ETV Bharat / state

ਚੋਰਾਂ ਨੂੰ ਫੜ੍ਹਨ ਵਾਲੀ ਪੁਲਿਸ ਖੁਦ ਬਣੀ ਚੋਰ ! - ਪੰਜਾਬ ਪੁਲਿਸ ਸਵਾਲਾਂ ‘ਚ

ਫਿਰੋਜ਼ਪੁਰ ਦੇ ਸਦਰ ਥਾਣੇ ਵਿੱਚ ਬਿਜਲੀ ਮਹਿਕਮੇ ਵੱਲੋਂ ਇੱਕ ਵੱਡੀ ਰੇਡ ਕੀਤੀ ਗਈ ਹੈ। ਇਸ ਰੇਡ ਦੌਰਾਨ ਬਿਜਲੀ ਮਹਿਕਮੇ ਵੱਲੋਂ ਟਰਾਂਸਫਾਰਮ ਤੋਂ ਕੁਆਟਰਾਂ ਨੂੰ ਜਾਂਦੀਆਂ ਸਿੱਧੀਆਂ ਕੁੰਡੀਆਂ ਨੂੰ ਕੱਟਿਆ ਗਿਆ ਹੈ। ਜਾਣਕਾਰੀ ਅਨੁਸਾਰ ਇਸ ਸਿੱਧੀ ਕੁੰਡੀ ਦੇ ਚੱਲਦੇ ਪੁਲਿਸ ਕੁਆਟਰਾਂ ‘ਚ ਮੁਲਾਜ਼ਮ ਏਸੀਆਂ ਦੀ ਠੰਡੀ ਹਵਾ ਦਾ ਆਨੰਦ ਮਾਣਦੇ ਸਨ।

ਚੋਰਾਂ ਨੂੰ ਫੜ੍ਹਨ ਵਾਲੀ ਪੁਲਿਸ ਖੁਦ ਬਣੀ ਚੋਰ !

author img

By

Published : Aug 25, 2021, 7:58 PM IST

ਫਿਰੋਜ਼ਪੁਰ: ਪੰਜਾਬ ਪੁਲਿਸ ਅਕਸਰ ਕਿਸੇ ਨਾ ਕਿਸੇ ਕਾਰਨ ਨੂੰ ਲੈਕੇ ਸਵਾਲਾਂ ‘ਚ ਰਹਿੰਦੀ ਹੈ। ਹੁਣ ਸਵਾਲਾਂ ਵਿੱਚ ਫਿਰੋਜ਼ਪੁਰ ਦੇ ਥਾਣਾ ਸਦਰ ਦੀ ਪੁਲਿਸ ਆਈ ਹੈ। ਚੋਰਾਂ ਨੂੰ ਫੜ੍ਹਨ ਵਾਲੀ ਪੁਲਿਸ ਉੱਪਰ ਹੁਣ ਚੋਰੀ ਕਰਨ ਦੇ ਇਲਜ਼ਾਮ ਲੱਗੇ ਹਨ। ਦਰਅਸਲ ਵਿੱਚ ਜੋ ਤੁਸੀਂ ਤਸਵੀਰਾਂ ਵੇਖ ਰਹੇ ਹੋ ਉਹ ਫਿਰੋਜ਼ਪੁਰ ਦੇ ਥਾਣਾ ਸਦਰ ਦੀਆਂ ਹਨ ਜਿੱਥੇ ਬਿਜਲੀ ਮਹਿਕਮੇ ਦੇ ਵੱਲੋਂ ਰੇਡ ਕੀਤੀ ਗਈ ਹੈ।

ਚੋਰਾਂ ਨੂੰ ਫੜ੍ਹਨ ਵਾਲੀ ਪੁਲਿਸ ਖੁਦ ਬਣੀ ਚੋਰ !

ਇਸ ਰੇਡ ਦੌਰਾਨ ਬਿਜਲੀ ਮਹਿਕਮੇ ਵੱਲੋਂ ਕੁਆਟਰਾਂ ਵਿੱਚ ਲੱਗੀ ਹੋਈ ਸਿੱਧੀ ਕੁੰਡੀ ਫੜੀ ਹੈ। ਇਸ ਕੁੰਡੀ ਦੇ ਚੱਲਦੇ ਪੁਲਿਸ ਮੁਲਾਜ਼ਮ ਆਪਣੇ ਕਮਰਿਆਂ ਦੇ ਵਿੱਚ ਏਸੀਆਂ ਦੀ ਠੰਡੀ ਹਵਾ ਦਾ ਆਨੰਦ ਮਾਣ ਰਹੇ ਸਨ। ਜਦੋਂ ਬਿਜਲੀ ਮਹਿਕਮੇ ਦੇ ਵੱਲੋਂ ਰੇਡ ਕੀਤੀ ਗਈ ਤਾਂ ਵੇਖਿਆ ਗਿਆ ਕਿ ਬਿਜਲੀ ਟ੍ਰਾਂਸਫਾਰਮਰ ਨਾਲ ਸਿੱਧੀ ਕੁੰਡੀ ਦੀਆਂ ਤਾਰਾਂ ਜੋੜੀਆਂ ਗਈਆਂ ਸਨ ਜਿਸਨੂੰ ਬਿਜਲੀ ਮੁਲਾਜ਼ਮਾਂ ਦੇ ਵੱਲੋਂ ਮੌਕੇ ਤੋਂ ਕੱਟਿਆ ਗਿਆ ਅਤੇ ਤਾਰਾਂ ਆਦਿ ਨੂੰ ਆਪਣੇ ਨਾਲ ਲੈ ਗਏ।

ਇਸ ਸਬੰਧੀ ਜਦੋਂ ਬਿਜਲੀ ਵਿਭਾਗ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪੁਲਿਸ ਥਾਣੇ ਦੇ ਕੁਆਟਰਾਂ ਵਿਚ ਟਰਾਂਸਫਾਰਮਰ ਤੋਂ ਸਿੱਧੀ ਕੁੰਡੀ ਲਗਾ ਕੇ ਬਿਜਲੀ ਦੀ ਚੋਰੀ ਕੀਤੀ ਜਾ ਰਹੀ ਹੈ ਜਿਸ ਦੌਰਾਨ ਅਧਿਕਾਰੀਆਂ ਵੱਲੋਂ ਚੈੱਕ ਕੀਤਾ ਗਿਆ ਤੇ ਬਿਜਲੀ ਚੋਰੀ ਕੀਤੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਕਿ ਇਸ ਫੜੀ ਗਈ ਕੁੰਡੀ ਦੀ ਕਈ ਹੋਰ ਪੱਖਾਂ ਤੋਂ ਵੀ ਜਾਂਚ ਕੀਤੀ ਜਾ ਰਹੀ ਹੈ।

ਓਧਰ ਜਦੋਂ ਇਸ ਮਸਲੇ ਨੂੰ ਲੈਕੇ ਥਾਣੇ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਜਨਾਬ ਕੁਝ ਵੀ ਕਹਿਣ ਤੋਂ ਕੰਨ੍ਹੀ ਕਤਰਾਉਂਦੇ ਵਿਖਾਈ ਦਿੱਤੇ।

ਇਹ ਵੀ ਪੜ੍ਹੋ:ਨਿਸ਼ਾਨਾ 22 ਜਾਂ ਖੇਤੀ ਕਾਨੂੰਨ ? ਵੇਖੋ ਖਾਸ ਰਿਪੋਰਟ

ETV Bharat Logo

Copyright © 2025 Ushodaya Enterprises Pvt. Ltd., All Rights Reserved.