾ ਇੰਤਜਾਮ ਪਹਿਲਾਂ ਤੋਂ ਹੀ ਕਰ ਕੇ ਰੱਖਣਾ ਚਾਹੀਦਾ ਸੀ। ਉਨ੍ਹਾਂ ਕਿਹਾ ਕਿ ਸਰਕਾਰ ਤੇ ਵਪਾਰੀਆਂ ਦੀ ਮਿਲੀ ਭੁਗਤ ਹੈ ਜੋ ਕਿ ਖਾਦ ਵਪਾਰੀਆਂ ਨੂੰ ਦੇ ਕੇ ਬਲੈਕ ਵਿੱਚ ਕਿਸਾਨਾਂ ਨੂੰ ਦਿੱਤੀ ਜਾਂਦੀ ਹੈ। ਜਿਸ ਨਾਲ ਕਿਸਾਨਾਂ ਉੱਪਰ ਕਰਜ਼ੇ ਦੀ ਮਾਰ ਥੋੜ੍ਹੀ-ਥੋੜ੍ਹੀ ਕਰਕੇ ਵਧਦੀ ਜਾ ਰਹੀ ਹੈ। ਇਸ ਲਈ ਇਹੀ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਜੋ ਵੀ ਖਾਦ ਆਉਂਦੀ ਹੈ ਉਸ ਨੂੰ ਪਹਿਲਾਂ ਸੁਸਾਇਟੀਆਂ ਵਿੱਚ ਭੇਜਿਆ ਜਾਵੇ ਤੇ ਬਾਅਦ ਵਿੱਚ ਉਸ ਨੂੰ ਵਪਾਰੀ ਵਰਗ ਨੂੰ ਦਿੱਤਾ ਜਾਵੇ।

ਇਹ ਵੀ ਪੜ੍ਹੋ : ਗੁਰੂ ਨਾਨਕ ਦੇਵ ਜੀ ਬਾਰੇ ਅਪਸ਼ਬਦ ਬੋਲਣ ਦਾ ਮਾਮਲਾ, ਸਿੱਖ ਜਥੇਬੰਦੀਆਂ ਨੇ ਲਿਆ ਵੱਡਾ ਐਕਸ਼ਨ

ਉਨ੍ਹਾਂ ਕਿਹਾ ਕਿ ਪਹਿਲਾਂ ਪੰਜਾਹ ਪ੍ਰਤੀਸ਼ਤ ਖਾਦ ਵਪਾਰੀਆਂ ਨੂੰ ਤੇ ਕਿਸਾਨਾਂ ਨੂੰ ਦਿੱਤੀ ਜਾਂਦੀ ਸੀ ਪਰ ਹੁਣ ਕਿਸਾਨਾਂ ਦੀ ਮੰਗ ਹੈ ਕਿ ਅੱਸੀ ਪ੍ਰਤੀਸ਼ਤ ਖਾਦ ਕਿਸਾਨਾਂ ਨੂੰ ਦਿੱਤੀ ਜਾਵੇ ਤੇ ਵੀਹ ਪ੍ਰਤੀਸ਼ਤ ਖਾਦ ਵਪਾਰੀਆਂ ਨੂੰ ਦਿੱਤੀ ਜਾਵੇ। ਇਸ ਮੌਕੇ ਉਨ੍ਹਾਂ ਕਿਹਾ ਕਿ ਜਿਸ ਵਪਾਰੀ ਨੇ ਬਲੈਕ ਵਿੱਚ ਖਾਦ ਵੇਚੀ ਉਸ 'ਤੇ ਜਥੇਬੰਦੀ ਵੱਲੋਂ ਤਾਂ ਕਾਰਵਾਈ ਕੀਤੀ ਹੀ ਜਾਵੇਗੀ ਪਰ ਨਾਲ ਹੀ ਉਸ 'ਤੇ ਕਾਨੂੰਨੀ ਕਾਰਵਾਈ ਵੀ ਕੀਤੀ ਜਾਵੇਗੀ।

ਇਹ ਵੀ ਪੜ੍ਹੋ : ਹਰਸਿਮਰਤ ਕੌਰ ਬਾਦਲ ਨੇ ਸਿਹਤ ਪ੍ਰਬੰਧ ਬਾਰੇ ਚੰਨੀ ਸਰਕਾਰ 'ਤੇ ਸਾਧਿਆ ਨਿਸ਼ਾਨਾ

ETV Bharat Logo

Copyright © 2024 Ushodaya Enterprises Pvt. Ltd., All Rights Reserved.