ਫਿਰੋਜ਼ਪੁਰ: ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦੇਸ਼ ’ਚ ਤੇਜੀ ਨਾਲ ਫੈਲ ਰਹੀ ਹੈ ਤੇ ਆਏ ਦਿਨੀਂ ਮੌਤਾਂ ਦਾ ਅੰਕੜਾਂ ਵੀ ਵਧਦਾ ਹੀ ਜਾ ਰਿਹਾ ਹੈ। ਉਥੇ ਹੀ ਇਹ ਮਹਾਂਮਾਰੀ ਦੇ ਸਮੇਂ ਬਹੁਤ ਸਾਰੀਆਂ ਸਮਾਜਸੇਵੀ ਸੰਸਥਾਵਾਂ ਵੱਲੋਂ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ। ਫਿਰੋਜ਼ਪੁਰ ’ਚ ਵੀ ਇੱਕ ਅਜਿਹੀ ਸੰਸਥਾ ਹੈ ਜੋ ਲੋਕਾਂ ਦੀ ਪਿਛਲੇ ਡੇਢ ਸਾਲ ਤੋਂ ਸੇਵਾ ਕਰ ਰਹੀ ਹੈ। ਫਾਉਂਡੇਸ਼ਨ ਦਾ ਵਿੰਗ ਨਾਮ ਦੀ ਸਮਾਜ ਸੇਵੀ ਸੰਸਥਾ ਜ਼ਿਲ੍ਹੇ ਦੇ ਸਿਵਲ ਹਸਪਤਾਲ ਵਿੱਚ ਪਿਛਲੇ ਡੇਢ ਸਾਲ ਤੋਂ 2 ਸਮੇਂ ਖਾਣਾ ਪਹੁੰਚਾ ਰਹੇ ਹੈ।
ਇਹ ਵੀ ਪੜੋ: ਅੱਗ ਨਾਲ 14 ਏਕੜ ਨਾੜ ਤੇ 3 ਘਰ ਸੜਕੇ ਹੋਏ ਸੁਆਹ
ਉਥੇ ਹੀ ਸੰਸਥਾ ਦੇ ਮੈਂਬਰਾਂ ਨੇ ਦੱਸਿਆ ਕਿ ਉਹ ਲੋਕਾਂ ਦੀ ਸੇਵਾ ਵਿੱਚ ਲੱਗੇ ਹੋਏ ਹਨ। ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਸਾਫ ਸੁਥਰੀ ਰਸੋਈ ’ਚ ਭੋਜਨ ਤਿਆਰ ਕੀਤਾ ਜਾਂਦਾ ਹੈ ਅਤੇ ਇੱਕ ਪਲੇਟ ਨੂੰ ਪੈਕ ਕਰ ਫੇਰ ਹਸਪਤਾਲ ਵਿੱਚ ਭੇਜਿਆ ਜਾਂਦਾ ਹੈ। ਉਹਨਾਂ ਨੇ ਕਿਹਾ ਕਿ ਪਲੇਟ ਵਿੱਚ ਸਬਜ਼ੀਆਂ, ਰੋਟੀ, ਖਿਚੜੀ, ਡਰਾਈ ਫਲ ਆਦਿ ਹੁੰਦਾ ਹੈ। ਇਸ ਦੇ ਨਾਲ ਉਹਨਾਂ ਨੇ ਕੋਰੋਨਾ ਮਰੀਜਾ ਦੇ ਪਰਿਵਾਰਾਂ ਨੂੰ ਅਪੀਲ ਕੀਤੀ ਹੈ ਕਿ ਜਿਸ ਨੂੰ ਵੀ ਲੰਗਰ ਦੀ ਲੋੜ ਹੋਵੇ ਉਹ ਉਹਨਾਂ ਨਾਲ ਸੰਪਕਰ ਕਰ ਸਕਦਾ ਹੈ ਤੇ ਅਸੀਂ ਉਹਨਾਂ ਦੇ ਘਰ ਤੱਕ ਲੰਗਰ ਪਹੁੰਚਾਵਾਗੇ।