ਫਿਰੋਜ਼ਪੁਰ:ਜੈਪਾਲ ਭੁੱਲਰ (Jaipal Bhullar) ਦਾ ਘਰ ਫਿਰੋਜ਼ਪੁਰ ਦਸ਼ਮੇਸ਼ ਨਗਰ ਵਿੱਚ ਸਥਿਤ ਹੈ ਪਰ ਪਰਿਵਾਰ ਨੇ ਜੈਪਾਲ ਭੁੱਲਰ (Jaipal Bhullar) ਨੂੰ ਘਰ ਵਿੱਚੋਂ ਬੇਦਖਲ ਕੀਤਾ ਹੋਇਆ ਸੀ। ਘਰ ਦੇ ਦਰਵਾਜ਼ੇ ਬੰਦ ਹਨ।ਗੁਆਂਢੀਆਂ ਨੇ ਦੱਸਿਆ ਹੈ ਕਿ ਜੈਪਾਲ ਬਚਪਨ ਵਿਚ ਇਕ ਬਹੁਤ ਚੰਗਾ ਨੌਜਵਾਨ ਸੀ ਅਤੇ ਇਕ ਚੰਗਾ ਸਪੋਰਟਸਮੈਨ ਸੀ।ਗੁ੍ਆਂਢੀਆਂ ਦਾ ਕਹਿਣ ਹੈ ਕਿ ਪਤਾ ਨਹੀਂ ਕਿਵੇਂ ਜੁਰਮ ਦੀ ਦੁਨੀਆ ਵਿਚ ਗਿਆ।ਉਨ੍ਹਾਂ ਦਾ ਕਹਿਣਾ ਹੈ ਕਿ ਉਸਦਾ ਪਰਿਵਾਰ ਕਾਫ਼ੀ ਸ਼ਰੀਫ਼ ਹੈ।
ਗੁਆਂਢੀ ਨੇ ਕਿਹਾ ਜਾਂਦਾ ਹੈ ਕਿ ਉਸ ਦੇ ਪਰਿਵਾਰ ਵਿਚ ਇਕ ਭੈਣ ਹੈ ਜੋ ਵਿਆਹੀ ਹੋਈ ਹੈ ਅਤੇ ਇੱਕ ਭਰਾ ਅਤੇ ਮਾਂ ਪਿਉ ਹੈ।ਜੈਪਾਲ ਭੁੱਲਰ (Jaipal Bhullar) ਦੇ ਘਰ ਦੇ ਆਸੇ ਪਾਸੇ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਪਰਿਵਾਰ ਬਹੁਤ ਹੀ ਚੰਗਾ ਹੈ ਅਤੇ ਜੈਪਾਲ ਭੁੱਲਰ ਵੀ ਇਕ ਚੰਗਾ ਇਨਸਾਨ ਸੀ ਪਰ ਇਹ ਸਾਨੂੰ ਵੀ ਨਹੀਂ ਪਤਾਂ ਉਹ ਜੁਰਮ (Crime) ਦੀਆਂ ਦੁਨੀਆ ਵਿਚ ਕਿਵੇ ਫਸ ਗਿਆ।
ਲੋਕਾਂ ਦਾ ਕਹਿਣਾ ਹੈ ਕਿ ਜੈਪਾਲ ਭੁੱਲਰ ਨੇ ਇੱਥੇ ਕਦੇ ਵੀ ਕਿਸੇ ਨਾਲ ਕੋਈ ਲੜਾਈ ਝਗੜਾ ਨਹੀਂ ਕੀਤਾ ਅਤੇ ਨਾ ਹੀ ਉਹ ਇੱਥੇ ਕਾਫੀ ਸਮੇਂ ਤੋਂ ਆਇਆ ਹੈ।ਦੱਸਦੇਈਏ 2003 ਵਿੱਚ, ਜੈਪਾਲ ਭੁੱਲਰ ਅਪਰਾਧ ਦੀ ਦੁਨੀਆ ਵਿੱਚ ਦਾਖਲ ਹੋਇਆ ਅਤੇ ਇੱਕ ਨਾਮੀ ਗੈਂਗਸਟਰ ਦੇ ਨਾਮ ਨਾਲ ਜੈਪਾਲ ਭੁੱਲਰ ਦੇ ਨਾਮ ਨਾਲ ਜਾਣਿਆ ਜਾਂਦਾ ਸੀ, ਜੈਪਾਲ ਭੁੱਲਰ ਦੇ ਖਿਲਾਫ ਬਹੁਤ ਸਾਰੇ ਅਪਰਾਧਿਕ ਕੇਸ ਦਰਜ ਹਨ।ਹਾਲ ਹੀ ਵਿਚ ਜੈਪਾਲ ਭੁੱਲਰ ਦਾ ਕੱਲਕਾਤਾ ਵਿਚ ਇਨਕਾਉਟਰ ਹੋਇਆ ਹੈ।
ਇਹ ਵੀ ਪੜੋ:ਝੋਨੇ ਦੀ MSP ਦਾ ਨਿਗੂਣਾ ਵਾਧਾ ਅੰਦੋਲਨਕਾਰੀ ਕਿਸਾਨਾਂ ਦਾ ਅਪਮਾਨ: ਕੈਪਟਨ