ਫਿਰੋਜ਼ਪੁਰ: ਪਿੰਡ ਘੱਲ ਖੁਰਦ ਦੇ ਗੁਰਦੁਆਰਾ ਸਾਹਿਬ ’ਚ ਇੱਕ ਰਸੋਈਏ ਵੱਲੋਂ ਇੱਕ ਛੋਟੀ ਬੱਚੀ ਨਾਲ ਛੇੜਛਾੜ ਕਰਨ ਦਾ ਮਾਮਲਾ ਸਾਹਮਣੇ ਆਉਣ 'ਤੇ ਪਿੰਡ ਵਾਸੀਆਂ ਵਿੱਚ ਰੋਸ ਵੇਖਣ ਨੂੰ ਮਿਲ ਰਿਹਾ ਹੈ। ਲੋਕਾਂ ਨੇ ਥਾਣਾ ਦਾ ਘਿਰਾਓ ਕੀਤਾ ਅਤੇ ਦੋਸ਼ੀ ਖਿਲਾਫ ਕਾਰਵਾਈ ਕਰਨ ਦੀ ਗੁਹਾਰ ਲਗਾਈ।
ਇਹ ਵੀ ਪੜੋ: ਸੈਰ ਕਰਨ ਗਏ ਬੱਚਿਆਂ ਲਈ ਗੱਡੀ ਬਣੀ ਕਾਲ,1 ਮੌਤ
ਦੱਸ ਦਈਏ ਕਿ ਗੁਰਦੁਆਰਾ ਸਾਹਿਬ ਦੇ ਰਸੋਈਏ ਪ੍ਰੀਤਮ ਸਿੰਘ ਵੱਲੋਂ ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਵਿੱਚ ਕਰੀਬ 12 ਸਾਲਾਂ ਲੜਕੀ ਨਾਲ ਛੇੜਛਾੜ ਕੀਤੀ ਗਈ। ਇਸ ਸਬੰਧੀ ਪੀੜਤ ਲੜਕੀ ਨੇ ਦੱਸਿਆ ਕਿ 2 ਦਿਨ ਪਹਿਲਾਂ ਉਹ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਨ ਲਈ ਗਈ ਸੀ ਅਤੇ ਲੰਗਰ ਹਾਲ ਵਿੱਚ ਰਸੋਈਏ ਵੱਲੋਂ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ ਗਈਆਂ। ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਉਹ ਐੱਸਸੀ ਭਾਈਚਾਰੇ ਨਾਲ ਸਬੰਧਤ ਹਨ ਅਤੇ ਜਦ ਉਨ੍ਹਾਂ ਵੱਲੋਂ ਇਨਸਾਫ਼ ਲੈਣ ਲਈ ਪਿੰਡ ਦੇ ਕੁੱਝ ਲੋਕਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਤੁਸੀਂ 10 ਹਜਾਰ ਰੁਪਏ ਲੈ ਲਓ ਅਤੇ ਰਾਜੀਨਾਮਾ ਕਰ ਲਓ, ਪਰ ਪਰਿਵਾਰ ਦਾ ਕਹਿਣਾ ਸੀ ਕਿ ਉਸ ਵਿਅਕਤੀ ਨੂੰ ਸਖਤ ਸਜਾ ਦਿੱਤੀ ਜਾਵੇ ਤਾਂ ਜੋ ਉਹ ਅਜਿਹਾ ਕਿਸੇ ਹੋਰ ਦੀ ਧੀ ਨਾਲ ਨਾ ਅਜਿਹਾ ਕਰ ਸਕੇ।
ਦੂਜੇ ਪਾਸੇ ਜਦੋਂ ਇਹ ਮਾਮਲਾ ਮੀਡੀਆ ਦੇ ਧਿਆਨ ਵਿੱਚ ਆਇਆ ਤਾਂ ਜਦ ਮੀਡੀਆ ਵੱਲੋਂ ਪਿੰਡ ਪਹੁੰਚ ਕੇ ਕਵਰੇਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਪਹਿਲਾਂ ਉਥੇ ਪਿੰਡ ਦੇ ਇੱਕ ਨੌਜਵਾਨ ਮਨਪ੍ਰੀਤ ਮਣੀ ਵੱਲੋਂ ਮੀਡੀਆ ਨਾਲ ਬਦਸਲੂਕੀ ਕੀਤੀ ਗਈ ਅਤੇ ਧਮਕੀਆਂ ਦਿੱਤੀਆਂ ਗਈਆਂ ਅਤੇ ਜਦੋਂ ਪਰਿਵਾਰ ਵੱਲੋਂ ਇਨਸਾਫ਼ ਲੈਣ ਲਈ ਥਾਣੇ ਦਾ ਘਿਰਾਓ ਕੀਤਾ ਗਿਆ ਤਾਂ ਉਥੇ ਵੀ ਮਨਪ੍ਰੀਤ ਮਣੀ ਵੱਲੋਂ ਪੱਤਰਕਾਰਾਂ ਨੂੰ ਦੇਖਣ ਦਿਖਾਉਣ ਦੀਆਂ ਧਮਕੀਆਂ ਦਿੱਤੀਆਂ ਗਈਆਂ ਜਿਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿਤੇ ਨਾ ਕਿਤੇ ਉਸ ਗਰੀਬ ਪਰਿਵਾਰ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਉਧਰ ਮੌਕੇ ਤੇ ਪਹੁੰਚੇ ਥਾਣਾ ਘੱਲ ਖੁਰਦ ਦੇ ਐਸਐਚਓ ਜਸਵੀਰ ਸਿੰਘ ਨੂੰ ਜਦੋਂ ਇਸ ਮਾਮਲੇ ਬਾਰੇ ਪੁੱਛਿਆ ਗਿਆ ਤਾਂ ਉਹ ਮੀਡੀਆ ਦੇ ਕੈਮਰਿਆਂ ਤੋਂ ਕੰਨੀ ਕਤਰਾਉਂਦੇ ਨਜਰ ਆਏ ਅਤੇ ਗੱਡੀ ਭਜਾ ਚਲਦੇ ਬਣੇ।