ਫਿਰੋਜ਼ਪੁਰ: ਬੇਸ਼ੱਕ ਪੁਲਿਸ ਲੁੱਟਾ ਖੋਹਾਂ ਵਰਗੀਆਂ ਘਟਨਾਵਾਂ ਉੱਤੇ ਰੋਕ ਲਗਾਉਣ ਦੇ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਅਤੇ ਸੋਸ਼ਲ ਮੀਡੀਆ ਅਕਾਊਂਟ ਉੱਤੇ ਪੋਸਟਾਂ ਪਾ ਲੋਕਾਂ ਨੂੰ ਭਰੋਸਾ ਵੀ ਦੇ ਰਹੀ ਹੈ ਕਿ ਪੁਲਿਸ ਲੋਕਾਂ ਦੀ ਸੇਵਾ ਵਿੱਚ ਹਰ ਵਕਤ ਹਾਜਰ ਹੈ। ਪਰ ਫਿਰੋਜ਼ਪੁਰ ਵਿੱਚ ਲੁੱਟਾ ਖੋਹਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਮਾੜੇ ਅਨਸਰ ਅੱਜ ਸੜਕਾਂ ਉੱਪਰ ਬੇਖੌਫ਼ ਘੁੰਮ ਰਹੇ ਹਨ। ਅਜਿਹੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਹਨ। ਤਾਜਾ ਮਾਮਲਾ ਫਿਰੋਜ਼ਪੁਰ ਕੈਂਟ ਦੇ ਇਲਾਕੇ ਤੋਂ ਸਾਹਮਣੇ ਆਇਆ ਹੈ। ਜਿਥੇ ਇੱਕ ਮਹਿਲਾ ਕੋਲੋਂ ਡੇਢ ਲੱਖ ਰੁਪਏ ਦੀ ਲੁੱਟ (Robbery of one and a half lakh) ਅਤੇ ਪਰਸ ਵਿਚ ਇਹ ਟੀ ਐਮ ਕਾਰਡ ਵੀ ਖੋਹ ਕੇ ਲੈ ਗਏ, ਪੁਲਿਸ ਵੱਲੋਂ ਮੌਕੇ ਉੱਤੇ ਜਾ ਕੇ ਜਾਂਚ(Search for robbers by checking CCTV) ਵੀ ਕੀਤੀ ਜਾ ਰਹੀ ਹੈ।
ਡੇਢ ਲੱਖ ਰੁਪਏ ਦੀ ਲੁੱਟ: ਫਿਰੋਜ਼ਪੁਰ ਕੈਂਟ ਭੀੜ ਭਰੇ ਇਲਾਕੇ ਵਿਚ ਦਿਨ ਦਿਹਾੜੇ ਰਾਹ ਜਾਂਦੇ ਮਹਿਲਾਂ ਕੋਲੋਂ ਡੇਢ ਲੱਖ ਰੁਪਏ ਦੀ ਲੁੱਟ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਸੁਸ਼ਮਾ ਨੇ ਦੱਸਿਆ ਕਿ ਮੈ ਪੰਜਾਬ ਨੈਸ਼ਨਲ ਬੈਂਕ ਵਿੱਚੋਂ ਡੇਢ ਲੱਖ ਰੁਪਏ ਕਢਵਾ ( rupees were withdrawn from Punjab National Bank) ਕੇ ਆਪਣੇ ਘਰ ਵਾਪਸ ਜਾ ਰਿਹੀ ਸੀ ਕਿ ਜਦ ਉਹ ਰੇੜੀ ਵਾਲੇ ਤੋ ਅਮਰੂਦ ਖਰੀਦਣ ਲੱਗੀ ਤਾਂ ਪਿਛੋਂ ਮੋਟਰਸਾਈਕਲ ਸਵਾਰ ਇੱਕ ਨੌਜਵਾਨ ਆਇਆ ਅਤੇ ਉਹ ਉਸ ਦਾ ਪਰਸ ਖੋਹ ਕੇ ਲੈ ਗਏ ਅਤੇ ਮੈਂ ਜਦ ਰੌਲਾ ਪਾਇਆ ਤਾਂ ਮੌਕੇ ਤੋਂ ਫਰਾਰ ਹੋ ਗਏ ।
ਇਹ ਵੀ ਪੜ੍ਹੋ: ਗੜ੍ਹਸ਼ੰਕਰ ਦੇ ਨੌਜਵਾਨ ਦਾ ਕੈਨੇਡਾ ਵਿੱਚ ਕਤਲ, ਲੁੱਟ ਤੋਂ ਬਾਅਦ ਕਤਲ ਕੀਤੇ ਜਾਣ ਦਾ ਸ਼ੱਕ
ਸੀਸੀਟੀਵੀ ਕੈਮਰੇ: ਦੂਸਰੇ ਪਾਸੇ ਪੁਲਿਸ ਸੀਸੀਟੀਵੀ ਕੈਮਰੇ ਖੰਗਾਲ ਕੇ ਜਲਦੀ ਹੀ ਦੋਸ਼ੀਆਂ ਨੂੰ ਫੜ੍ਹਿਆ ਜਾਵੇਗਾ। ਪਰ ਇਸ ਮਾਮਲੇ ਪੁਲਿਸ ਸੁਰੱਖਿਆ ਉੱਤੇ ਜਰੂਰ ਵੱਡੇ ਸਵਾਲ ਖੜ੍ਹੇ ਕਰ ਦਿੱਤੇ ਹਨ। ਕਿਉਂਕਿ ਹਾਲ ਹੀ ਵਿੱਚ ਪਿਛਲੇ ਦਿਨੀਂ ਪੁਲਿਸ ਵੱਲੋਂ ਵੱਡੇ ਕੈਮਰਿਆਂ ਵਾਲੀਆਂ ਗੱਡੀਆਂ ਤਾਇਨਾਤ ਕੀਤੀਆਂ (Vehicles with cameras deployed) ਗਈਆਂ ਸਨ। ਅਤੇ ਦਾਅਵਾ ਕੀਤਾ ਗਿਆ ਸੀ ਕਿ ਇਹ ਗੱਡੀਆਂ ਚੱਪੇ ਚੱਪੇ ਉੱਤੇ ਨਜਰ ਰੱਖਣਗੀਆਂ ਪਰ ਇਸ ਮਾਮਲੇ ਪੁਲਿਸ ਦੇ ਸਭ ਦਾਅਵਿਆਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।