ਫਿਰੋਜ਼ਪੁਰ: ਜ਼ਿਲ੍ਹੇ ਚ ਪੁਲਿਸ ਵੱਲੋਂ ਡਰੱਗ ਸਮਗਲਰਾਂ ਅਤੇ ਮਾੜੇ ਅਨਸਰਾਂ ਖਿਲਾਫ਼ ਵਿੱਢੀ ਮੁਹਿਮ ਤਹਿਤ 5 ਮਹੀਨਿਆਂ ਵਿਚ ਵੱਡੀ ਪ੍ਰਾਪਤੀਆਂ ਕੀਤੀਆਂ ਹਨ ।ਜ਼ਿਲ੍ਹਾਂ ਪੁਲਿਸ ਮੁਖੀ ਭਾਗੀਰਥ ਸਿੰਘ ਮੀਨਾ ਨੇ ਇਕ ਪ੍ਰੈੱਸ ਕਾਨਫਰੰਸ ਵਿਚ ਦੱਸਿਆ ਕਿ ਉਨ੍ਹਾਂ ਦੀ ਤਾਇਨਾਤੀ ਦੇ ਪੰਜ ਮਹੀਨਿਆਂ ਦੌਰਾਨ ਐੱਨ ਡੀ ਪੀ ਐੱਸ ਐਕਟ ਅਧੀਨ 177 ਮੁਕੱਦਮੇ ਦਰਜ ਕਰਕੇ 244 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ 37 ਕਿੱਲੋ 706 ਗ੍ਰਾਮ ਹੈਰੋਇਨ, 9 ਕਿਲੋ 584 ਗ੍ਰਾਮ ਅਫੀਮ, 106 ਕਿਲੋ ਪੋਸਤ, ਤਿੰਨ ਲੱਖ 33 ਹਜਾਰ 950 ਗ੍ਰਾਮ ਨਸ਼ੀਲੀਆਂ ਗੋਲੀਆਂ ਅਤੇ 14 ਲੱਖ 95 ਹਜ਼ਾਰ 150 ਰੁਪਏ ਡਰੱਗ ਮਨੀ ਬਰਾਮਦ ਕੀਤੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਆਬਕਾਰੀ ਐਕਟ ਅਧੀਨ ਕੁੱਲ 95 ਮੁਕੱਦਮੇ ਦਰਜ ਕਰਕੇ 116 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਭਾਰੀ ਮਾਤਰਾ ਦੇ ਵਿੱਚ ਨਾਜਾਇਜ਼ ਸ਼ਰਾਬ ਤੇ ਇਸ ਨਾਲ ਸਬੰਧਿਤ ਹੋਰ ਸਮਾਨ ਵੀ ਬਰਾਮਦ ਕੀਤਾ ਹੈ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਬੀਤੀ 15 ਜੂਨ ਤੋਂ 26 ਜੂਨ ਤੱਕ ਨਸ਼ਿਆਂ ਦੀ ਰੋਕਥਾਮ ਸਬੰਧੀ ਚਲਾਈ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ-ਵੱਖ ਥਾਣਿਆਂ ਵਿਚ ਐੱਨ ਡੀ ਪੀ ਐਸ ਐਕਟ ਅਧੀਨ 37 ਮੁਕੱਦਮੇ ਦਰਜ ਕਰਕੇ 48 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਆਬਕਾਰੀ ਐਕਟ ਤਹਿਤ 16 ਮੁਕੱਦਮੇ ਦਰਜ ਕਰਕੇ 18 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਐੱਸਐੱਸਪੀ ਨੇ ਦੱਸਿਆ ਕਿ ਡਰੱਗ ਹੋਟ ਸਪਾਟ ਬਸਤੀ ਗੁਰੂ ਕਰਮ ਸਿੰਘ ਗੁਰੂਹਰਸਹਾਏ , ਬਸਤੀ ਮਾਛੀਆਂ ਜ਼ੀਰਾ, ਪਿੰਡ ਮੁੱਠੀਆਂ ਵਾਲਾ ਆਰਿਫ਼ ਕੇ, ਪਿੰਡ ਸ਼ੇਰਖਾਂ ਕੁਲਗੜੀ , ਪਿੰਡ ਪੱਲਾ ਮੇਘਾ ਥਾਣਾ ਸਦਰ ਫ਼ਿਰੋਜ਼ਪੁਰ, ਛਾਂਗਾ ਖੁਰਦ ਥਾਣਾ ਮਮਦੋਟ ,ਬਸਤੀ ਭੱਟੀਆਂ ਵਾਲੀ ਫ਼ਿਰੋਜ਼ਪੁਰ ਸ਼ਹਿਰ ਅਤੇ ਈਸਾ ਨਗਰ ਮੱਖੂ ਵਿਖੇ ਸ਼ਪੈਸ਼ਲ ਟੀਮਾਂ ਬਣਾ ਕੇ ਰੇਡ ਕਰਵਾਏ ਗਏ।
ਇਹ ਵੀ ਪੜ੍ਹੋ:ਡਰੋਨਾਂ ਦੀ ਗਤੀਵਿਧੀਆਂ ਦੇ ਚੱਲਦਿਆਂ ਡੀਜੀਪੀ ਪੰਜਾਬ ਨੇ ਕੀਤੀ ਸਮੀਖਿਆ ਮੀਟਿੰਗ