ਫਿਰੋਜ਼ਪੁਰ: ਸੂਬੇ ਭਰ ਚ ਅਵਾਰਾ ਪਸ਼ੂਆਂ ਦੇ ਕਾਰਨ ਕਈ ਭਿਆਨਕ ਹਾਦਸੇ ਵਾਪਰੇ ਹਨ ਜਦਕਿ ਇਨ੍ਹਾਂ ਹਾਦਸਿਆਂ ਚ ਕਈ ਲੋਕਾਂ ਦੀ ਮੌਤ ਵੀ ਚੁੱਕੀ ਹੈ। ਇਸਦੇ ਬਾਵਜੁਦ ਵੀ ਪ੍ਰਸ਼ਾਸਨ ਵੱਲੋਂ ਇਸਦਾ ਕੋਈ ਹੱਲ ਨਹੀਂ ਕੱਢਿਆ ਗਿਆ ਹੈ। ਇਸੇ ਤਰ੍ਹਾਂ ਦਾ ਮਾਮਲਾ ਜ਼ਿਲ੍ਹੇ ਦੇ ਹਨੂੰਮਾਨਗੜ੍ਹ ਸੰਗਰੀਆ ਤੋਂ ਸਾਹਮਣੇ ਆਇਆ ਹੈ ਜਿੱਥੇ 18 ਟਾਇਰ ਵਾਲੇ ਟਰਾਲੇ ਦੇ ਸਾਹਮਣੇ ਗਾਂ ਆਉਣ ਕਾਰਨ ਟਰਾਲੇ ਨੂੰ ਭਿਆਨਕ ਅੱਗ ਲੱਗ ਗਈ। ਗਣੀਮਤ ਇਹ ਰਹੀ ਕਿ ਇਸ ਹਾਦਸੇ ਦੇ ਕਾਰਨ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ।
ਹਾਦਸੇ ਸਬੰਧੀ ਟਰਾਲੇ ਦੇ ਮਾਲਕ ਸੰਜੀਵ ਕੁਮਾਰ ਨੇ ਦੱਸਿਆ ਕਿ ਡਰਾਈਵਰ ਟਰਾਲੇ ਨੂੰ ਲੈ ਕੇ ਪਠਾਨਕੋਟ ਤੋਂ ਕਾਲੀ ਰੇਤਾ ਲੈ ਕੇ ਵਾਪਸ ਹਨੂੰਮਾਨਗੜ੍ਹ ਆ ਰਿਹਾ ਸੀ ਇਸ ਦੌਰਾਨ ਉਹ ਜਦੋ ਜ਼ੀਰਾ ਹਾਈਵੇ ਨਜ਼ਦੀਕ ਪਹੁੰਚਿਆ ਤਾਂ ਰਾਤ ਕਰੀਬ ਡੇਢ ਵਜੇ ਹਾਈਵੇ ’ਤੇ ਗਾਂ ਨਾਲ ਟੱਕਰ ਹੋ ਗਈ ਜਿਸ ਕਾਰਨ ਟਰਾਲੇ ਚ ਸ਼ਾਰਟ ਸਰਕਟ ਹੋਣ ਕਾਰਨ ਟਰਾਲੇ ਨੂੰ ਭਿਆਨਕ ਅੱਗ ਲੱਗ ਗਈ। ਅੱਗ ਇਨ੍ਹੀਂ ਜਿਆਦਾ ਭਿਆਨਕ ਸੀ ਕਿ ਪੂਰੇ ਦਾ ਪੂਰਾ ਟਰਾਲੇ ਦਾ ਕੈਬਿਨ ਸੜ ਕੇ ਸੁਆਹ ਹੋ ਗਿਆ।
ਹਾਦਸੇ ਦੌਰਾਨ ਟਰਾਲੇ ਦਾ ਕੰਡਕਟਰ ਤੇ ਡਰਾਈਵਰ ਵੱਲੋਂ ਸ਼ੀਸ਼ਾ ਤੋੜ ਕੇ ਆਪਣੀ ਜਾਨ ਬਚਾਈ ਗਈ। ਪਰ ਹਾਦਸੇ ਦੌਰਾਨ ਡਰਾਈਵਰ ਦੇ ਪੈਰ ਸੜ ਗਏ ਜਿਸ ਨੂੰ ਹਸਪਤਾਲ ਭਰਤੀ ਕਰਵਾ ਦਿੱਤਾ ਗਿਆ ਹੈ। ਫਿਲਹਾਲ ਇਸਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਗਈ ਹੈ।
ਇਹ ਵੀ ਪੜੋ: ਤੇਜ਼ ਰਫਤਾਰ ਐਂਬੂਲੈਂਸ ਨੇ 4 ਵਾਹਨਾਂ ਨੂੰ ਮਾਰੀ ਟੱਕਰ, ਵੀਡੀਓ ਆਈ ਸਾਹਮਣੇ