ਫ਼ਿਰੋਜ਼ਪੁਰ: ਅਕਸਰ ਇਹ ਦੇਖਿਆ ਜਾਂਦਾ ਹੈ ਕਿ ਹਨੀ ਟਰੈਪ ਨੂੰ ਲੈ ਕੇ ਕਈ ਮਾਮਲੇ ਸਾਹਮਣੇ ਆਉਂਦੇ ਹਨ ਤੇ ਇਸ ਤੋਂ ਪਰੇਸ਼ਾਨ ਹੋ ਕੇ ਕਈ ਵਾਰ ਵਿਅਕਤੀ ਖੁਦਕੁਸ਼ੀ ਦਾ ਰਸਤਾ ਵੀ ਆਪਣਾ ਲੈਂਦੇ ਹਨ। ਇਸੇ ਤਰ੍ਹਾਂ ਦਾ ਇੱਕ ਮਾਮਲਾ ਫ਼ਿਰੋਜ਼ਪੁਰ ਛਾਉਣੀ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਵਿਅਕਤੀ ਦੇ ਕਿਸੇ ਮਹਿਲਾ ਨਾਲ ਲੰਬੇ ਸਮੇਂ ਤੋਂ ਸਬੰਧ ਸਨ। ਮਹਿਲਾ ਉਕਤ ਵਿਅਕਤੀ ਕੋਲੋਂ ਪੈਸਿਆਂ ਦੀ ਮੰਗ ਕਰ ਰਹੀ ਸੀ ਤੇ ਵਿਅਕਤੀ ਪੈਸੇ ਨਾ ਦੇਣ ਦੀ ਹਾਲਤ ਵਿੱਚ ਇਸ ਕਦਰ ਪਰੇਸ਼ਾਨ ਹੋ ਗਿਆ ਸੀ, ਕਿ ਉਸ ਨੇ ਦੁਕਾਨ ਵਿੱਚ ਜਾ ਕੇ ਖ਼ੁਦ ਉੱਤੇ ਤੇਲ ਪਾ ਕੇ ਅੱਗ ਲਗਾ ਲਈ, ਜੋ ਕਿ ਪੂਰੀ ਤਰ੍ਹਾਂ ਝੁਲਸ ਗਿਆ ਹੈ।
ਪੀੜਤ ਨੇ ਮਹਿਲਾ ਤੋਂ ਤੰਗ ਹੋ ਕੇ ਖੁਦਕੁਸ਼ੀ ਦੀ ਕੀਤੀ ਕੋਸ਼ਿਸ਼: ਇਸ ਮੌਕੇ ਪੀੜਤ ਦੇ ਭਰਾ ਨੇ ਦੱਸਿਆ ਕਿ ਇੱਕ ਔਰਤ ਜੋ ਕਿ ਰਾਧੇ ਲੈਸ ਸਟੋਰ ਦੀ ਮਾਲਕਣ ਹੈ, ਉਹ ਉਸ ਦੇ ਭਰਾ ਨੂੰ ਬਹੁਤ ਤੰਗ ਪਰੇਸ਼ਾਨ ਕਰਦੀ ਸੀ। ਜਿਸ ਕਰਕੇ ਉਸ ਦੇ ਭਰਾ ਦੀ ਮਾਨਸਿਕ ਹਾਲਤ ਇਸ ਕਦਰ ਖ਼ਰਾਬ ਸੀ ਕਿ ਉਸ ਨੇ ਪਹਿਲਾਂ ਵੀ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਕਿਉਂਕਿ ਔਰਤ ਵੱਲੋਂ 15 ਲੱਖ ਰੁਪਏ ਦੀ ਡਿਮਾਂਡ ਕੀਤੀ ਜਾ ਰਹੀ ਸੀ, ਜਿਸ ਨੂੰ ਮੇਰੇ ਭਰਾ ਪਰੇਸ਼ਾਨ ਰਹਿੰਦਾ ਸੀ।
ਪੀੜਤ ਨੇ ਮਹਿਲਾ ਦੇ ਸਟੋਰ 'ਚ ਜਾਕੇ ਖੁਦ ਨੂੰ ਲਗਾਈ ਅੱਗ: ਪੀੜਤ ਵਿਅਕਤੀ ਨੇ ਸ਼ੁੱਕਰਵਾਰ ਨੂੰ ਰਾਧੇ ਲੈਸ ਸਟੋਰ ਵਿੱਚ ਜਾ ਕੇ ਆਪਣੇ ਉਪਰ ਤੇਲ ਪਾ ਕੇ ਖੁਦ ਨੂੰ ਅੱਗ ਲਗਾ ਲਈ। ਅੱਗ ਲੱਗੀ ਦੇਖ ਨੇੜੇ ਦੇ ਲੋਕਾਂ ਨੂੰ ਅੱਗ ਨੂੰ ਬੁਝਾਇਆ, ਜਿਸ ਵਿੱਚ ਵਿਅਕਤੀ ਪੂਰੀ ਤਰ੍ਹਾਂ ਝੂਲਸ ਗਿਆ। ਪੀੜਤ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।
- Sri Guru Gobind Singh Ji: ਕਿਸ ਦੀ ਭਗਤੀ ਤੋਂ ਖੁਸ਼ ਹੋ ਕੇ 'ਸ੍ਰੀ ਗੁਰੂ ਗੋਬਿੰਦ ਸਿੰਘ ਜੀ' ਆਏ ਬਠਿੰਡਾ? ਵੇਖੋ ਖਾਸ ਰਿਪੋਰਟ
- Amritpal Singh's Application : ਨਹੀਂ ਹੋਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਦੀ ਅਰਜ਼ੀ 'ਤੇ ਹਾਈਕੋਰਟ 'ਚ ਸੁਣਵਾਈ, ਜਾਣੋ ਮਾਮਲਾ
- Sukhbir Singh Badal In Moga : ਸੁਖਬੀਰ ਬਾਦਲ ਬੋਲੇ, ਕੋਈ ਵੀ ਗੱਠਜੋੜ ਬਣਾ ਲਵੇ, ਅਸੀਂ ਟਾਕਰੇ ਲਈ ਤਿਆਰ, ਬਾਘਾ ਪੁਰਾਣਾ ਕੀਤੀ ਵਰਕਰਾਂ ਨਾਲ ਮੀਟਿੰਗ
ਪੁਲਿਸ ਵੱਲੋਂ ਜਾਂਚ ਜਾਰੀ: ਇਸ ਮੌਕੇ ਉੱਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਿ ਬਜ਼ਾਰ ਨੰਬਰ 2 ਵਿੱਚ ਇਕ ਵਿਅਕਤੀ ਨੇ ਖੁਦ ਨੂੰ ਅੱਗ ਲਗਾ ਲਈ ਸੀ। ਉਹਨਾਂ ਨੇ ਕਿਹਾ ਕਿ ਉਹਨਾਂ ਨੇ ਇਸ ਸਬੰਧੀ ਸ਼ਿਕਾਇਤ ਦਰਜ ਕਰ ਲਈ ਹੈ ਤੇ ਮੁਲਜ਼ਮ ਉੱਤੇ ਬਣਦੀ ਕਾਰਵਾਈ ਕੀਤੀ ਜਾਵੇਗੀ।