ਫ਼ਿਰੋਜ਼ਪੁਰ: ਸ਼ਹਿਰ ਵਿੱਚ ਪੁਲਿਸ ਭਾਜਪਾ ਦੇ ਦੋ ਵਾਰ ਰਹਿ ਚੁੱਕੇ ਵਿਧਾਇਕ ਸੁਖਪਾਲ ਸਿੰਘ ਨੰਨੂ ਦੇ ਘਰ ਉਸ ਨੂੰ ਫੜਨ ਲਈ ਪੁਲਿਸ ਨੇ ਛਾਪੇਮਾਰੀ ਕੀਤੀ।
ਦੱਸ ਦਈਏ, ਸੁਖਪਾਲ ਸਿੰਘ ਨੰਨੂ ਦੋ ਵਾਰ ਵਿਧਾਇਕ ਤੇ 2007 ਦੀ ਅਕਾਲੀ-ਭਾਜਪਾ ਸਰਕਾਰ 'ਚ ਸੀਪੀਐੱਸ ਮਾਲ ਮਹਿਕਮਾ 'ਚ ਰਹਿ ਚੁੱਕੇ ਹਨ। ਇਸ ਦੇ ਨਾਲ ਹੀ ਸੁਖਪਾਲ ਨੰਨੂ ਨੂੰ ਪਿਛਲੀ ਚੋਣਾਂ ਦੌਰਾਨ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਪੁਲਿਸ ਵਲੋਂ ਸੁਖਪਾਲ ਸਿੰਘ ਨੰਨੂ ਤੇ ਇਕ ਨਵੀਂ ਵਿਆਹੀ ਕੁੜੀ ਨੂੰ ਚੁੱਕਣ ਦਾ ਮਾਮਲੇ ਦਰਜ ਕੀਤਾ ਗਿਆ ਹੈ। ਇਸ ਤਹਿਤ ਪੁਲਿਸ ਨੂੰ ਕੁਝ ਇਨਪੁਟਸ ਮਿਲੇ ਸਨ ਜਿਸ ਦੇ ਅਧਾਰ 'ਤੇ ਪੁਲਿਸ ਨੇ ਸੁਖਪਾਲ ਸਿੰਘ ਨੰਨੂ ਦੀ ਕੋਠੀ 'ਚ ਛਾਪੇਮਾਰੀ ਕੀਤੀ।