ਫਿਰੋਜ਼ਪੁਰ : ਸੂਬੇ ਵਿਚ ਵੱਧ ਰਹੀਆਂ ਚੋਰੀ ਦੀਆਂ ਵਾਰਦਾਤਾਂ ਨੇ ਲੋਕਾਂ ਦਾ ਜਿਉਣਾ ਹਰਾਮ ਕੀਤਾ ਹੋਇਆ ਹੈ। ਲੋਕ ਲਗਾਤਾਰ ਹੋ ਰਹੇ ਨੁਕਸਾਨ ਤੋਂ ਤੰਗ ਆ ਚੁਕੇ ਹਨ। ਅਜਿਹਾ ਹੀ ਚੋਰੀ ਦਾ ਮਾਮਲਾ ਹੁਣ ਸਾਹਮਣੇ ਆਇਆ ਹੈ ਫਿਰੋਜ਼ਪੁਰ ਤੋਂ ਜਿਥੇ ਚੋਰਾਂ ਵੱਲੋਂ ਫਰਸ਼ੀ ਟਾਈਲਾਂ ਤੇ ਆੜਤੀ ਦੇ ਫੜ੍ਹ ਵਿੱਚੋਂ ਕਣਕ ਦੀਆਂ ਬੋਰੀਆਂ 'ਤੇ ਹੱਥ ਸਾਫ਼ ਕੀਤਾ ਗਿਆ ਹੈ। ਚੋਰੀ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ ਹੈ। ਦਸਣਯੋਗ ਹੈ ਕਿ ਆਏ ਦਿਨ ਚੋਰੀ ਦੀਆਂ ਘਟਨਾਵਾਂ ਇਸ ਕਦਰ ਵਧ ਗਈਆਂ ਹਨ ਕਿ ਪ੍ਰਸ਼ਾਸਨ ਦੇ ਨੱਕ ਵਿਚ ਦਮ ਕਰ ਦਿੱਤਾ ਹੈ , ਤੇ ਹੁਣ ਚੋਰਾਂ ਵੱਲੋਂ ਕਣਕ ਦੀਆਂ ਬੋਰੀਆਂ ਉਪਰ ਹੱਥ ਸਾਫ ਕੀਤਾ ਜਾ ਗਿਆ ਹੈ।
ਦੀਵਾਰ ਨੂੰ ਤੋੜਕੇ 150 ਦੇ ਕਰੀਬ ਹੈ ਕਣਕ ਦੀਆਂ ਬੋਰੀਆਂ: ਜਿਸ ਦਾ ਕਾਰਨ ਇਹ ਹੈ ਕਿ ਸਰਕਾਰ ਵੱਲੋਂ ਮੰਡੀਆਂ ਵਿੱਚ ਕਣਕ ਦੀ ਲਿਫਟਿੰਗ ਨਹੀਂ ਕੀਤੀ ਜਾ ਰਹੀ ਹੈ ਤੇ ਮੰਡੀਆਂ ਵਿੱਚ ਕਣਕ ਦੀਆਂ ਬੋਰੀਆਂ ਦੇ ਅੰਬਾਰ ਲੱਗੇ ਪਏ ਹਨ, ਤੇ ਮਜ਼ਦੂਰਾਂ ਨੂੰ ਇਸ ਦੀ ਰਾਖੀ ਕਰਨੀ ਪੈ ਰਹੀ ਹੈ। ਲੁਟੇਰਿਆਂ ਵੱਲੋਂ ਰਾਤ ਦੇ ਹਨੇਰੇ ਵਿੱਚ ਇਸ ਨੂੰ ਲੁੱਟਿਆ ਜਾ ਰਿਹਾ ਹੈ। ਇਸ ਤਰ੍ਹਾਂ ਇਕ ਮਾਮਲਾ ਸਾਹਮਣੇ ਆਇਆ ਜੋ ਕਿ ਪ੍ਰਾਈਵੇਟ ਫੜ੍ਹ ਦੇ ਵਿੱਚ ਪਈਆਂ ਕਣਕ ਦੀਆਂ ਬੋਰੀਆਂ ਅਤੇ ਫਰਸ਼ ਤੇ ਲੱਗਣ ਵਾਲੀਆਂ ਟਾਇਲਾਂ ਦੇ ਗੁਦਾਮ ਵਿੱਚੋਂ ਸੰਣ ਲਗਾ ਕੇ ਉਸ ਦੀ ਚੋਰੀ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਆੜਤ ਤੇ ਸੈਂਟਰੀ ਸ਼ੋਅਰੂਮ ਦੇ ਮਾਲਕ ਪੁਨੀਤ ਜੈਨ ਵੱਲੋਂ ਦੱਸਿਆ ਗਿਆ ਕਿ ਉਹਨਾਂ ਦੇ ਟਾਈਲ ਦੇ ਗੋਦਾਮ ਦੇ ਨਾਲ ਕਣਕ ਦੀਆਂ ਬੋਰੀਆਂ ਦਾ ਡੰਪ ਲੱਗਾ ਹੋਇਆ ਸੀ ਜਿਸਨੂੰ ਚੋਰਾਂ ਵੱਲੋਂ ਦੀਵਾਰ ਨੂੰ ਤੋੜਕੇ 150 ਦੇ ਕਰੀਬ ਹੈ ਕਣਕ ਦੀਆਂ ਬੋਰੀਆਂ ਤੇ ਫਰਸ਼ 'ਤੇ ਲੱਗਣ ਵਾਲੀਆਂ ਟਾਈਲਾ ਦੇ ਡੱਬੇ ਚੋਰੀ ਕਰਕੇ ਲੈ ਗਏ ਹਨ ਜੋ ਕਿ ਕੁੱਝ ਲਗਭਗ 6 ਲੱਖ ਰੁਪਏ ਦੇ ਕਰੀਬ ਰਕਮ ਬਣਦੀ ਹੈ| ਉਹਨਾਂ ਦੱਸਿਆ ਕਿ ਇਹ ਸਾਰੀ ਘਟਨਾ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਚੁੱਕੀ ਹੈ।
