ਫਿਰੋਜ਼ਪੁਰ: ਪੰਜਾਬ ਸਰਕਾਰ ਵੱਲੋਂ ਨਸ਼ਿਆਂ ਵਿਰੁੱਧ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਡਿਪਟੀ ਇੰਸਪੈਕਟਰ ਜਨਰਲ ਆਫ ਪੁਲਿਸ, ਫਿਰੋਜ਼ਪੁਰ ਰੇਂਜ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚਰਨਜੀਤ ਸਿੰਘ ਆਈਪੀਐਸ, ਸੀਨੀਅਰ ਕਪਤਾਨ ਪੁਲਿਸ, ਫਿਰੋਜਪੁਰ ਦੀ ਅਗਵਾਈ ਹੇਠ ਜ਼ਿਲ੍ਹਾ ਫਿਰੋਜ਼ਪੁਰ ਵਿੱਚ ਨਸ਼ਿਆਂ ਨੂੰ ਠੱਲ ਪਾਉਣ ਲਈ ਜ਼ਿਲ੍ਹਾ ਪੁਲਿਸ ਵੱਲੋਂ ਵਿਸ਼ੇਸ਼ ਮੁਹਿਮ ਵਿੱਢੀ ਗਈ ਹੈ।
ਜਿਸ ਦੇ ਤਹਿਤ ਗੁਰਮਿੰਦਰ ਸਿੰਘ ਪੀਪੀਐੱਸ ਕਪਤਾਨ ਪੁਲਿਸ, ਇੰਨਵੈਸਟੀਗੇਸ਼ਨ, ਫਿਰੋਜ਼ਪੁਰ ਅਤੇ ਸਤਵਿੰਦਰ ਸਿੰਘ ਵਿਰਕ , ਪੀਪੀਐਸ ਉਪ ਕਪਤਾਨ ਪੁਲਿਸ, ਸਿਟੀ ਫਿਰੋਜ਼ਪੁਰ ਦੀ ਨਿਗਰਾਨੀ ਹੇਠ ਟੀਮਾਂ ਬਣਾਈਆਂ ਗਈਆਂ ਸੀ। ਜਿਨ੍ਹਾਂ ਵਿੱਚੋਂ ਐੱਸਆਈ ਗੁਰਮੀਤ ਸਿੰਘ ਮੁੱਖ ਅਫਸਰ ਥਾਣਾ ਸਦਰ ਵਿਖੇ ਫਿਰੋਜ਼ਪੁਰ ਦੀ ਟੀਮ ਨੂੰ ਉਸ ਸਮੇਂ ਭਾਰੀ ਸਫਲਤਾ ਮਿਲੀ ਜਦੋਂ ਮਿਤੀ 25-06-2022 ਨੂੰ ਏਐੱਸਆਈ ਸੁਖਚੈਨ ਸਿੰਘ ਨੂੰ ਗੁਪਤ ਸੂਚਨਾ ਮਿਲੀ ਕਿ ਗੁਰਜੀਤ ਸਿੰਘ ਉਰਫ ਜੀਤਾ ਪੁੱਤਰ ਜਾਰੀਰਾ ਸਿੰਘ ਵਾਸੀ ਖਿਲਚੀ ਜਦੀਦ ਥਾਣਾ ਸਦਰ ਫਿਰੋਜਪੁਰ, ਸੰਦੀਪ ਸਿੰਘ ਉਰਫ ਸਿੱਪੀ ਪੁੱਤਰ ਅਨਵਰ ਵਾਸੀ ਖਾਈ ਫੇਮੇ ਕੇ, ਥਾਣਾ ਸਦਰ ਫਿਰੋਜ਼ਪੁਰ ਅਤੇ ਸਾਗਰ ਪੁੱਤਰ ਸੰਜੇ, ਵਾਸੀ ਸਾਰਦਾ ਨਗਰ, ਸਹਾਰਨਪੁਰ (ਉੱਤਰ ਪ੍ਰਦੇਸ਼) ਮਿਲ ਕੇ ਨਸ਼ੇ ਦਾ ਕੰਮ ਕਰਦੇ ਹਨ।
ਜੇ ਮੱਧਰੇ ਫਾਟਕ ਬਾਰਡਰ ਰੋਡ, ਫਿਰੋਜ਼ਪੁਰ ਨਾਕਾਬੰਦੀ ਕੀਤੀ ਜਾਵੇ ਤਾਂ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਆ ਸਕਦੇ ਹਨ। ਜਿਸ ਉੱਤੇ ਐੱਸਆਈ ਗੁਰਮੀਤ ਸਿੰਘ, ਮੁੱਖ ਅਫਸਰ ਥਾਣਾ ਸਦਰ ਫਿਰੋਜ਼ਪੁਰ ਵੱਲੋਂ ਸਮੇਤ ਸਾਥੀ ਕਰਮਚਾਰੀਆਂ ਨੇੜੇ ਮਧਰੇ ਫਾਟਕ ਬਾਰਡਰ ਰੋਡ ਨਾਕਾਬੰਦੀ ਕਰਨ ਤੇ ਗੁਰਜੀਤ ਸਿੰਘ ਉਰਫ ਜੀਤਾ, ਸੰਦੀਪ ਸਿੰਘ ਉਰਫ ਸਿੱਪੀ ਅਤੇ ਸਾਗਰ ਨੂੰ ਸਮੇਤ ਮੋਟਰ ਸਾਇਕਲ ਹੀਰੋ ਹਾਂਡਾ ਸਪਲੈਂਡਰ ਰੰਗ ਕਾਲਾ ਨੰਬਰੀ ਪੀਬੀ 05 ਏਐਨ 9381 ਸਣੇ ਕਾਬੂ ਕੀਤਾ ਗਿਆ ਹੈ।
ਜਿਨ੍ਹਾਂ ਦੀ ਸਤਵਿੰਦਰ ਸਿੰਘ ਵਿਰਕ , ਪੀਪੀਐਸ ਉਪ ਕਪਤਾਨ ਪੁਲਿਸ ਸਿਟੀ ਫਿਰੋਜਰ ਦੀ ਹਾਜ਼ਰੀ ਵਿੱਚ ਤਲਾਸ਼ੀ ਲੈਣ ਤੋਂ ਇਹਨਾਂ ਤੋਂ 02 ਕਿੱਲੋ 500 ਗ੍ਰਾਮ ਹੈਰੋਇਨ , 05 ਲੱਖ ਡਰੱਗ ਮਣੀ (ਭਾਰਤੀ ਕਰੰਸੀ) , 2 ਛੋਟੇ ਕੰਪਿਊਟਰ ਕੰਡੇ , 1 ਦੇਸੀ ਪਿਸਤੌਲ 30 ਬੋਰ, 03 ਮੈਗਜੀਨ , 15 ਜਿੰਦਾ ਰੋਦ 7'62 ਐਮਐਮ ਬ੍ਰਾਮਦ ਕੀਤੇ। ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਹਿਮਾਨ ਹਾਸਲ ਕੀਤਾ ਜਾ ਰਿਹਾ ਹੈ। ਇਨ੍ਹਾਂ ਵੱਲੋਂ ਹੋਰ ਕਈ ਤਰ੍ਹਾਂ ਦੇ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਸੰਗਰੂਰ ’ਚ ਖਾਲਿਸਤਾਨੀ ਨਾਅਰੇ ਲਿਖਣ ਵਾਲੇ ਤਿੰਨ ਮੁਲਜ਼ਮ ਕਾਬੂ