ETV Bharat / state

ਗੰਦੇ ਪਾਣੀ ਕਾਰਨ ਨਰਕ 'ਚ ਰਹਿਣ ਲਈ ਮਜਬੂਰ ਜੋਧਪੁਰ ਵਾਸੀ

ਫਿਰੋਜ਼ਪੁਰ ਦੇ ਕਸਬਾ ਗੁਰੂਹਰਸਹਾਏ ਦੇ ਪਿੰਡ ਜੋਧਪੁਰ ਦੇ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹਨ। ਕਿਉਂਕਿ ਇਥੇ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਤੇ ਛੱਪੜ ਭਰੇ ਹੋਣ ਦੇ ਚਲਦੇ ਲੋਕਾਂ ਨੂੰ ਕਈ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀਆਂ ਜ਼ਿਲ੍ਹਾਂ ਪ੍ਰਸ਼ਾਸਨ ਤੇ ਸੂਬਾ ਸਰਕਾਰ ਕੋਲੋਂ ਜਲਦ ਹੀ ਉਨ੍ਹਾਂ ਦੀ ਸਮੱਸਿਆ ਹੱਲ ਕੀਤੇ ਜਾਣ ਦੀ ਮੰਗ ਕੀਤੀ ਹੈ।

ਨਰਕ ਭਰੀ ਜ਼ਿੰਦਗੀ ਜੀ ਰਹੇ ਪਿੰਡ ਜੋਧਪੁਰ ਦੇ ਲੋਕ

author img

By

Published : May 9, 2021, 4:29 PM IST

ਫਿਰੋਜ਼ਪੁਰ : ਪੰਜਾਬ ਸਰਕਾਰ ਸੂਬੇ 'ਚ ਸ਼ਹਿਰਾਂ ਤੇ ਪਿੰਡਾਂ ਦੇ ਵਿਕਾਸ ਸਬੰਧੀ ਵੱਡੇ-ਵੱਡੇ ਵਾਅਦੇ ਕਰਦੀ ਹੈ ,ਪਰ ਕਸਬਾ ਗੁਰੂਹਰਸਹਾਏ ਦੇ ਪਿੰਡ ਜੋਧਪੁਰ ਵਿਖੇ ਇਹ ਦਾਅਵੇ ਫੇਲ ਹੁੰਦੇ ਨਜ਼ਰ ਆ ਰਹੇ ਹਨ। ਇਥੋਂ ਦੇ ਲੋਕ ਪਾਣੀ ਦੀ ਸਹੀ ਨਿਕਾਸੀ ਨਾ ਹੋਣ ਤੇ ਛੱਪੜ ਭਰੇ ਹੋਣ ਦੇ ਚਲਦੇ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ।

ਨਰਕ ਭਰੀ ਜ਼ਿੰਦਗੀ ਜੀ ਰਹੇ ਪਿੰਡ ਜੋਧਪੁਰ ਦੇ ਲੋਕ

ਪਿੰਡਾ ਵਾਸੀਆਂ ਦੀ ਸਮੱਸਿਆ

ਪਿੰਡ ਵਾਸੀਆਂ ਨੇ ਦੱਸਿਆ ਕਿ ਪਿੰਡ ਵਿੱਚ ਲੋਕਾਂ ਦੀ ਰਿਹਾਇਸ਼ ਨੇੜੇ ਦੋ ਛੱਪੜ ਬਣੇ ਹੋਏ ਹਨ। ਇਹ ਛੱਪੜ ਡੂੱਘੇ ਹਨ। ਜਿਸ ਕਾਰਨ ਹਾਲ ਹੀ 'ਚ ਪਿੰਡ ਦੇ ਇੱਕ ਗਰੀਬ ਪਰਿਵਾਰ ਦੀ ਇੱਕ ਮੱਝ ਛੱਪੜ ਵਿੱਚ ਡੂੱਬ ਕੇ ਮਰ ਗਈ। ਲੋਕਾਂ ਦੇ ਮੁਤਾਬਕ ਛੱਪੜ ਦੇ ਨੇੜੇ ਬੈਰੀਅਰ ਨਹੀਂ ਬਣਾਏ ਗਏ। ਛੱਪੜ ਸਾਫ ਨਾ ਹੋਣ ਦੇ ਚਲਦੇ ਮੱਝ ਫਸ ਗਈ ਤੇ ਡੂੱਬ ਕੇ ਮਰ ਗਈ।