- Shardha Murder Case : ਸ਼ਰਧਾ ਵਾਕਰ ਕਤਲ ਕੇਸ ਵਿੱਚ ਅਦਾਲਤ ਨੇ ਮੁਲਜ਼ਮ ਆਫਤਾਬ ਪੂਨਾਵਾਲਾ ਖ਼ਿਲਾਫ਼ ਦੋਸ਼ ਕੀਤੇ ਤੈਅ
- Pak's Former CM Imran khan: ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਗਿਰਫ਼ਤਾਰ, ਜਾਣੋ ਕਿਸ ਮਾਮਲੇ 'ਚ ਹੋਈ ਕਾਰਵਾਈ
- THE KERALA STORY STAY: The Kerala Story ਦੀ ਰਿਲੀਜ਼ 'ਤੇ ਰੋਕ ਲਗਾਉਣ ਲਈ ਸੁਪਰੀਮ ਕੋਰਟ 'ਚ ਦਾਇਰ ਪਟੀਸ਼ਨ, 15 ਨੂੰ ਹੋਵੇਗੀ ਅਗਲੀ ਸੁਣਵਾਈ
ਭਰਪਾਈ ਕੀਤੀ ਜਾਵੇ: ਘਟਨਾ ਦੀ ਪੁਲਿਸ ਨੂੰ ਸੂਚਨਾ ਦਿੱਤੀ ਗਈ ਹੈ। ਇਸ ਮੌਕੇ ਜਦ ਉਨ੍ਹਾਂ ਨੂੰ ਪੁੱਛਿਆ ਕਿ ਇਥੇ ਕੋਈ ਚੌਂਕੀਦਾਰ ਹੈ ਜਾਂ ਨਹੀਂ ਤਾਂ ਉਹਨਾਂ ਵੱਲੋਂ ਦੱਸਿਆ ਗਿਆ ਕਿ ਇੱਥੇ ਚੌਂਕੀਦਾਰ ਵੀ ਸਨ ਤੇ ਹੋਰ ਵੀ ਮਜ਼ਦੂਰ ਕੰਮ ਕਰ ਰਹੇ ਸਨ,ਜੋ ਰਾਤ ਨੂੰ ਸੌਂ ਗਏ ਜਿਸ ਤੋਂ ਬਾਅਦ ਚੋਰਾਂ ਵੱਲੋਂ ਚੋਰੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਛਾਣਬੀਣ ਕੀਤੀ ਜਾ ਰਹੀ ਹੈ ਤੇ ਸ਼ੱਕੀ ਵਿਅਕਤੀਆਂ 'ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਕਿ ਸਾਨੂੰ ਜਲਦ ਤੋਂ ਜਲਦ ਇਨਸਾਫ ਦਿੱਤਾ ਜਾਵੇ ਤੇ ਸਾਡੀ ਭਰਪਾਈ ਕੀਤੀ ਜਾਵੇ। ਇਸ ਮੌਕੇ ਜਦ ਐਸਐਚਓ ਦੀਪਿਕਾ ਕੰਬੋਜ਼ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਾਨੂੰ ਇਸ ਦੀ ਜਾਣਕਾਰੀ ਮਿਲ ਚੁੱਕੀ ਹੈ। ਇਸ ਦੀ ਜਾਂਚ ਜਗ੍ਹਾ-ਜਗ੍ਹਾ ਸੀਸੀਟੀਵੀ ਕੈਮਰੇ ਦੇਖ ਕੇ ਕੀਤੀ ਜਾ ਰਹੀ ਹੈ ਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।