ETV Bharat / state

ਮਾਈਨਿੰਗ ਵਿਭਾਗ ਵੱਲੋਂ ਨਾਜਾਇਜ਼ ਮਾਈਨਿੰਗ 'ਤੇ ਛਾਪਾ, ਰੇਤ ਦੀਆਂ ਦੋ ਟਰਾਲੀਆਂ ਕਾਬੂ - Guruharsahai

ਫ਼ਿਰੋਜ਼ਪੁਰ ਵਿਖੇ ਮਾਈਨਿੰਗ ਵਿਭਾਗ ਅਤੇ ਪੁਲਿਸ ਨੇ ਸ਼ਨੀਵਾਰ ਗੁਰੂਹਰਸਹਾਏ ਵਿੱਚ ਚੱਲ ਰਹੀ ਨਾਜਾਇਜ਼ ਮਾਈਨਿੰਗ 'ਤੇ ਛਾਪਾ ਮਾਰ ਕੇ ਮੌਕੇ ਤੋਂ ਰੇਤ ਦੀਆਂ ਭਰੀਆਂ ਦੋ ਟਰਾਲੀਆਂ ਨੂੰ ਕਬਜ਼ੇ ਵਿੱਚ ਲਿਆ ਹੈ। ਇਹ ਨਾਜਾਇਜ਼ ਮਾਈਨਿੰਗ ਖੇਤ ਵਿੱਚ ਕੀਤੀ ਜਾ ਰਹੀ ਸੀ। ਪੁਲਿਸ ਬਾਰੇ ਪਤਾ ਲੱਗਣ 'ਤੇ ਟਰੈਕਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਏ ਹਨ।

ਮਾਈਨਿੰਗ ਵਿਭਾਗ ਵੱਲੋਂ ਗੁਰੂਹਰਸਹਾਏ 'ਚ ਨਾਜਾਇਜ਼ ਮਾਈਨਿੰਗ 'ਤੇ ਛਾਪਾ

author img

By

Published : Nov 7, 2020, 4:31 PM IST

ਫ਼ਿਰੋਜ਼ਪੁਰ: ਮਾਈਨਿੰਗ ਵਿਭਾਗ ਅਤੇ ਪੁਲਿਸ ਨੇ ਸ਼ਨੀਵਾਰ ਗੁਰੂਹਰਸਹਾਏ ਵਿੱਚ ਚੱਲ ਰਹੀ ਨਾਜਾਇਜ਼ ਮਾਈਨਿੰਗ 'ਤੇ ਛਾਪਾ ਮਾਰ ਕੇ ਮੌਕੇ ਤੋਂ ਰੇਤ ਦੀਆਂ ਭਰੀਆਂ ਦੋ ਟਰਾਲੀਆਂ ਨੂੰ ਕਬਜ਼ੇ ਵਿੱਚ ਲਿਆ ਹੈ। ਇਹ ਨਾਜਾਇਜ਼ ਮਾਈਨਿੰਗ ਖੇਤ ਵਿੱਚ ਕੀਤੀ ਜਾ ਰਹੀ ਸੀ। ਪੁਲਿਸ ਬਾਰੇ ਪਤਾ ਲੱਗਣ 'ਤੇ ਟਰੈਕਟਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਏ ਹਨ।

ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਕਿਸਾਨ ਕੁਲਦੀਪ ਸਿੰਘ ਨੇ ਦੱਸਿਆ ਕਿ ਇਹ ਨਾਜਾਇਜ਼ ਮਾਈਨਿੰਗ 6 ਸਾਲਾਂ ਤੋਂ ਚੱਲ ਰਹੀ ਸੀ, ਜਿਸ ਬਾਰੇ ਕਈ ਵਾਰੀ ਪ੍ਰਸਾਸ਼ਨ ਨੂੰ ਸੂਚਨਾ ਵੀ ਦਿੱਤੀ ਗਈ ਸੀ, ਪਰੰਤੂ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਖੇਤ ਮਾਲਕ ਵੱਲੋਂ ਇਹ ਸਭ ਸਿਆਸੀ ਸ਼ਹਿ ਹੇਠ ਕੀਤਾ ਜਾ ਰਿਹਾ ਸੀ।

ਮਾਈਨਿੰਗ ਵਿਭਾਗ ਵੱਲੋਂ ਗੁਰੂਹਰਸਹਾਏ 'ਚ ਨਾਜਾਇਜ਼ ਮਾਈਨਿੰਗ 'ਤੇ ਛਾਪਾ

ਮੌਕੇ 'ਤੇ ਗੱਲਬਾਤ ਦੌਰਾਨ ਮਾਈਨਿੰਗ ਵਿਭਾਗ ਦੇ ਐਸਡੀਓ ਬਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਵੇਰੇ ਗੁਰੂਹਰਸਹਾਏ ਖੇਤਰ ਦੇ ਪਿੰਡ ਕੁਤੁਬਗੜ ਭਾਟਾ ਵਿੱਚ ਨਾਜਾਇਜ਼ ਮਾਈਨਿੰਗ ਬਾਰੇ ਸੂਚਨਾ ਮਿਲੀ ਸੀ, ਜਿਸ 'ਤੇ ਉਨ੍ਹਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਛਾਪਾ ਮਾਰਿਆ। ਉਨ੍ਹਾਂ ਕਿਹਾ ਕਿ ਮੌਕੇ ਤੋਂ ਰੇਤ ਦੀਆਂ ਭਰੀਆਂ ਦੋ ਟਰੈਕਟਰ-ਟਰਾਲੀਆਂ ਮਿਲੀਆਂ ਹਨ, ਜਦਕਿ ਦੋਵੇਂ ਚਾਲਕ ਟੀਮ ਨੂੰ ਵੇਖ ਕੇ ਫ਼ਰਾਰ ਹੋਣ ਵਿੱਚ ਕਾਮਯਾਬ ਹੋ ਗਏ।

ਐਸਡੀਓ ਨੇ ਕਿਹਾ ਕਿ ਖੱਡੇ ਦੀ ਮਿਣਤੀ ਕਰ ਲਈ ਹੈ ਅਤੇ ਉਸ ਅਨੁਸਾਰ ਹੀ ਅੱਗੇ ਕਾਰਵਾਈ ਕੀਤੀ।

ਉਧਰ, ਡੀਐਸਪੀ ਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਟਰੈਕਟਰ-ਟਰਾਲੀਆਂ ਕਬਜ਼ੇ ਵਿੱਚ ਲੈ ਲਈਆਂ ਹਨ ਅਤੇ ਮਾਈਨਿੰਗ ਐਕਟ ਤਹਿਤ 235 ਨੰਬਰ ਮੁਕੱਦਮਾ ਦਰਜ ਕੀਤਾ ਹੈ। ਅੱਗੇ ਹੁਣ ਮਾਈਨਿੰਗ ਵਿਭਾਗ ਅਤੇ ਮਾਲ ਮਹਿਕਮੇ ਵੱਲੋਂ ਮਿਣਤੀ ਦੇ ਆਧਾਰ 'ਤੇ ਹੋਰ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.