ਛੱਪੜ 'ਚ ਡੁੱਬਣ ਨਾਲ ਮਰੀ ਮੱਝ

ਲੋਕਾਂ ਨੇ ਦੱਸਿਆ ਕਿ ਪਿੰਡ ਵਿੱਚ ਪਾਣੀ ਦਾ ਸਹੀ ਨਿਕਾਸ ਨਹੀਂ ਹੈ। ਬੀਤੇ ਇੱਕ ਸਾਲ ਤੋਂ ਪਿੰਡ ਦੇ ਛੱਪੜ ਓਵਰਫਲੋ ਹੋ ਰਹੇ ਹਨ। ਹੁਣ ਗੰਦਾ ਪਾਣੀ ਪਿੰਡ ਦੀਆਂ ਸੜਕਾਂ ਤੋਂ ਲੈ ਕੇ ਲੋਕਾਂ ਦੇ ਘਰਾਂ ਤੱਕ ਪਹੁੰਚ ਰਿਹਾ ਹੈ। ਜਿਸ ਕਾਰਨ ਕਈ ਬਿਮਾਰੀਆਂ ਹੋਣ ਦਾ ਖ਼ਤਰਾ ਵੱਧ ਗਿਆ ਹੈ। ਪਿੰਡ ਵਾਸੀਆਂ ਦੇ ਪੀੜਤ ਪਰਿਵਾਰ ਨੇ ਦੱਸਿਆ ਕਿ ਉਹ ਕਈ ਵਾਰ ਪਿੰਡ ਦੀ ਸਰਪੰਚ ਨੂੰ ਇਸ ਸਬੰਧੀ ਕਈ ਵਾਰ ਸ਼ਿਕਾਇਤ ਕਰ ਚੁੱਕੇ ਹਨ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ। ਉਥੇ ਹੀ ਪੀੜਤ ਪਰਿਵਾਰ ਨੇ ਕਿਹਾ ਕਿ ਉਹ ਦੁੱਧ ਵੇਚ ਕੇ ਆਪਣਾ ਗੁਜ਼ਾਰਾ ਕਰਦੇ ਹਨ। ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀ ਇੱਕ ਮੱਝ ਝੱਬੜ ਵਿੱਚ ਡਿੱਗ ਕੇ ਮਰ ਗਈ ਹੈ। ਹੁਣ ਤੱਕ ਉਨ੍ਹਾਂ ਦਾ 2 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਛੱਪੜ ਪਿੰਡ ਤੋਂ ਬਾਹਰ ਬਣਾਏ ਜਾਣ ਤੇ ਪਿੰਡ ਅੰਦਰ ਪਾਣੀ ਦੀ ਨਿਕਾਸੀ ਦਾ ਸਹੀ ਪ੍ਰਬੰਧ ਕੀਤਾ ਜਾਵੇ।

ਸਰਪੰਚ ਨੇ ਦਿੱਤੀ ਸਫਾਈ

ਜਦ ਇਸ ਸਬੰਧੀ ਪਿੰਡ ਦੇ ਮਹਿਲਾ ਸਰਪੰਚ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਛੱਪੜਾਂ ਦੀ ਸਫਾਈ ਦਾ ਕੰਮ ਸ਼ੁਰੂ ਕੀਤਾ ਸੀ, ਪਰ ਪਿੰਡ ਵਾਸੀਆਂ ਨੇ ਉਨ੍ਹਾਂ ਨੂੰ ਰੋਕ ਦਿੱਤਾ। ਇਸ ਕਾਰਨ ਇਹ ਹਾਦਸਾ ਵਾਪਰਿਆ । ਉਨ੍ਹਾਂ ਨੇ ਖ਼ੁਦ 'ਤੇ ਲੱਗੇ ਦੋਸ਼ਾਂ ਨੂੰ ਨਕਾਰ ਦਿੱਤਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.