ਫਿਰੋਜ਼ਪੁਰ: ਬੀਤੇ ਦਿਨੀਂ ਫਿਰੋਜ਼ਪੁਰ ਦੇ ਕਸਬਾ ਮੁੱਦਕੀ ਵਿੱਚ ਨਗਰ ਪੰਚਾਇਤ ਦੀਆਂ ਚੋਣਾਂ ਸਮੇਂ ਪੂਰੇ ਜ਼ਿਲ੍ਹੇ ਵਿੱਚੋਂ ਮੁੱਦਕੀ ਵਿੱਚ ਅਕਾਲੀ ਦਲ ਨੂੰ ਬਹੁਮਤ ਮਿਲਿਆ ਸੀ ਜਦਕਿ ਬਾਕੀ ਹਲਕਿਆਂ ਵਿੱਚ ਅਕਾਲੀ ਦਲ ਆਪਣਾ ਖਾਤਾ ਵੀ ਨਹੀਂ ਖੋਲ੍ਹ ਪਾਇਆ ਸੀ। ਜਿਸ ਵਿਚ ਤੇਰਾਂ ਸੀਟਾਂ ਵਿੱਚੋਂ ਅੱਠ ਸ਼੍ਰੋਮਣੀ ਅਕਾਲੀ ਦਲ ਅਤੇ ਪੰਜ ਕਾਂਗਰਸ ਦੇ ਹਿੱਸੇ ਆਈਆਂ ਸਨ ਪਰ ਪ੍ਰਧਾਨਗੀ ਦੀ ਚੋਣ ਸਮੇਂ ਇਹ ਚੋਣ ਕਿਸੇ ਕਾਰਨਾਂ ਕਰਕੇ ਰੱਦ ਕਰ ਦਿੱਤੀ ਗਈ ਸੀ।ਹੁਣ ਪ੍ਰਸ਼ਾਸਨ ਵੱਲੋਂ ਪ੍ਰਧਾਨ ਅਤੇ ਵਾਈਸ ਪ੍ਰਧਾਨ ਦੀ ਚੋਣ ਕਰਵਾਈ ਗਈ ਹੈ।ਉਮੀਦਵਾਰ ਗੁਰਜੀਤ ਕੌਰ ਨੂੰ ਪ੍ਰਧਾਨ ਚੁਣ ਲਿਆ ਹੈ ਉਥੇ ਹੀ ਨਰਿੰਦਰਪਾਲ ਕੌਰ ਨੂੰ ਵਾਈਸ ਪ੍ਰਧਾਨ ਚੁਣਿਆ ਗਿਆ ਹੈ।
ਇਸ ਮੌਕੇ ਪ੍ਰਧਾਨ ਗੁਰਜੀਤ ਕੌਰ ਨੇ ਇਲਾਕੇ ਨਿਵਾਸੀਆਂ ਦਾ ਧੰਨਵਾਦ ਕੀਤਾ ਅਤੇ ਮੁੱਦਕੀ ਦਾ ਵਿਕਾਸ ਕਰਨ ਵਾਅਦਾ ਕੀਤਾ।ਵਾਈਸ ਪ੍ਰਧਾਨ ਨਰਿੰਦਰਪਾਲ ਕੌਰ ਨੇ ਕਿਹਾ ਹੈ ਕਿ ਅਸੀਂ ਇਮਾਨਦਾਰੀ ਨਾਲ ਹਲਕੇ ਦਾ ਵਿਕਾਸ ਕਰਾਂਗੇ ਅਤੇ ਮੁੱਦਕੀ ਦੇ ਵੋਟਰਾਂ ਦਾ ਧੰਨਵਾਦ ਕੀਤਾ।
ਇਸ ਮੌਕੇ ਐੱਸ ਡੀ ਐੱਮ ਅਮਿਤ ਗੁਪਤਾ ਨੇ ਕਿਹਾ ਹੈ ਕਿ ਪ੍ਰਸ਼ਾਸਨ ਵੱਲੋਂ ਨਿਰਪੱਖ ਚੋਣ ਕਰਵਾਈ ਗਈ ਹੈ। ਇਸ ਚੋਣ ਵਿਚ ਪ੍ਰਧਾਨ ਗੁਰਜੀਤ ਕੌਰ ਅਤੇ ਵਾਈਸ ਪ੍ਰਧਾਨ ਨਰਿੰਦਰ ਕੌਰ ਨੂੰ ਚੁਣਿਆ ਗਿਆ ਹੈ।
ਇਹ ਵੀ ਪੜੋ:ਮੁੰਬਈ ਦੇ ਆਕਸੀਜਨ ਸਪਲਾਈ ਮਾਡਲ ਦੀ ਹਰ ਪਾਸੇ ਹੋ ਰਹੀ ਸ਼ਲਾਘਾ