ਫਿਰੋਜ਼ਪੁਰ: 14 ਫਰਵਰੀ ਨੂੰ ਹੋਣ ਜਾ ਰਹੀਆਂ ਨਗਰ ਕੌਂਸਲ ਚੋਣਾਂ ਤਹਿਤ ਪੂਰੇ ਪੰਜਾਬ ਵਿੱਚ ਵੱਖ-ਵੱਖ ਸਿਆਸੀ ਪਾਰਟੀਆਂ ਵੱਲੋਂ ਨੌਮੀਨੇਸ਼ਨ ਫਾਰਮ ਭਰੇ ਜਾ ਰਹੇ ਹਨ। ਜਿਸ ਤਹਿਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਵਰਦੇਵ ਸਿੰਘ ਨੋਨੀ ਮਾਨ 15 ਵਾਰਡਾਂ ਦੇ ਉਮੀਦਵਾਰਾਂ ਦੇ ਨਾਲ ਨੌਮੀਨੇਸ਼ਨ ਫਾਰਮ ਭਰਨ ਵਾਸਤੇ ਪਹੁੰਚੇ ਸਨ, ਪਰ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨੂੰ ਕਰੀਬ ਅੱਧਾ ਕਿਲੋਮੀਟਰ ਪਹਿਲਾਂ ਹੀ ਰੋਕ ਲਿਆ ਅਤੇ ਇਹ ਲਾਰਾ ਦਿੱਤਾ ਗਿਆ ਕੀ ਪਹਿਲਾਂ ਕਾਂਗਰਸੀ ਉਮੀਦਵਾਰ ਫਾਰਮ ਭਰ ਲੈਣ ਫਿਰ ਤੁਹਾਨੂੰ ਅੱਗੇ ਸੱਦਿਆ ਜਾਵੇਗਾ।
ਕਾਂਗਰਸੀ ਉਮੀਦਵਾਰ ਕਰ ਰਹੇ ਨੇ ਧੱਕੇਸ਼ਾਹੀ: ਅਕਾਲੀ ਆਗੂ
ਉਹਨਾਂ ਕਿਹਾ ਕਿ ਤਿੰਨ ਵਜੇ ਤਕ ਦੇ ਮੁਕੱਰਰ ਸਮੇਂ ਵਿੱਚ ਨਾ ਤਾਂ ਕਿਸੇ ਕਾਂਗਰਸੀ ਉਮੀਦਵਾਰਾਂ ਨੇ ਫਾਰਮ ਭਰੇ ਅਤੇ ਨਾ ਹੀ ਉਹਨਾਂ ਨੂੰ ਅੱਗੇ ਜਾਣ ਦਿੱਤਾ ਗਿਆ, ਜੋ ਕਿ ਸਾਡੇ ਨਾਲ ਸ਼ਰੇਆਮ ਧੱਕਾ ਕੀਤਾ ਜਾ ਰਿਹਾ ਹੈ। ਗੁੱਸੇ ਵੱਜੋਂ ਸ਼੍ਰੋਮਣੀ ਅਕਾਲੀ ਦਲ ਦੇ ਸਮੂਹ ਵਰਕਰਾਂ ਨੇ ਉੱਥੇ ਹੀ ਧਰਨਾ ਲਗਾ ਕੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।