ਫ਼ਿਰੋਜ਼ਪੁਰ : ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਦਿੱਲੀ ਦੇ ਬਾਰਡਰਾਂ 'ਤੇ ਧਰਨਾ ਦੇ ਰਹੇ ਹਨ। ਇਸ ਦੇ ਨਾਲ ਹੀ ਆਮ ਲੋਕ ਵੀ ਇਸ ਅੰਦੋਲਨ ਦੇ ਵਿੱਚ ਹਿੱਸਾ ਪਾ ਰਹੇ ਹਨ। ਇਸ ਦੇ ਮੱਦੇ ਨਜ਼ਰ ਹਰ ਇਕ ਇਨਸਾਨ ਆਪਣੇ ਤਰੀਕੇ ਨਾਲ ਕੇਂਦਰ ਦੇ ਇਸ ਕਾਲੇ ਕਾਨੂੰਨਾਂ ਦੇ ਖ਼ਿਲਾਫ ਆਪਣਾ ਰੋਸ ਪ੍ਰਗਟ ਕਰ ਰਿਹਾ ਹੈ।
ਨੌਜਵਾਨਾਂ ਵਿੱਚ ਕਾਫ਼ੀ ਰੋਸ ਹੈ ਕੇਂਦਰ ਸਰਕਾਰ ਦੇ ਖ਼ਿਲਾਫ ਇਸ ਲਈ ਇੱਕ ਨੌਜਵਾਨ ਨੇ ਆਪਣੀ ਬਰਾਤ ਕਿਸਾਨੀ ਝੰਡੇ ਥੱਲੇ ਰਵਾਨਾ ਕੀਤੀ। ਇਹ ਬਰਾਤ ਗੁਰੂਹਰਸਹਾਏ ਦੇ ਪਿੰਡ ਸਰੂਪੇ ਵਾਲਾ ਵਾਸਤੇ ਬਰਾਤ ਰਵਾਨਾ ਹੋਈ। ਦੱਸਣਯੋਗ ਹੋਵੇਗਾ ਕਿ ਲਾੜੇ ਵਾਸਤੇ ਸਜਾਈ ਗਈ ਗੱਡੀ ਤੋਂ ਇਲਾਵਾ ਬਰਾਤੀਆਂ ਵਾਸਤੇ ਜਾਣ ਵਾਲੀਆਂ ਸਾਰੀਆਂ ਗੱਡੀਆਂ 'ਤੇ ਵੀ ਕਿਸਾਨੀ ਝੰਡੇ ਲਾਏ ਗਏ ਸਨ।
ਲਾੜਾ ਜੋਗਿੰਦਰ ਸਿੰਘ ਨੇ ਕਿਹਾ ਕਿ ਵਿਆਹ ਵਾਸਤੇ ਭਾਵੇਂ ਅੱਜ ਸਰੀਰਕ ਰੂਪ ਤੋਂ ਪਿੰਡ ਵਿੱਚ ਮੌਜੂਦ ਹੈ ਪਰ ਦਿਲ ਦੀ ਧੜਕਣ ਦਿੱਲੀ ਕਿਸਾਨ ਮੋਰਚੇ ਨੂੰ ਸਮਰਪਿਤ ਹੈ ਅਤੇ ਵਿਆਹ ਤੋਂ ਬਾਅਦ ਦਿੱਲੀ ਲਈ ਜਲਦ ਹੀ ਰਵਾਨਾ ਹੋ ਜਾਵੇਗਾ।