ਫ਼ਿਰੋਜ਼ਪੁਰ: ਵੀਰਵਾਰ ਨੂੰ ਬੀ.ਐਸ.ਐਫ. ਦੀ ਪੋਸਟ ਸੰਤੋਖ ਸਿੰਘ ਵਾਲਾ ਤੋਂ ਫ਼ਿਰੋਜ਼ਪੁਰ ਸੀ.ਆਈ.ਏ. ਸਟਾਫ਼ ਨੇ ਤਸਕਰ ਦੀ ਨਿਸ਼ਾਨਦੇਹੀ ’ਤੇ 5 ਕਿਲੋ ਹੈਰੋਇਨ, ਇੱਕ ਪਿਸਟਲ, ਦੋ ਮੈਗਜ਼ੀਨ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਕੀਤੇ ਹਨ।
ਜਾਂਚ ਅਧਿਕਾਰੀ ਆਰ.ਪੀ.ਐਸ ਢਿੱਲੋਂ ਨੇ ਦੱਸਿਆ ਕਿ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਸੀ.ਆਈ.ਏ. ਸਟਾਫ ਪੁਲਿਸ ਨੇ ਉਕਤ ਤਸਕਰ ਨੂੰ ਫੜਿਆ ਸੀ। ਜਿਸ ਕੋਲੋਂ 150 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ। ਉਕਤ ਤਸਕਰ ਦੀ ਪੁੱਛਗਿਛ ਦੌਰਾਨ ਉਸ ਵੱਲੋਂ ਦੱਸੀ ਨਿਸ਼ਾਨ ਦੇਹੀ ਉੱਤੇ ਜਦੋਂ ਪੁਲਿਸ ਨੇ ਛਾਪਾ ਮਾਰਿਆ ਤਾਂ ਉਨ੍ਹਾਂ ਨੂੰ 2 ਮੈਗਜ਼ੀਨ ਅਤੇ 2 ਜ਼ਿੰਦਾ ਕਾਰਤੂਸ ਬਰਾਮਦ ਹੋਏ।
ਉਨ੍ਹਾਂ ਦੱਸਿਆ ਕਿ ਫੜ੍ਹੀ ਗਈ ਹੈਰੋਇਨ ਦੀ ਕੌਮਾਂਤਰੀ ਬਾਜ਼ਾਰ ’ਚ ਕੀਮਤ 25 ਕਰੋੜ ਰੁਪਏ ਦੱਸੀ ਜਾ ਰਹੀ ਹੈ। ਫ਼ਿਲਹਾਲ ਮਾਮਲੇ ’ਚ ਤਫ਼ਤੀਸ਼ ਕੀਤੀ ਜਾ ਰਹੀ ਹੈ, ਪੁਲਿਸ ਦੇ ਮੁਤਾਬਕ ਫੜ੍ਹੇ ਗਏ ਤਸਕਰ ਦੇ ਪਾਕਿਸਤਾਨ ਦੇ ਸਮੱਗਲਰ ਨਾਲ ਸਬੰਧ ਸਨ।